● On air now · ਟੀਵੀ ਪੰਜਾਬ

Punjabi News · Since 2013

Breaking

ਸਿੱਧੂ ਦੇ ਜਾਂਦਿਆਂ ਹੀ ‘ਹੈਕ’ ਹੋਈ ਪੰਜਾਬ ਕਾਂਗਰਸ

ਜਲੰਧਰ – ਨਵਜੋਤ ਸਿੱਧੂ ਦੇ ਪ੍ਰਧਾਣਗੀ ਤੋਂ ਲਾਂਭੇ ਹੁੰਦਿਆਂ ਹੀ ਪੰਜਾਬ ਕਾਂਗਰਸ ਹੈਕ ਹੋ ਗਈ ਹੈ ।ਜਾਂ ਫਿਰ ਇੰਝ ਸਮਝ ਲਿਆ ਜਾਵੇ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦਾ ਹੈਕਰਾਂ ਨੇ ਕੀਤਾ ਸਵਾਗਤ ।ਜੀ ਹਾਂ ,ਪੰਜਾਬ ਕਾਂਗਰਸ ਦੇ…


ਜਲੰਧਰ – ਨਵਜੋਤ ਸਿੱਧੂ ਦੇ ਪ੍ਰਧਾਣਗੀ ਤੋਂ ਲਾਂਭੇ ਹੁੰਦਿਆਂ ਹੀ ਪੰਜਾਬ ਕਾਂਗਰਸ ਹੈਕ ਹੋ ਗਈ ਹੈ ।ਜਾਂ ਫਿਰ ਇੰਝ ਸਮਝ ਲਿਆ ਜਾਵੇ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਦਾ ਹੈਕਰਾਂ ਨੇ ਕੀਤਾ ਸਵਾਗਤ ।ਜੀ ਹਾਂ ,ਪੰਜਾਬ ਕਾਂਗਰਸ ਦੇ ਟਵੀਟ ਹੈਂਡਲ ਨੂੰ ਹੈਕ ਕਰਨ ਦੀ ਖਬਰ ਮਿਲੀ ਹੈ ।ਪੇਜ਼ ‘ਤੇ ਜਾਂਦਿਆਂ ਹੀ ਕਈ ਪੋਸਟਾਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਦਾ ਕਾਂਗਰਸ ਨਾਲ ਕੋਈ ਤਾਲੁੱਕ ਨਹੀਂ ਹੈ । ਖਬਰ ਫੈਲਣ ਤੋਂ ਬਾਅਦ ਕਾਂਗਰਸ ਦਾ ਆਈ.ਟੀ ਵਿੰਗ ਇਸ ਨੂੰ ਠੀਕ ਕਰਨ ਚ ਜੁੱਟ ਗਿਆ ਹੈ ।

ਕਿਸੇ ਸਿਆਸੀ ਪਾਰਟੀ ਦੇ ਪੇਜ਼ ‘ਤੇ ਇਹ ਕੋਈ ਪਹਿਲਾ ਸਾਇਬਰ ਅਟੈਕ ਨਹੀਂ ਹੈ ।ਇਸ ਤੋਂ ਪਹਿਲਾਂ ਵੀ ਸ਼ਰਾਰਤੀ ਅਨਸਰ ਅਜਿਹਾ ਕਰਦੇ ਰਹਿੰਦੇ ਹਨ ।ਪੰਜਾਬ ਕਾਂਗਰਸ ਚ ਕੁੱਝ ਵੀ ਠੀਕ ਨਹੀਂ ਚਲ ਰਿਹਾ ।ਜਿੱਥੇ ਸਿਆਸੀ ਲੀਡਰ ਆਪਸ ਚ ਖਹਿਬਾਜੀ ਕਰ ਰਹੇ ਨੇ ਉੱਥੇ ਹੁਣ ਵਾਇਰਸ ਨੇ ਤਕਨੀਕੀ ਪੰਗਾ ਪਾ ਦਿੱਤਾ ਹੈ ।ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਪੰਜਾਬ ਕਾਂਗਗਰਸ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰੂਪ ਚ ਨਵਾਂ ਪ੍ਰਧਾਨ ਮਿਲਿਆ ਹੈ ।ਨਵੇਂ ਪ੍ਰਧਾਨ ਦੀ ਆਮਦ ‘ਤੇ ਸਖਤ ਕਾਰਵਾਈ ਕਰਦਿਆਂ ਪਾਰਟੀ ਦੇ ਬਾਗੀ ਨੇਤਾ ਸੁਰਜੀਤ ਧੀਮਾਨ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਹੈ ।


Filed under