● On air now · ਟੀਵੀ ਪੰਜਾਬ

Punjabi News · Since 2013

Breaking

ਅਕਾਲੀ ਦਲ ‘ਚ ਸ਼ਾਮਿਲ ਹੋਏ ਸੁੱਚਾ ਸਿੰਘ ਛੋਟੇਪੁਰ, ਬਟਾਲਾ ਤੋਂ ਲੜਣਗੇ ਚੋਣ

ਚੰਡੀਗੜ੍ਹ- ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਮਜ਼ਬੂਤ ਕਰਨ ‘ਚ ਅਹਿਮ ਯੋਗਦਾਨ ਦੇਨ ਵਾਲੇ ਸੁੱਚਾ ਸਿੰਘ ਛੋਟੇਪੁਰ ਸ਼੍ਰੌਮਣੀ ਅਕਾਲੀ ਦਲ ‘ਚ ਮੁੜ ਤੋਂ ਸ਼ਾਮਿਲ ਹੋ ਗਏ ਹਨ.ਚੰਡੀਗੜ੍ਹ ਚ ਹੋਏ ਸਮਾਗਮ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਪਾਰਟੀ ਚ…


ਚੰਡੀਗੜ੍ਹ- ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਮਜ਼ਬੂਤ ਕਰਨ ‘ਚ ਅਹਿਮ ਯੋਗਦਾਨ ਦੇਨ ਵਾਲੇ ਸੁੱਚਾ ਸਿੰਘ ਛੋਟੇਪੁਰ ਸ਼੍ਰੌਮਣੀ ਅਕਾਲੀ ਦਲ ‘ਚ ਮੁੜ ਤੋਂ ਸ਼ਾਮਿਲ ਹੋ ਗਏ ਹਨ.ਚੰਡੀਗੜ੍ਹ ਚ ਹੋਏ ਸਮਾਗਮ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਪਾਰਟੀ ਚ ਸਵਾਗਤ ਕੀਤਾ.ਅਕਾਲੀ ਦਲ ਦੀ ਤਕੜੀ ਸਾਂਭਦੇ ਹੀ ਛੋਟੇਪੁਰ ਨੇ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ‘ਤੇ ਖੂਬ ਇਲਜ਼ਾਮ ਲਗਾਏ.

ਸ਼੍ਰੌਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ.ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾ ਚ ਮਜ਼ਬੂਤੀ ਸਾਬਿਤ ਕਰਦਿਆਂ ਹੋਇਆਂ ਸੁੱਚਾ ਸਿੰਘ ਛੋਟੇਪੁਰ ਨੂੰ ਅਕਾਲੀ ਦਲ ਚ ਸ਼ਾਮਿਲ ਕਰਕੇ ਘਰ ਵਾਪਸੀ ਕੀਤੀ ਹੈ.ਛੋਟੇਪੁਰ ਨੇ ਪਾਰਟੀ ਚ ਸ਼ਾਮਿਲ ਹੁੰਦਿਆਂ ਹੀ ਅਕਾਲੀ ਦਲ ਸੁਪਰੀਮੋ ਸਰਦਾਰ ਬਾਦਲ ਨੂੰ ਰੁੱਸੇ ਹੋਏ ਨੇਤਾਵਾਂ ਨੂੰ ਘਰ ਜਾ ਕੇ ਮਨਾਉਣ ਦੀ ਅਪੀਲ ਕੀਤੀ ਹੈ.

ਆਮ ਆਦਮੀ ਪਾਰਟੀ ਵਲੋਂ ਛੋਟੇਪੁਰ ‘ਤੇ ਫੰਡਾ ਦੇ ਘਪਲੇ ‘ਤੇ ਬੋਲਦਿਆਂ ਹੋਇਆ ਛੋਟੇਪੁਰ ਨੇ ਅਆਪਣੇ ਆਪ ਨੂੰ ਬੇਕਸੂਰ ਦੱਸਿਆ.ਉਨ੍ਹਾਂ ਕਿਹਾ ਕੀ ਪਾਰਟੀ ਦਾ ਪ੍ਰਚਾਰ ਕਰਦਿਆਂ ਹੋਇਆਂ ਉੇਹ ਨਾ ਕਦੇ ਵਿਦੇਸ਼ ਗਏ ਅਤੇ ਨਾ ਹੀ ਉਨ੍ਹਾਂ ਕੋਲ ਪੈਸਾ ਸੀ.ਛੋਟੇਪੁਰ ਨੇ ਕਿਹਾ ਕੀ ਉਹ ਖੁਦ ਇਕੱਤਰ ਹੋੲਆ ਪੈਸਾ ਦਿੱਲੀ ਦਫਤਰ ਜਾ ਕੇ ਜਮਾ ਕਰਵਾ ਕੇ ਆਏ ਸਨ.

ਇਸ ਤੋਂਝ ਪਹਿਲਾਂ ਛੌਟੇਪੁਰ ਦਾ ਪਾਰਟੀ ਚ ਸਵਾਗਤ ਕਰਦਿਆਂ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਬਟਾਲਾ ਹਲਕੇ ਦੀ ਟਿਕਟ ਦੇਣ ਦਾ ਵੀ ਐਲਾਨ ਕੀਤਾ.


Filed under