● On air now · ਟੀਵੀ ਪੰਜਾਬ

Punjabi News · Since 2013

Breaking

Valentines Day: ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨੂੰ ਦਿੱਤਾ ਇਹ ਸਰਪ੍ਰਾਈਜ਼, ਖੁਸ਼ੀ ‘ਚ ਭਾਵੁਕ ਹੋ ਗਏ ਗਾਇਕਾ

ਆਪਣੇ ਵੈਲੇਨਟਾਈਨ ਡੇ ਨੂੰ ਹੋਰ ਖਾਸ ਬਣਾਉਣ ਲਈ ਮਸ਼ਹੂਰ ਗਾਇਕ ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਅਤੇ ਗਾਇਕਾ ਨੇਹਾ ਕੱਕੜ ਨੂੰ ਇੱਕ ਰੋਮਾਂਟਿਕ ਗੀਤ ‘ਗਮ ਖੁਸ਼ੀਆਂ’ ਗਿਫਟ ਕੀਤਾ ਹੈ। ਇਹ ਗੀਤ 13 ਫਰਵਰੀ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਅਰਿਜੀਤ ਸਿੰਘ…


ਆਪਣੇ ਵੈਲੇਨਟਾਈਨ ਡੇ ਨੂੰ ਹੋਰ ਖਾਸ ਬਣਾਉਣ ਲਈ ਮਸ਼ਹੂਰ ਗਾਇਕ ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਅਤੇ ਗਾਇਕਾ ਨੇਹਾ ਕੱਕੜ ਨੂੰ ਇੱਕ ਰੋਮਾਂਟਿਕ ਗੀਤ ‘ਗਮ ਖੁਸ਼ੀਆਂ’ ਗਿਫਟ ਕੀਤਾ ਹੈ। ਇਹ ਗੀਤ 13 ਫਰਵਰੀ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਅਰਿਜੀਤ ਸਿੰਘ ਅਤੇ ਨੇਹਾ ਕੱਕੜ ਨੇ ਗਾਇਆ ਹੈ। ਇਹ ਖਾਸ ਤੌਰ ‘ਤੇ ਰੋਹਨਪ੍ਰੀਤ ਸਿੰਘ ਨੇ ਪਤਨੀ ਨੇਹਾ ਲਈ ਬਣਾਇਆ ਹੈ।

ਨੇਹਾ ਲਈ ਗੀਤ ‘ਤੇ ਕੰਮ ਕਰਨ ਬਾਰੇ ਗੱਲ ਕਰਦੇ ਹੋਏ ਰੋਹਨਪ੍ਰੀਤ ਨੇ ਕਿਹਾ, ”ਮੈਂ ਵੈਲੇਨਟਾਈਨ ਡੇ ‘ਤੇ ਨੇਹਾ ਨੂੰ ਬਹੁਤ ਹੀ ਖਾਸ ਅਤੇ ਅਨੋਖਾ ਤੋਹਫਾ ਦੇਣਾ ਚਾਹੁੰਦਾ ਸੀ, ਇਸ ਲਈ ਮੈਂ ਇਸ ਗੀਤ ‘ਤੇ ਕਾਫੀ ਸਮਾਂ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਨੇਹਾ ਨੂੰ ਮੇਰਾ ਤੋਹਫਾ ਸੀ ਇਸ ਲਈ ਇਹ ਪਰਫੈਕਟ ਹੋਣਾ ਸੀ, ਕ੍ਰਿਸਮਸ 2022 ਦੌਰਾਨ ਮੈਂ ਗੀਤ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਚਾਹੁੰਦਾ ਸੀ ਕਿ ਉਹ ਇਸ ਗੀਤ ਦਾ ਹਿੱਸਾ ਬਣੇ, ਇਸ ਲਈ ਮੈਨੂੰ ਉਸ ਨੂੰ ਇਸ ਬਾਰੇ ਦੱਸਣਾ ਪਿਆ, ਨੇਹਾ ਦੀ ਪ੍ਰਤੀਕਿਰਿਆ ਦੇਖਣ ਯੋਗ ਸੀ।

ਟੀ-ਸੀਰੀਜ਼ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਦਾ ਨਿਰਦੇਸ਼ਨ ਆਦਿਲ ਸ਼ੇਖ ਨੇ ਕੀਤਾ ਹੈ। ਜਦਕਿ ਗੀਤ ਦੇ ਬੋਲ ਰਾਣਾ ਸੋਤਲ ਨੇ ਲਿਖੇ ਹਨ।


Filed under