● On air now · ਟੀਵੀ ਪੰਜਾਬ

Punjabi News · Since 2013

Breaking

ਡਿਪਟੀ ਸੀ.ਐੱਮ ਸੁਖਜਿੰਦਰ ਰੰਧਾਵਾ ਨੂੰ ਜੇਲ੍ਹ ਭੇਜੇਗੀ ਅਕਾਲੀ-ਬਸਪਾ ਸਰਕਾਰ-ਸੁਖਬੀਰ ਬਾਦਲ

ਡੇਰਾ ਬਾਬਾ ਨਾਨਕ- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਿਪਟੀ ਸੀ.ਐੱਮ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਹਮਲਾ ਬੋਲਿਆ ਹੈ.ਰੰਧਾਵਾ ‘ਤੇ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਉਂਦਿਆਂ ਸੁਖਬੀਰ ਬਾਦਲ ਨੇ ਕਿਹਾ ਕੀ ਪੰਜਾਬ ਚ ਅਕਾਲੀ-ਬਸਪਾ ਗਠਜੋੜ…


ਡੇਰਾ ਬਾਬਾ ਨਾਨਕ- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਿਪਟੀ ਸੀ.ਐੱਮ ਅਤੇ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਹਮਲਾ ਬੋਲਿਆ ਹੈ.ਰੰਧਾਵਾ ‘ਤੇ ਗੈਂਗਸਟਰਾਂ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਉਂਦਿਆਂ ਸੁਖਬੀਰ ਬਾਦਲ ਨੇ ਕਿਹਾ ਕੀ ਪੰਜਾਬ ਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਆਉਣ ‘ਤੇ ਰੰਧਾਵਾ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਜਾਂਚ ਕੀਤੀ ਜਾਵੇਗੀ.ਆਪਣੇ ਹੀ ਅੰਦਾਜ਼ ਬੋਲਦਿਆਂ ਅਕਾਲੀ ਪ੍ਰਧਾਨ ਨੇ ਕਿਹਾ ਕੀ ਪੰਜਾਬ ਦੇ ਜੇਲ੍ਹ ਮੰਤਰੀ ਰਹੇ ਰੰਧਾਵਾ ਨੂੰ ਉਨ੍ਹਾਂ ਦੀਆਂ ਜੇਲ੍ਹਾਂ ਚ ਹੀ ਬੰਦ ਕੀਤਾ ਜਾਵੇਗਾ.

ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਪੁੱਜੇ ਸੁਖਬੀਰ ਬਾਦਲ ਨੇ ਰੋਡ ਸ਼ੋਅ ਕਰ ਅਕਾਲੀ ਵਰਕਰਾਂ ਨਾਲ ਬੈਠਕ ਕੀਤੀ.ਬਾਦਲ ਨੇ ਦਾਅਵਾ ਕੀਤਾ ਕੀ ਇਸ ਵਾਰ ਪੰਜਾਬ ਚ ਸੱਤਾ ਬਦਲੇਗੀ.ਬੇਅਦਬੀ ਮਾਮਲਿਆਂ ‘ਤੇ ਸੁਖਬੀਰ ਨੇ ਕਿਹਾ ਕੀ ਪੰਜਾਬ ਦੀ ਸਿਆਸੀ ਜਮਾਤਾਂ੍ ਇਸ ਗੰਭੀਰ ਮੁੱਦੇ ਦਾ ਸਿਆਸੀਕਰਣ ਕਰ ਰਹੀਆਂ ਹਨ.


Filed under