ਪੰਜਾਬ ਦੇ ਨਿੱਜੀ ਸਕੂਲ –ਕਾਲਜ ਅੱਜ ਬੰਦ , ਮਨਾ ਰਹੇ ਬਲੈਕ ਡੇਅ

ਜਲੰਧਰ- ਗੁਰਦਾਸਪੁਰ ਵਿੱਚ ਇੱਕ ਚਾਰ ਸਾਲਾ ਬੱਚੀ ਨਾਲ ਜਬਰ ਜਿਨਾਹ ਦੇ ਮਾਮਲੇ ਚ ਸਕੂਲ ਪ੍ਰਬੰਧਕਾਂ ਖਿਲਾਫ ਪੁਲਿਸ ਕਾਰਵਾਈ ਦੇ ਵਿਰੋਧ ਚ ਪੰਜਾਬ ਭਰ ਦੇ ਨਿੱਜੀ ਸਕੂਲ ਇੱਕਠੇ ਹੋ ਗਏ ਹਨ । ਸੀ.ਬੀ.ਐੱਸ.ਈ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਨੇ ਸੋਮਵਾਰ 11 ਅਪੈ੍ਰਲ ਨੂੰ ਪੰਜਾਬ ਭਰ ਦੇ ਨਿੱਜੀ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਹੈ । ਦਰਅਸਲ ਗੁਰਦਾਸਪੁਰ ਮਾਮਲੇ ਚ ਪੁਲਿਸ ਵਲੋਂ ਸਕੂਲ ਦੇ ਚੇਅਰਮੈਨ ਖਿਲਾਫ ਕਰਨ ‘ਤੇ ਐਸੋਸੀਏਸ਼ਨ ਚ ਰੋਸ ਹੈ । ਇਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਅਸਲ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਥਾਂ ਇੱਕ ਬੇਕਸੂਰ ਇਨਸਾਨ ਨਾਲ ਧੱਕਾ ਕੀਤਾ ਹੈ ।

ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਧੂਰੀ ਮੁਤਾਬਿਕ ਪੁਲਿਸ ਨੂੰ ਚੇਅਰਮੈਨ ਦੇ ਬੇਕਸੂਰ ਹੋਣ ਸਬੰਧੀ ਕਈ ਸਬੁਤ ਵੀ ਪੇਸ਼ ਕੀਤੇ ਗਏ ਹਨ , ਪਰ ਪੁਲਿਸ ਐੱਫ.ਆਈ.ਆਰ ਚ ੋਈ ਬਦਲਾਅ ਨਹੀਂ ਕਰ ਰਹੀ ਹੈ ।