ਪੂਰੇ ਪੰਜਾਬ ‘ਚ ਕਿਸਾਨਾਂ ‘ਤੇ ਲਾਠੀਚਾਰਜ ਦਾ ਵਿਰੋਧ, ਰੋਲ ਰੋਕੋ ਪ੍ਰਦਰਸ਼ਨ ਜਾਰੀ

ਡੈਸਕ- ਸ਼ੰਭੂ ਬਾਰਡਰ ‘ਤੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਅਤੇ ਰਬੜ ਤੇ ਪਲਾਸਟਿਕ ਦੀਆਂ ਗੋਲੀਆਂ ਚਲਾਏ ਜਾਣ ਕਾਰਨ ਪੰਜਾਬ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੀ ਗੁੱਸੇ ‘ਚ ਹਨ। ਇਸ ਕਾਰਨ ਬੀਕੇਯੂ ਉਗਰਾਹਾਂ ਨੇ ਅੱਜ ਨੇ ਰੇਲਾਂ ਰੋਕੇ ਜਾਣ ਦਾ ਐਲਾਨ ਕੀਤਾ ਹੈ। ਇਸ ਦੇ ਵਿਰੋਧ ਵਜੋਂ ਕਿਸਾਨਾਂ ਦਾ ਅੱਜ ਟਰੇਨਾਂ ਰੋਕੋ ਪ੍ਰਦਰਸ਼ਨ ਜਾਰੀ ਹੈ। ਰੇਲ ਮਾਰਗ ਬੰਦ ਹੋਣ ਤੋਂ ਬਾਅਦ ਉਡਾਣਾਂ ਦੀਆਂ ਕੀਮਤਾਂ ‘ਚ 7 ਗੁਣਾ ਤੱਕ ਵਧਾ ਦੇਖਿਆ ਜਾ ਰਿਹਾ ਹੈ।

ਅੱਜ ਸ਼ਾਮ ਇੱਕ ਵਾਰ ਫਿਰ ਕਿਸਾਨਾਂ ਨਾਲ ਕੇਂਦਰ ਮੀਟਿੰਗ ਕਰੇਗੀ। ਮੀਟਿੰਗ ਦਾ ਤੀਜਾ ਦੌਰ ਅਤੇ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿੱਚ ਇੱਕ ਵਾਰ ਮੁੜ ਤੋਂ ਕਿਸਾਨਾਂ ਦੇ ਮਸਲੇ ਵਿਚਾਰੇ ਜਾਣਗੇ। ਮੀਟਿੰਗ ਦੇ ਬਾਵਜੂਦ 13-14 ਫਰਵਰੀ ਨੂੰ ਪੰਜਾਬ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਸਰਹੱਦਾਂ ‘ਤੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ, ਰਬੜ ਅਤੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਗਈ ਸਨ ਜਿਸ ਤੋਂ ਪੰਜਾਬ ਦੀਆਂ ਹੋਰ ਜਥੇਬੰਦੀਆਂ ਨਾਖੁਸ਼ ਹਨ।