ਮਜੀਠੀਆ ਦੇ ਘਰ ਪੁਲਿਸ ਦੀ ਰੇਡ,ਫਿਰ ਹੋਏ ਗਾਇਬ

ਅੰਮ੍ਰਿਤਸਰ- ਹਜ਼ਾਰ ਕਰੋੜ ਦੇ ਡ੍ਰਗ ਰੈਕੇਟ ਮਾਮਲੇ ਚ ਜਗਦੀਸ਼ ਭੋਲਾ ਦੇ ਬਿਆਨਾ ‘ਤੇ ਫੰਸੇ ਅਕਾਲੀ ਨੇਤਾ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਚ ਵਾਧਾ ਹੋ ਗਿਆ ਹੈ.ਸੋਮਵਾਰ ਨੂੰ ਹਾਈਕੋਰਟ ਤੋ ਅਗਾਉਂ ਜਮਾਨਤ ਚ ਵਾਧਾ ਨਾ ਹੋਣ ਦੇ ਚਲਦਿਆਂ ਅੱਜ ਮੰਗਲਵਾਰ ਨੂੰ ਪੁਲਿਸ ਨੇ ਮਜੀਠੀਆ ਦੀ ਭਾਲ ਚ ਛਾਪੇਮਾਰੀ ਕੀਤੀ.ਅਦਾਲਤ ਤੋਂ ਰਾਹਤ ਨਾ ਮਿਲਣ ਮਗਰੋਂ ਹੁਣ ਬਿਕਮਰ ਮਜੀਠੀਆ ਦੀ ਗ੍ਰਿਫਤਾਰੀ ਹੋਣੀ ਤੈਅ ਹੈ.ਮੰਗਲਵਾਰ ਸਵੇਰੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਵਲੋਂ ਮਜੀਠੀਆ ਦੇ ਅੰਮ੍ਰਿਤਸਰ ੳਤੇ ਚੰਡੀਗੜ੍ਹ ਸਥਿਤ ਘਰਾਂ ਚ ਰੇਡ ਕੀਤੀ ਗਈ.ਪੁਲਿਸ ਦੇ ਹੱਥ ਖਾਲੀ ਰਹੇ,ਮਜੀਠੀਆ ਕੀਤੇ ਵੀ ਨਹੀਂ ਮਿਲੇ.

ਜ਼ਿਕਰਯੋਗ ਹੈ ਕੀ ਬੀਤੇ ਕਲ੍ਹ ਹੋਈ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਮਜੀਠੀਆ ਜਾਂਚ ਟੀਮ ਨਾਲ ਸਹਿਯੋਗ ਨਹੀਂ ਕਰ ਰਹੇ ਹਨ.ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਰਾਖਵਾਂ ਕਰ ਬਾਅਦ ਚ ਅਗਾਉਂ ਜਮਾਨਤ ਤੋਂ ਇਨਕਾਰ ਕਰ ਦਿੱਤਾ ਸੀ.ਜ਼ਿਕਰਯੋਗ ਹੈ ਕੀ ਅਦਾਲਤ ਵਲੋਂ ਸਿਰਫ ਇਸ ਲਈ ਜਮਾਨਤ ਦਿੱਤੀ ਸੀ ਕਿ ਮਜੀਠੀਆ ਜਾਂਚ ਟੀਮ ਨਾਲ ਸਹਿਯੋਗ ਕਰ ਪੁੱਛਗਿੱਛ ਲਈ ਪੇਸ਼ ਹੁੰਦੇ ਰਹਿਣਗੇ.ਫਿਲਹਾਲ ਮਜੀਠੀਆ ਇੱਕ ਵਾਰ ਫਿਰ ਤੋ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਚ ਛਾਪੇਮਾਰੀ ਕਰ ਰਹੀ ਹੈ.