● On air now · ਟੀਵੀ ਪੰਜਾਬ

Punjabi News · Since 2013

Breaking

ਆਰ.ਐੱਸ.ਐੱਸ ਤੋਂ ਨਿਕਲੀ ਹੈ ਆਮ ਆਦਮੀ ਪਾਰਟੀ -ਪ੍ਰਿਅੰਕਾ ਗਾਂਧੀ

ਕੋਟਕਪੂਰਾ- ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡ੍ਰਾ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ.ਕੋਟਕਪੂਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੇ ਇਸਾਰਿਆਂ ‘ਤੇ ਕੰਮ ਕਰ ਰਹੀ ਹੈ.ਉਨ੍ਹਾਂ ਕਿਹਾ…


ਕੋਟਕਪੂਰਾ- ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡ੍ਰਾ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ.ਕੋਟਕਪੂਰਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੇ ਇਸਾਰਿਆਂ ‘ਤੇ ਕੰਮ ਕਰ ਰਹੀ ਹੈ.ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਰ.ਐੱਸ.ਐੱਸ ਤੋਂ ਉਭਰੀ ਹੋਈ ਪਾਰਟੀ ਹੈ,ਜਿਸਦੀ ਪੁਸ਼ਟੀ ਉਨ੍ਹਾਂ ਦੇ ਨੇਤਾ ਅਕਸਰ ਕਰਦੇ ਰਹਿੰਦੇ ਹਨ.15 ਮਿਨਟ ਦੇ ਭਾਸ਼ਣ ਚ ਪ੍ਰਿਅੰਕਾ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਬੋਲੀ.

ਪ੍ਰਿਅੰਕਾ ਨੇ ਆਮ ਆਦਮੀ ਪਾਰਟੀ ਨੂੰ ਗੁੰਮਰਾਹ ਕਰਨ ਵਾਲੀ ਪਾਰਟੀ ਦੱਸਿਆ.ਉਨ੍ਹਾਂ ਕਿਹਾ ਕਿ ਪੰਜਾਬ ਚ ਝੁਠ ਬੋਲਣ ਵਾਲੀ ‘ਆਪ’ ਦੀ ਹਾਲਤ ਦਿੱਲੀ ਚ ਦੇਖੀ ਜਾ ਸਕਦੀ ਹੈ.ਦੂਜੇ ਪਾਸੇ ਕੇਂਦਰੀ ਸੱਤਾਧਾਰੀ ਪਾਰਟੀ ਭਾਜਪਾ ਵੀ ਪ੍ਰਿਅੰਕਾ ਦੇ ਨਿਸ਼ਾਨੇ ‘ਤੇ ਰਹੀ.ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਗੁਜਰਾਤ ਮਾਡਲ ਦਾ ਬੋਲ ਕੇ ਸੱਤਾ ਚ ਆਈ ਸੀ ਉਸੇ ਤਰ੍ਹਾਂ ‘ਆਪ’ ਵੀ ਦਿੱਲੀ ਮਾਡਲ ਦਾ ਝੂਠ ਬੋਲ ਰਹੀ ਹੈ.ਪ੍ਰਿਅੰਕਾ ਨੇ ਕਿਹਾ ਕਿ ਭਾਜਪਾ ਅਤੇ ‘ਆਪ’ ਮਿਲ ਕੇ ਕਾਂਗਰਸ ਖਿਲਾਫ ਚੋਣ ਲੜ ਰਹੇ ਹਨ.


Filed under