ਪੰਜਾਬ ਪੁਲਿਸ ਵਿਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਦੇਖੋ ਇਹ ਖ਼ਬਰ, ਇੱਥੇ ਕਰ ਸਕੋਗੇ ਅਪਲਾਈ

ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ਕਾਂਸਟੇਬਲਾਂ ਦੀਆਂ ਦੀ ਭਰਤੀ ਕਰਨ ਜਾ ਰਹੀ ਹੈ। ਪੰਜਾਬ ਪੁਲਿਸ ਭਰਤੀ ਬੋਰਡ ਜਲਦੀ ਹੀ ਕਾਂਸਟੇਬਲ ਭਰਤੀ 2021 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰੇਗਾ। ਨੋਟੀਫਿਕੇਸ਼ਨ ਜਾਰੀ ਹੋਣ ਤੇ ਬਿਨੈ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਬਾਅਦ ਮਰਦ ਤੇ ਔਰਤ ਉਮੀਦਵਾਰ ਇਸ ਸਾਈਟ http://punjabpolice.gov.in ‘ਤੇ ਜਾ ਕੇ ਅਰਜ਼ੀ ਦੇ ਸਕਣਗੇ।

ਪੰਜਾਬ ਪੁਲਿਸ ਵੱਲੋਂ ਕਾਂਸਟੇਬਲਾਂ ਦੀ ਭਰਤੀ 2021 ਸਬੰਧੀ ਆਪਣੇ ਟਵਿੱਟਰ ਹੈਂਡਲ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਯੋਗਤਾ ਦੇ ਮਾਪਦੰਡ ਤੇ ਚੋਣ ਪ੍ਰਕਿਰਿਆ ਸ਼ਾਮਲ ਹੈ।

ਇਹ ਹਨ ਯੋਗਤਾ ਦੇ ਮਾਪਦੰਡ

ਉਮਰ – 1 ਜਨਵਰੀ, 2021 ਤੱਕ 18 ਤੋਂ 28 ਸਾਲ
ਵਿਦਿਅਕ ਯੋਗਤਾ- 10+2 (ਕਲਾਸ 12/ਸੀਨੀਅਰ ਸੈਕੰਡਰੀ) ਜਾਂ ਇਸ ਦੇ ਬਰਾਬਰ ਹੋਣੀ ਚਾਹੀਦੀ ਹੈ। ਉਮੀਦਵਾਰਾਂ ਮੈਟ੍ਰਿਕ ਪੱਧਰ ਜਾਂ ਇਸ ਦੇ ਬਰਾਬਰ ਦੇ ਪੱਧਰ ‘ਤੇ ਪੰਜਾਬੀ ਪਾਸ ਹੋਣਾ ਚਾਹੀਦਾ ਹੈ।

ਇਸ ਤਰ੍ਹਾਂ ਕੀਤੀ ਜਾਵੇਗੀ ਚੋਣ
ਪੰਜਾਬ ਕਾਂਸਟੇਬਲ ਭਰਤੀ ਦੀ ਚੋਣ ਪ੍ਰਕਿਰਿਆ ਵਿੱਚ ਲਿਖਤੀ ਟੈਸਟ ਤੇ ਸਰੀਰਕ ਟੈਸਟ (ਪੀਐਸਟੀ) ਹੁੰਦਾ ਹੈ। ਸਿਰਫ ਉਹੀ ਉਮੀਦਵਾਰ ਜੋ ਲਿਖਤੀ ਇਮਤਿਹਾਨ ਪਾਸ ਕਰਦੇ ਹਨ ਜੋ ਪੀਐਸਟੀ ਲਈ ਯੋਗ ਹੋਣਗੇ। ਹਾਲਾਂਕਿ, ਮੈਰਿਟ ਲਿਖਤੀ ਟੈਸਟ ਵਿੱਚੋਂ ਕੱਢੀ ਜਾਏਗੀ।

ਇਛੁੱਕ ਉਮੀਦਵਾਰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਅਪਡੇਟਸ ਚੈੱਕ ਕਰਦੇ ਰਹਿਣ। ਭਰਤੀ ਦਾ ਇਸ਼ਤਿਹਾਰ ਉੱਥੇ ਹੀ ਪੋਸਟ ਕੀਤਾ ਜਾਵੇਗਾ।

ਇਹ ਹੋਵੇਗਾ ਲਿਖਤੀ ਪ੍ਰੀਖਿਆ ਸਿਲੇਬਸ

1- ਗਣਿਤ/ਰੀਜਨਿੰਗ/ਲੌਜਿਕ ਯੋਗਤਾ

2-ਭਾਸ਼ਾ ਹੁਨਰ (ਪੰਜਾਬੀ/ਅੰਗਰੇਜ਼ੀ)

3- ਕੰਪਿਊਟਰ ਦਾ ਮੁੱਢਲਾ ਗਿਆਨ ਲਾਜ਼ਮੀ

4-ਮੌਜੂਦਾ ਮਾਮਲਿਆਂ ਅਤੇ ਭਾਰਤ ਦਾ ਜਨਰਲ ਗਿਆਨ (ਇਤਿਹਾਸ, ਭੂਗੋਲ, ਵਿਗਿਆਨ ਤੇ ਤਕਨਾਲੋਜੀ, ਪੰਜਾਬ ਦਾ ਇਤਿਹਾਸ, ਭੂਗੋਲ, ਸੰਸਕ੍ਰਿਤੀ, ਆਦਿ)

5-ਭਾਰਤੀ ਸੰਵਿਧਾਨ, ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਦੀਆਂ ਸੰਸਥਾਵਾਂ ਆਦਿ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ।