ਪੀਵੀ ਸਿੰਧੂ ਸੈਮੀਫਾਈਨਲ ‘ਚ ਪਹੁੰਚੀ

ਪੈਰਿਸ : ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦਿਆਂ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ, ਜਦਕਿ ਲਕਸ਼ਯ ਸੇਨ ਹਾਰ ਕੇ ਬਾਹਰ ਹੋ ਗਈ।

ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਨੇ ਕੁਆਰਟਰ ਫਾਈਨਲ ਵਿਚ ਅੱਠਵਾਂ ਦਰਜਾ ਪ੍ਰਾਪਤ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ 21-14 , 21-14 ਨਾਲ ਹਰਾਇਆ। ਇਸ ਦੇ ਨਾਲ ਹੀ ਸਿੰਧੂ ਦਾ ਉਸਦੇ ਖਿਲਾਫ ਜਿੱਤ ਦਾ ਰਿਕਾਰਡ ਵੀ 14 -1 ਹੋ ਗਿਆ।

ਇਸ ਤੋਂ ਪਹਿਲਾਂ ਦੂਜੇ ਦੌਰ ਵਿਚ ਉਸ ਨੇ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਨੂੰ 21-19, 21-9 ਨਾਲ ਹਰਾਇਆ। ਇਹ ਮੈਚ 37 ਮਿੰਟ ਤੱਕ ਚੱਲਿਆ। ਸਿੰਧੂ ਹੁਣ ਜਾਪਾਨ ਦੀ ਸਯਾਕਾ ਤਾਕਾਹਾਸ਼ੀ ਨਾਲ ਭਿੜੇਗੀ।

ਦੂਜੇ ਪਾਸੇ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਕੋਰੀਆ ਦੇ ਹੀਓ ਕਵਾਂਗੀ ਨੂੰ 17- 21, 15 – 21 ਨਾਲ ਹਾਰ ਗਏ। ਪੰਜਵਾਂ ਦਰਜਾ ਪ੍ਰਾਪਤ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਕੁਆਰਟਰ ਫਾਈਨਲ ਵਿਚ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਚੌਥਾ ਦਰਜਾ ਪ੍ਰਾਪਤ ਮਲੇਸ਼ੀਆ ਦੀ ਜੋੜੀ ਤੋਂ 21-18, 18-21, 17-21 ਨਾਲ ਹਾਰ ਗਈ।

ਭਾਰਤੀ ਜੋੜੀ ਨੇ ਹਮਵਤਨ ਐਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਨੂੰ 15-21, 21-10, 21-19 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਪੁਰਸ਼ ਸਿੰਗਲਜ਼ ਵਿਚ ਸੌਰਭ ਵਰਮਾ ਦੂਜੇ ਦੌਰ ਵਿਚ ਜਾਪਾਨ ਦੇ ਕੇਂਤਾ ਨਿਸ਼ਿਮੋਟੋ ਤੋਂ 12-21, 9-21 ਨਾਲ ਹਾਰ ਕੇ ਮੁਕਾਬਲੇ ਵਿਚੋਂ ਬਾਹਰ ਹੋ ਗਿਆ।

ਟੀਵੀ ਪੰਜਾਬ ਬਿਊਰੋ