ਯੁਵਕ ਮੇਲੇ ਦੇ ਦੂਜੇ ਦਿਨ ਲੱਗੀ ਕਵਿਤਾ ਦੀ ਛਹਿਬਰ

ਲੁਧਿਆਣਾ : ਪੀ.ਏ.ਯੂ. ਵਿਚ ਚਲ ਰਹੇ ਚਾਰ ਰੋਜ਼ਾ ਅੰਤਰ ਕਾਲਜ ਯੁਵਕ ਮੇਲੇ ਦੇ ਦੂਜੇ ਦਿਨ ਅੱਜ ਭਾਸ਼ਣ, ਕਾਵਿ ਉਚਾਰਨ ਅਤੇ ਹਾਸ ਰਸ ਕਵੀ ਦਰਬਾਰ ਦੇ ਮੁਕਾਬਲੇ ਹੋਏ । ਇਹਨਾਂ ਮੁਕਾਬਲਿਆਂ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਮੁੱਖ ਵਿੱਤ ਸਕੱਤਰ ਵਿਕਾਸ ਸ੍ਰੀ ਡੀ ਕੇ ਤਿਵਾੜੀ ਆਈ ਏ ਐੱਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਸ੍ਰੀ ਤਿਵਾੜੀ ਨੇ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਕੋਵਿਡ ਦੀ ਮਹਾਂਮਾਰੀ ਦੇ ਮੱਦੇਨਜ਼ਰ ਯੁਵਕ ਮੇਲਾ ਆਯੋਜਿਤ ਕਰਨਾ ਸ਼ਾਨਦਾਰ ਉੱਦਮ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਸਹਿਯੋਗੀ ਗਤੀਵਿਧੀਆਂ ਵਿਚ ਹਿੱਸਾ ਲੈਣਾ ਚਾਹੀਦਾ ਹੈ।

ਇਸ ਨਾਲ ਵਿਦਿਆਰਥੀ ਦਾ ਸੰਪੂਰਨ ਸ਼ਖਸੀ ਵਿਕਾਸ ਹੁੰਦਾ ਹੈ। ਉਹਨਾਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜਿੱਤ ਦੇ ਹੰਕਾਰ ਅਤੇ ਹਾਰ ਦੀ ਨਮੋਸ਼ੀ ਤੋਂ ਪਾਰ ਜਾ ਕੇ ਮੁਕਾਬਲੇ ਦੀ ਭਾਵਨਾ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਦਾ ਅੱਜ ਦੇ ਮੁਕਾਬਲਿਆਂ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ।

ਉਹਨਾਂ ਕਿਹਾ ਆਨਲਾਈਨ ਹੋਣ ਦੇ ਬਾਵਜੂਦ ਮੁਕਾਬਲਿਆਂ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਵਿਚ ਬੇਹੱਦ ਉਤਸ਼ਾਹ ਹੈ। ਬੀਤੇ ਦਿਨ ਦੇ ਮੁਕਾਬਲਿਆਂ ਦੇ ਨਤੀਜੇ ਵਜੋਂ ਪੋਸਟਰ ਮੇਕਿੰਗ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਰਾਗਿਨੀ ਆਹੂਜਾ ਨੂੰ ਪਹਿਲਾ, ਖੇਤੀਬਾੜੀ ਕਾਲਜ ਦੀ ਦੀਕਸ਼ਾ ਨੂੰ ਦੂਜਾ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਅਨਾਮਿਕਾ ਨੂੰ ਤੀਜਾ ਸਥਾਨ ਹਾਸਲ ਹੋਇਆ।

ਲੰਮੇ ਹੇਕ ਵਾਲੇ ਗੀਤਾਂ ਵਿਚ ਬੇਸਿਕ ਸਾਇੰਸਜ਼ ਕਾਲਜ ਨੂੰ ਪਹਿਲਾ, ਕਮਿਊਨਟੀ ਸਾਇੰਸ ਕਾਲਜ ਨੂੰ ਦੂਜਾ ਅਤੇ ਖੇਤੀ ਇੰਜਨੀਅਰਿੰਗ ਕਾਲਜ ਨੂੰ ਤੀਜਾ ਸਥਾਨ ਮਿਲਿਆ। ਕਾਰਟੂਨ ਬਨਾਉਣ ਦੇ ਮੁਕਾਬਲਿਆਂ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਗੁਰਲੀਨ ਕੌਰ ਪਹਿਲੇ ਸਥਾਨ ਤੇ, ਖੇਤੀ ਇੰਜਨੀਅਰਿੰਗ ਦੀ ਨਿਸ਼ਾ ਦੇਵੀ ਦੂਜੇ ਸਥਾਨ ਤੇ ਅਤੇ ਬਾਗਬਾਨੀ ਕਾਲਜ ਦੀ ਸਕੈਂਪੀ ਛਾਬੜਾ ਤੀਜੇ ਸਥਾਨ ‘ਤੇ ਰਹੇ।

ਅੱਜ ਹੋਏ ਮੁਕਾਬਲਿਆਂ ਵਿਚ ਭਾਸ਼ਣ ਮੁਕਾਬਲਿਆਂ ਵਿਚ ਪਹਿਲਾ ਕਾਲਜ ਖੇਤੀਬਾੜੀ ਕਾਲਜ ਦੀ ਉੱਜਲਪ੍ਰੀਤ ਕੌਰ ਢੱਟ, ਦੂਜਾ ਸਥਾਨ ਖੇਤੀਬਾੜੀ ਕਾਲਜ ਦੀ ਅਧਰੂਪ ਪਰਮੇਸ਼ਵਰੀ ਅਤੇ ਤੀਜਾ ਸਥਾਨ ਗੁਰਦਾਸਪੁਰ ਖੇਤਰੀ ਸਟੇਸ਼ਨ ਦੀ ਅੰਦਰੂਨੀ ਧਾਲੀਵਾਲ ਨੂੰ ਮਿਲਿਆ।

ਮੌਕੇ ਤੇ ਭਾਸ਼ਣ ਮੁਕਾਬਲਿਆਂ ਵਿਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੀ ਹਿਤਾਸ਼ੀ ਅਗਰਵਾਲ, ਦੂਜਾ ਸਥਾਨ ਖੇਤੀਬਾੜੀ ਕਾਲਜ ਦੀ ਖ਼ੁਸ਼ਬੂ ਅਤੇ ਤੀਜਾ ਸਥਾਨ ਬੇਸਿਕ ਸਾਇੰਸਜ਼ ਕਾਲਜ ਦੀ ਨਵਨੂਰ ਕੌਰ ਨੇ ਹਾਸਿਲ ਕੀਤਾ।

ਟੀਵੀ ਪੰਜਾਬ ਬਿਊਰੋ