Vancouver – ਕੈਨੇਡਾ ‘ਚ ਇਕ ਪੰਜਾਬੀ ਦੀ ਲੋਟੋ ਮੈਕਸ ਲਾਟਰੀ ਨਿਕਲੀ ਹੈ। ਇਨਾਮ ਜਿੱਤਣ ਤੋਂ ਬਾਅਦ ਇਸ ਵਿਅਕਤੀ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ। ਜਿਸ ਵਿਅਕਤੀ ਦੀ $1 ਮਿਲੀਅਨ ਦੀ ਲਾਟਰੀ ਨਿਕਲੀ ਉਸਦਾ ਨਾਮ ਜਸਪ੍ਰੀਤ ਸੰਧੂ ਹੈ। ਇਹ ਪੰਜਾਬੀ ਬੀ ਸੀ ਦੇ ਸ਼ਹਿਰ ਐਬਟਸਫੋਰਡ ਦਾ ਰਹਿਣ ਵਾਲਾ ਹੈ। ਜਸਪ੍ਰੀਤ ਸੰਧੂ ਨੇ ਇਹ ਟਿਕਟ ਰੀਅਲ ਕੈਨੇਡੀਅਨ ਸੁਪਰਸਟੋਰ ਤੋਂ ਖਰੀਦੀ ਸੀ I
ਜਸਪ੍ਰੀਤ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਇਨਾਮ ਜਿੱਤਣ ਬਾਰੇ ਆਪਣੇ ਪਿਤਾ ਨੂੰ ਦੱਸਿਆ I ਉਸਦੇ ਪਿਤਾ ਨੂੰ ਵੀ ਪਹਿਲਾਂ ਪਹਿਲ ਲੱਗਾ ਕਿ ਉਹ ਮਜ਼ਾਕ ਕਰ ਰਿਹਾ ਹੈ I
ਜਸਪ੍ਰੀਤ ਸੰਧੂ ਦਾ ਕਹਿਣਾ ਹੈ ਕਿ ਉਹ ਇਸ ਇਨਾਮੀ ਰਾਸ਼ੀ ਨਾਲ ਹੁਣ ਘਰ ਖਰੀਦੇਗਾ I ਇਸ ਦੇ ਨਾਲ ਹੀ ਉਹ ਉਹ ਆਪਣੇ ਅਧੂਰੇ ਸੁਪਨੇ ਪੂਰੇ ਕਰੇਗਾ I
ਦੱਸਣਯੋਗ ਹੈ ਕਿ ਬੀ ਸੀ ਵਿੱਚ 2021 ਦੌਰਾਨ ਹੁਣ ਤੱਕ ਵੱਖ ਵੱਖ ਵਿਅਕਤੀ 89 ਮਿਲੀਅਨ ਡਾਲਰ ਦੇ ਇਨਾਮ ਜਿੱਤ ਚੁੱਕੇ ਹਨ I
Filed under

