ਬੱਸੀ ਪਠਾਨਾ- ਚਰਨਜੀਤ ਸਿੰਘ ਚੰਨੀ ਦੀ ਸੀ.ਐੱਮ ਕੁਰਸੀ ਨੂੰ ਹੁਣ ਦੋ ਦਿਨ ਰਹਿ ਗਏ ਨੇ ਪਰ ਇਸ ਤੋਂ ਪਹਿਲਾਂ ਚੰਨੀ ਖਿਲਾਫ ਪਾਰਟੀ ਦੇ ਅੰਦਰੋ ਵਿਰੋਧ ਨਿਕਲਨਾ ਸ਼ੁਰੂ ਹੋ ਗਿਆ ਹੈ.ਬੱਸੀ ਪਠਾਨਾ ਤੋਂ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਚਰਨਜੀਤ ਸਿੰਘ ਚੰਨੀ ਖਿਲਾਫ ਮੋਰਚਾ ਖੋਲਿਆ ਹੈ.ਐਗਜ਼ਿਟ ਪੋਲ ਦੇ ਨਤੀਜੇ ਆਉਂਦੇ ਹੀ ਸੀ.ਐੱਮ ਚੰਨੀ ‘ਤੇ ਇਲਜ਼ਾਮਾਂ ਦੀ ਝੜੀ ਲਗਾਈ ਗਈ ਹੈ.
ਜੀ.ਪੀ ਨੇ ਇਲਜ਼ਾਮ ਲਗਾਇਆ ਹੈ ਕਿ ਚੰਨੀ ਨੇ ਪਾਰਟੀ ਚ ਅਨੁਸ਼ਾਸਨ ਕਾਇਮ ਰੱਖਣ ਦੀ ਥਾਂ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਬੱਸੀ ਪਠਾਨਾ ਤੋਂ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜਵਾਈ.ਆਪਣੇ ਭਰਾ ਨੂੰ ਰੋਕਣਾ ਤਾਂ ਦੂਰ ਚੰਨੀ ਵਲੋਂ ਮਨੋਹਰ ਸਿੰਘ ਦੀ ਪੈਸੇ ਅਤੇ ਹੋਰ ਹਰੇਕ ਤਰੀਕੇ ਨਾਲ ਮਦਦ ਕੀਤੀ ਗਈ.
ਜੀ.ਪੀ ਮੁਤਾਬਿਕ ਡਾ ਮਨੋਹਰ ਸਿੰਘ ਨੂੰ ਖੜਾ ਕਰਨ ਦਾ ਮਕਸਦ ਉਨ੍ਹਾਂ ਨੂੰ ਕਮਜ਼ੋਰ ਕਰਨਾ ਸੀ.ਗੁਰਪ੍ਰੀਤ ਸਿੰਘ ਜੀ.ਪੀ ਨੇ ਕਿਹਾ ਕਿ ਵੱਡੇ ਲੀਡਰਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਥਾਂ ਕਮਜ਼ੋਰ ਹੀ ਕੀਤਾ ਹੈ.