● On air now · ਟੀਵੀ ਪੰਜਾਬ

Punjabi News · Since 2013

Breaking

ਸਾਹਨੇਵਾਲ ਏਅਰਪੋਰਟ ਤੋਂ ਅੱਜ ਸ਼ੁਰੂ ਹੋਣਗੀਆਂ ਉਡਾਣਾਂ, CM ਮਾਨ ਕਰਾਉਣਗੇ ਸ਼ੁਰੂਆਤ

ਡੈਸਕ- ਬੁੱਧਵਾਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਏਅਰਪੋਰਟ ਨੂੰ ਚਾਲੂ ਕਰਵਾਉਣਗੇ। ਹਿੰਡਨ ਡੋਮੇਸਟਿਕ ਏਅਰਪੋਰਟ ਤੋਂ ਪਹਿਲੀ ਫਲਾਈਟ ਸਵੇਰੇ 10.50 ਵਜੇ ਸਾਹਨੇਵਾਲ ਏਅਰਪੋਰਟ ਪਹੁੰਚੇਗੀ, ਜਦੋਂਕਿ ਟੇਕ ਆਫ ਫਲਾਈਟ ਸਵੇਰੇ 11.10 ਵਜੇ ਹੈ,…


ਡੈਸਕ- ਬੁੱਧਵਾਰ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਏਅਰਪੋਰਟ ਨੂੰ ਚਾਲੂ ਕਰਵਾਉਣਗੇ। ਹਿੰਡਨ ਡੋਮੇਸਟਿਕ ਏਅਰਪੋਰਟ ਤੋਂ ਪਹਿਲੀ ਫਲਾਈਟ ਸਵੇਰੇ 10.50 ਵਜੇ ਸਾਹਨੇਵਾਲ ਏਅਰਪੋਰਟ ਪਹੁੰਚੇਗੀ, ਜਦੋਂਕਿ ਟੇਕ ਆਫ ਫਲਾਈਟ ਸਵੇਰੇ 11.10 ਵਜੇ ਹੈ, ਜੋ 12.25 ਵਜੇ ਹਿੰਡਨ ਪਹੁੰਚੇਗੀ।

ਹਵਾਈ ਅੱਡੇ ਨੂੰ ਚਾਲੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੀ.ਐੱਮ ਭਗਵੰਤ ਮਾਨ ਤੋਂ ਇਲਾਵਾ ਹੋਰ ਮੰਤਰੀ ਤੇ ਆਗੂ ਵੀ ਹਵਾਈ ਅੱਡੇ ‘ਤੇ ਪੁੱਜਣਗੇ। ਏਅਰਪੋਰਟ ਸਟਾਫ਼ ਵੱਲੋਂ ਸਾਰੇ ਜ਼ਰੂਰੀ ਕੰਮ ਮੁਕੰਮਲ ਕਰ ਲਏ ਗਏ ਹਨ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੱਸਿਆ ਕਿ ਉਕਤ ਫਲਾਈਟ ਦਾ ਇਕ ਤਰਫਾ ਕਿਰਾਇਆ 3148 ਰੁਪਏ ਹੋਵੇਗਾ, ਜੋ ਕਿ ਦਿੱਲੀ-ਲੁਧਿਆਣਾ ਫਲਾਈਟ ਲਈ ਵਾਜਬ ਹੈ। ਐਮਪੀ ਅਰੋੜਾ ਖੁਦ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ। ਸਾਹਨੇਵਾਲ ਲਈ ਇਸ ਉਦਘਾਟਨੀ ਉਡਾਣ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੇਵਾਮੁਕਤ) ਜਨਰਲ ਵੀ.ਕੇ.ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਸੰਸਦ ਮੈਂਬਰ ਅਰੋੜਾ ਨੇ ਸਾਹਨੇਵਾਲ ਹਵਾਈ ਅੱਡੇ ਦੇ ਮੁੜ ਚਾਲੂ ਹੋਣ ਦੇ ਮੁੱਦੇ ਨੂੰ ਪੰਜਾਬ ਲਈ ਵੱਡੀ ਪ੍ਰਾਪਤੀ ਦੱਸਿਆ ਹੈ। ਉਹ ਇਸ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ 16 ਅਗਸਤ ਨੂੰ ਉਡਾਨ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰਨ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ (ਐਮਓਸੀਏ) ਦੇ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਲਿਖਿਆ ਸੀ।

ਐਮਪੀ ਅਰੋੜਾ ਨੇ ਦੱਸਿਆ ਕਿ ਇਹ ਫਲਾਈਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨਾਂ ਲਈ ਉਡਾਣ ਭਰੇਗੀ। ਅਕਤੂਬਰ ਦੇ ਅੰਤ ਤੋਂ ਪੂਰੇ ਹਫ਼ਤੇ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ। 10 ਸਤੰਬਰ 2023 ਤੋਂ ਹਿੰਡਨ ਨੂੰ ਵੀ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਕੰਮ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਉੱਥੋਂ ਵੀ ਫਲਾਈਟ ਸੁਵਿਧਾ ਸ਼ੁਰੂ ਹੋ ਜਾਵੇਗੀ।


Filed under