ਰਣਬੀਰ ਕਪੂਰ ਸਟਾਰਰ ਫਿਲਮ ‘ਸ਼ਮਸ਼ੇਰਾ’ ਦੀ ਰਿਲੀਜ਼ ਡੇਟ ਹੋਈ ਰਿਲੀਜ਼, 4 ਸਾਲ ਬਾਅਦ ਪਰਦੇ ‘ਤੇ ਹੋਵੇਗੀ ਵਾਪਸੀ – ਦੇਖੋ ਟੀਜ਼ਰ

ਰਣਬੀਰ ਕਪੂਰ ਸੰਜੇ ਦੱਤ ਵਾਣੀ ਕਪੂਰ ਦੀ ਮੋਸਟ ਅਵੇਟਿਡ ਫਿਲਮ ‘ਸ਼ਮਸ਼ੇਰਾ’ ਕਾਫੀ ਸਮੇਂ ਤੋਂ ਚਰਚਾ ‘ਚ ਹੈ ਅਤੇ ਇਸ ਫਿਲਮ ਦੀ ਕਾਫੀ ਸਮੇਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਹੁਣ ਇਸ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਯਸ਼ਰਾਜ ਬੈਨਰ ਹੇਠ ਬਣਨ ਵਾਲੀ ਮੋਸਟ ਵੇਟਿਡ ਫਿਲਮ ‘ਸ਼ਮਸ਼ੇਰਾ’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਫਿਲਮ 22 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਰਣਬੀਰ ਕਪੂਰ ਦਾ ਲੁੱਕ ਸਾਹਮਣੇ ਆਇਆ ਸੀ। ‘ਸ਼ਮਸ਼ੇਰਾ’ ਦੇ ਇਸ ਟੀਜ਼ਰ ‘ਚ ਫਿਲਮ ਦੀ ਲੀਡ ਕਾਸਟ ਯਾਨੀ ਸੰਜੇ ਦੱਤ, ਵਾਣੀ ਕਪੂਰ ਅਤੇ ਰਣਬੀਰ ਕਪੂਰ ਨਜ਼ਰ ਆ ਰਹੇ ਹਨ।

YRF ਨੇ ਇੱਕ ਪੋਸਟਰ ਸਾਂਝਾ ਕੀਤਾ ਸੀ ਜਿਸ ਵਿੱਚ ਅਭਿਨੇਤਾ ਲੰਬੇ ਵਾਲਾਂ ਨਾਲ ਨਜ਼ਰ ਆ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ਖਤਰਨਾਕ ਲੱਗ ਰਹੀਆਂ ਸਨ। ਅਭਿਨੇਤਾ ਦੇ ਨਵੇਂ ਲੁੱਕ ਨੂੰ ਸਾਂਝਾ ਕਰਦੇ ਹੋਏ, ਯਸ਼ਰਾਜ ਫਿਲਮਜ਼ ਨੇ ਲਿਖਿਆ, “ਲੀਜੈਂਡ ਆਪਣੀ ਛਾਪ ਛੱਡਣਗੇ।” ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਇਸ ਲੁੱਕ ਨੇ ਫਿਲਮ ਨੂੰ ਲੈ ਕੇ ਉਤਸੁਕਤਾ ਪੈਦਾ ਕੀਤੀ ਸੀ। ਇਹ ਫਿਲਮ ਆਜ਼ਾਦੀ ਤੋਂ ਪਹਿਲਾਂ ਦੇ ਇੱਕ ਡਾਕੂ ਦੀ ਕਹਾਣੀ ਹੈ, ਜਿਸ ਵਿੱਚ ਰਣਬੀਰ ਕਪੂਰ ਮੁੱਖ ਕਿਰਦਾਰ ਨਿਭਾਅ ਰਹੇ ਹਨ। ਪਹਿਲਾਂ ਇਹ ਫਿਲਮ 18 ਮਾਰਚ 2022 ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਦੀ ਰਿਲੀਜ਼ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ ਹੈ।

ਆਪਣੇ ਨਜ਼ਦੀਕੀ ਸਿਨੇਮਾ ਹਾਲਾਂ ਵਿੱਚ ਸ਼ਮਸ਼ੇਰਾ ਦਾ ਜਸ਼ਨ ਮਨਾਓ। ਯਸ਼ਰਾਜ ਫਿਲਮਜ਼ ਦੇ ਨਿਰਮਾਣ ਅਧੀਨ ਕਰਨ ਮਲਹੋਤਰਾ ਦੁਆਰਾ ਨਿਰਦੇਸ਼ਿਤ ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। ਵਰਕ ਫਰੰਟ ‘ਤੇ, ‘ਸ਼ਮਸ਼ੇਰਾ’ ਤੋਂ ਇਲਾਵਾ, ਰਣਬੀਰ ਕਪੂਰ ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਵਿੱਚ ਵੀ ਨਜ਼ਰ ਆਉਣਗੇ, ਜਿਸ ਵਿੱਚ ਅਮਿਤਾਭ ਬੱਚਨ, ਨਾਗਾਰਜੁਨ ਅਕੀਨੇਨੀ ਅਤੇ ਆਲੀਆ ਭੱਟ ਦੇ ਸਹਿ-ਕਲਾਕਾਰ ਹਨ।