ਸਿਆਸਤ ‘ਚ ਆਏ ਕਿਸਾਨ,ਚੜੂਨੀ ਨੇ ਬਣਾਈ ‘ਸੰਯੁਕਤ ਸੰਘਰਸ਼ ਪਾਰਟੀ’

ਚੰਡੀਗੜ੍ਹ- ਜਿਵੇਂ ਕੀ ਕਿਆਸ ਲਗਾਏ ਜਾ ਰਹੇ ਸਨ ਦਿੱਲੀ ਸੰਘਰਸ਼ ਚ ਜਿੱਤ ਤੋਂ ਬਾਅਦ ਕਿਸਾਨ ਨੇਤਾ ਸਿਆਸਤ ਚ ਉਤਰ ਆਏ ਨੇ.ਸ਼ੁਰੂਆਤ ਗੁਰਨਾਮ ਸਿੰਘ ਚੜੂਨੀ ਤੋਂ ਹੋਈ ਹੈ.ਚੰਡੀਗੜ੍ਹ ਚ ਇੱਕ ਪੈ੍ਰਸ ਕਾਨਫਰੰਸ ਦੌਰਾਨ ਚੜੂਨੀ ਨੇ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ.ਪਾਰਟੀ ਦਾ ਨਾਂ ‘ਸੰਯੁਕਤ ਸੰਘਰਸ਼ ਪਾਰਟੀ’ ਰਖਿਆ ਗਿਆ ਹੈ.ਪਾਰਟੀ ਦੇ ਨਾਂ ਤੋਂ ਸਾਬਿਤ ਹੋ ਰਿਹਾ ਹੈ ਕੀ ਚੜੂਨੀ ਕਿਸਾਨ ਸੰਘਰਸ਼ ਅਤੇ ਸੰਯੁਕਤ ਕਿਸਾਨ ਕਮੇਟੀ ਨੂੰ ਭੁਨਾਉਣਾ ਚਾਹੁੰਦੇ ਹਨ.
ਹਾਲਾਂਕਿ ਚਰਚਾ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਰਹੇ ਹਨ.ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕੀ ਕਿਸਾਨਾਂ ਦੇ ਸਿਆਸੀ ਕਰਿਅਰ ਨੂੰ ਲੈ ਕੇ ਮੋਰਚੇ ਦੀ ਬੈਠਕ ਚ ਫੈਸਲਾ ਕੀਤਾ ਜਾਵੇਗਾ.ਪਰ ਇਸਦੇ ਉਲਟ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਚੜੂਨੀ ਨੇ ਆਪਣਾ ਦਾਅ ਖੇਡ ਦਿੱਤਾ ਹੈ.
ਰਿਵਾਇਤੀ ਪਾਰਟੀਆਂ ਦੀ ਨਜ਼ਰ ਵੀ ਕਿਸਾਨਾਂ ‘ਤੇ ਹੀ ਟਿਕੀ ਹੋਈ ਹੈ.ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕੀ ਕਿਸਾਨਾਂ ਦੇ ਇਸ ਤਰ੍ਹਾਂ ਸਿਆਸਤ ਚ ਆਉਣ ਨਾਲ ਵੋਟ ਸਮੀਕਰਣ ਬਦਲ ਜਾਵੇਗਾ.ਖਾਸਕਰ ਪੇਂਡੂ ਵੋਟ ਟੁੱਟ ਜਾਵੇਗੀ.