ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ-ਚੜੂਨੀ ਨੂੰ ਕੱਢਿਆ ਮੋਰਚੇ ਤੋਂ ਬਾਹਰ

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆ ਸਿਆਸਤ ਚ ਗਏ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਨੂੰ ਮੋਰਚੇ ਵਿਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ.ਕਿਸਾਨ ਨੇਤਾ ਯੁੱਧਵੀਰ ਸਿੰਘ ਅਤੇ ਜੋਗਿੰਦਰ ਉਗਰਾਹਾਂ ਨੇ ਕਿਹਾ ਕੀ ਕਿਸਾਨ ਸਾਥੀਆਂ ਨੇ ਸਿਆਸਤ ‘ਚ ਜਾਣ ਦੀ ਜਲਦਬਾਜ਼ੀ ਕੀਤੀ ਹੈ.ਮੋਰਚੇ ਵਲੋਂ ਕਦੇ ਵੀ ਸਿਆਸੀ ਨੇਤਾ ਜਾਂ ਪਾਰਟੀ ਨਾਲ ਸਟੇਜ ਸਾਂਝੀ ਨਹੀਂ ਕੀਤੀ ਗਈ ਸੀ ੳਤੇ ਨਾ ਹੀ ਹੁਣ ਸਿਆਸਤਦਾਨਾ ਦਾ ਸਾਥ ਦਿੱਤਾ ਜਾਵੇਗਾ.ਮੋਰਚੇ ਦਾ ਕਹਿਣਾ ਹੈ ਕੀ ਚਾਰ ਮਹਿਨੇ ਬਾਅਦ ਮੁੜ ਤੋਂ ਬੈਠਕ ਕਰਕੇ ਇਨ੍ਹਾਂ ਜੱਥੇਬੰਦੀਆਂ ਦੀ ਵਾਪਸੀ ‘ਤੇ ਵਿਚਾਰ ਕੀਤਾ ਜਾਵੇਗਾ.

ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਕੀ ਕੇਂਦਰ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰ ਗਈ ਹੈ.ਨਾਂ ਹੀ ਕਿਸਾਨਾਂ ‘ਤੇ ਦਰਜ ਪਰਚੇ ਰੱਦ ਕੀਤੇ ਗਏ ਹਨ ੳਤੇ ਨਾ ਹੀ ਪੀੜਤ ਕਿਸਾਨ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਰਕਮ ਜਾਰੀ ਕੀਤੀ ਗਈ ਹੈ.ਮੋਰਚੇ ਨੇ 31 ਜਨਵਰੀ ਨੂੰ ਕੇਂਦਰ ਸਰਕਾਰ ਦੇ ਵਿਰੋਧ ‘ਚ ਵਾਅਦਾ ਖਿਲਾਫ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ.ਇਸ ਦਿਨ ਕਿਸਾਨ ਦੇਸ਼ ਭਰ ਚ ਕੇਂਦਰ ਸਰਕਾਰ ਖਿਲਾਫ ਪੁੱਤਲਾ ਫੂੰਕ ਪ੍ਰਦਰਸ਼ਨ ਕਰੇਗੀ.