● On air now · ਟੀਵੀ ਪੰਜਾਬ

Punjabi News · Since 2013

Breaking

ਭਾਜਪਾ ‘ਚ ਜਾਂਦਿਆਂ ਹੀ ਪੰਜਾਬ ਦੇ ਇਹ ਨੇਤਾ ਹੋਏ ‘ਸਪੈਸ਼ਲ’, ਮਿਲੀ ‘ਵਾਈ’ ਸੁਰੱਖਿਆ

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਸੂਬੇ ਦੇ ਕਈ ਸਾਬਕਾ ਮੰਤਰੀ,ਵਿਧਾਇਕਾਂ ਅਤੇ ਚੇਅਰਮੈਨਾ ਸਮੇਤ ਕਈ ਰਸੂਖਦਾਰਾਂ ਦੀ ਸੁਰੱਖਿਆ ਘਟਾ ਕੇ ਰਿਵਾਇਤੀ ਸਿਆਸਤ ਚ ਬਦਲਾਅ ਕੀਤਾ ਸੀ , ਉੱਥੇ ਹੀ ਕੇਂਦਰ ਦੀ ਬਾਜਪਾ ਸਰਕਾਰ ਰਿਉੜੀਆਂ ਵਾਂਗ ਸਕਿਓਰਿਟੀ…


ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੱਥੇ ਸੂਬੇ ਦੇ ਕਈ ਸਾਬਕਾ ਮੰਤਰੀ,ਵਿਧਾਇਕਾਂ ਅਤੇ ਚੇਅਰਮੈਨਾ ਸਮੇਤ ਕਈ ਰਸੂਖਦਾਰਾਂ ਦੀ ਸੁਰੱਖਿਆ ਘਟਾ ਕੇ ਰਿਵਾਇਤੀ ਸਿਆਸਤ ਚ ਬਦਲਾਅ ਕੀਤਾ ਸੀ , ਉੱਥੇ ਹੀ ਕੇਂਦਰ ਦੀ ਬਾਜਪਾ ਸਰਕਾਰ ਰਿਉੜੀਆਂ ਵਾਂਗ ਸਕਿਓਰਿਟੀ ਵੰਡ ਰਹੀ ਹੈ ।ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੀਤੇ ਦਿਨੀ ਭਾਜਪਾ ਚ ਗਏ ਪੰਜਾਬ ਦੇ ਨੇਤਾਵਾਂ ਨੂੰ ਕੇਂਦਰ ਵਲੋਂ ਦਿਵਾਲੀ ਗਿਫਟ ਮਿਲਿਆ ਹੈ ।

ਜਿਨ੍ਹਾਂ ਨਵੇਂ ਬਣੇ ਭਾਜਪਾ ਨੇਤਾਵਾਂ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ ਉਨ੍ਹਾਂ ਵਿੱਚ ਸਾਬਕਾ ਐੱਮ.ਪੀ ਸ. ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ,ਸਾਬਕਾ ਵਿਧਾਇਕਾ ਸ਼੍ਰੀਮਤੀ ਹਰਚੰਦ ਕੌਰ, ਸਾਬਕਾ ਵਿਧਾਇਕ ਪੇ੍ਰਮ ਮਿੱਤਲ ਅਤੇ ਕਮਲਦੀਪ ਸੈਣੀ ਸ਼ਾਮਿਲ ਹਨ ।ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਨੂੰ ਸੁਰੱਖਿਆ ਦੇਣ ਦਾ ਫੈਸਲਾ ਇੰਟੈਲੀਜੈਂਸ ਬਿਓਰੋ ਵਲੋਂ ਇਨ੍ਹਾਂ ਨੂੰ ਖਤਰਾ ਹੋਣ ਬਾਰੇ ਮਿਲੀਆਂ ਰਿਪੋਰਟਾਂ ਦੇ ਅਧਾਰ ‘ਤੇ ਲਿਆ ਗਿਆ ਹੈ ।


Filed under