● On air now · ਟੀਵੀ ਪੰਜਾਬ

Punjabi News · Since 2013

Breaking

ਸਾਰਾ ਤੇਂਦੁਲਕਰ ਜਾਂ ਸਾਰਾ ਅਲੀ ਖਾਨ? ਕਿਸ ਨੂੰ ਡੇਟ ਕਰ ਰਿਹਾ ਹੈ ਸ਼ੁਭਮਨ ਗਿੱਲ? ਪੰਜਾਬੀ ਅਦਾਕਾਰਾ ਨੇ ਦੱਸਿਆ ਕ੍ਰਿਕਟਰ ਦੀ ਡੇਟਿੰਗ ਦਾ ਸੱਚ

ਮੁੰਬਈ- ਕ੍ਰਿਕਟਰ ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਕਦੇ ਸ਼ੁਭਮਨ ਸਚਿਨ ਤੇਂਦੁਲਕਰ ਦੀ ਬੇਟੀ ਸਚਿਨ ਤੇਂਦੁਲਕਰ ਅਤੇ ਸੈਫ ਅਲੀ ਖਾਨ ਦੀ ਬੇਟੀ ਅਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਡੇਟਿੰਗ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਹਾਲ…


ਮੁੰਬਈ- ਕ੍ਰਿਕਟਰ ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਕਦੇ ਸ਼ੁਭਮਨ ਸਚਿਨ ਤੇਂਦੁਲਕਰ ਦੀ ਬੇਟੀ ਸਚਿਨ ਤੇਂਦੁਲਕਰ ਅਤੇ ਸੈਫ ਅਲੀ ਖਾਨ ਦੀ ਬੇਟੀ ਅਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨਾਲ ਡੇਟਿੰਗ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਸ਼ੁਭਮਨ ਗਿੱਲ ਨੂੰ ਕ੍ਰਿਕਟ ਦੇ ਮੈਦਾਨ ‘ਚ ਦੇਖ ਕੇ ਲੋਕ ‘ਸਾਰਾ…ਸਾਰਾ’ ਦੇ ਨਾਅਰੇ ਲਾਉਣ ਲੱਗੇ ਸਨ। ਲੋਕ ਇਹ ਸਮਝਣ ਤੋਂ ਅਸਮਰੱਥ ਹਨ ਕਿ ਸ਼ੁਭਮਨ ਸਾਰਾ ਅਲੀ ਖਾਨ ਨੂੰ ਡੇਟ ਕਰ ਰਿਹਾ ਹੈ ਜਾਂ ਉਹ ਸਾਰਾ ਤੇਂਦੁਲਕਰ ਨਾਲ ਖਿਚੜੀ ਬਣਾ ਰਿਹਾ ਹੈ। ਪਰ ਇਸ ਸਭ ਦੇ ਵਿਚਕਾਰ ਹੁਣ ਉਨ੍ਹਾਂ ਦਾ ਨਾਂ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨਾਲ ਜੋੜਿਆ ਜਾ ਰਿਹਾ ਹੈ। ਦੋਵਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਤੇ ਅਦਾਕਾਰਾ ਨੇ ਪ੍ਰਤੀਕਿਰਿਆ ਦਿੱਤੀ ਸੀ।

ਇੰਨਾ ਹੀ ਨਹੀਂ ਸੋਨਮ ਬਾਜਵਾ ਨੇ ਆਪਣੀ ਇਸ ਪ੍ਰਤੀਕਿਰਿਆ ਨਾਲ ਸ਼ੁਭਮਨ ਅਤੇ ਸਾਰਾ ਦੀ ਡੇਟਿੰਗ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਹੈ। ਉਨ੍ਹਾਂ ਨੇ ਇਕ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ‘ਸਾਰਾ’ ਦਾ ਨਾਂ ਲੈ ਕੇ ਹਲਚਲ ਮਚਾ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਸੋਨਮ ਦਾ ਇਹ ਟਵੀਟ ਉਨ੍ਹਾਂ ਦੇ ਅਤੇ ਸ਼ੁਭਮਨ ਗਿੱਲ ਦੇ ਇੱਕ ਵੀਡੀਓ ਨਾਲ ਜੁੜਿਆ ਹੋਇਆ ਹੈ। ਦਰਅਸਲ, ਸ਼ੁਭਮਨ ਨਾਲ ਸੋਨਮ ਬਾਜਵਾ ਦਾ ਇੱਕ ਵੀਡੀਓ ਟਵਿਟਰ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਹੈਂਡਸ਼ੇਕ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਨੇ ਕਈ ਤਰ੍ਹਾਂ ਨਾਲ ਪ੍ਰਤੀਕਿਰਿਆ ਦਿੱਤੀ।

ਕਈਆਂ ਨੇ ਤਾਂ ਸੋਨਮ ਬਾਜਵਾ ਅਤੇ ਸ਼ੁਭਮਨ ਗਿੱਲ ਦਾ ਨਾਂ ਵੀ ਜੋੜਨਾ ਸ਼ੁਰੂ ਕਰ ਦਿੱਤਾ। ਕੁਝ ਨੇ ਦੋਹਾਂ ਦੀ ਦੋਸਤੀ ‘ਤੇ ਸਵਾਲ ਖੜ੍ਹੇ ਕੀਤੇ ਅਤੇ ਕੁਝ ਨੇ ਡੇਟਿੰਗ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬੀ ਅਦਾਕਾਰਾ ਨੇ ਕਿਹਾ ਕਿ ਉਸ ਦਾ ਅਤੇ ਸ਼ੁਭਮਨ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਸਾਰਾ ਨਾਲ ਉਨ੍ਹਾਂ ਦਾ ਸਬੰਧ ਹੈ। ਹਾਲਾਂਕਿ ਇਹ ਸਾਰਾ ਕੌਣ ਹੈ, ਇਸ ‘ਤੇ ਅਦਾਕਾਰਾ ਨੇ ਸਸਪੈਂਸ ਬਰਕਰਾਰ ਰੱਖਿਆ ਹੈ। ਵੀਡੀਓ ਨੂੰ ਰੀਟਵੀਟ ਕਰਦੇ ਹੋਏ ਸੋਨਮ ਨੇ ਲਿਖਿਆ- ‘ਯੇ ਸਾਰਾ ਕਾ ਸਾਰਾ ਝੂਠ ਹੈ।’ ਇਸ ਦੇ ਨਾਲ ਹੀ ਸੋਨਮ ਨੇ ਹੱਸਣ ਵਾਲਾ ਇਮੋਜੀ ਵੀ ਬਣਾਇਆ ਹੈ।

ਸੋਨਮ ਦੇ ਟਵੀਟ ਨੂੰ ਦੇਖ ਕੇ ਸ਼ੁਭਮਨ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਅਦਾਕਾਰ ਸਾਰਾ ਨੂੰ ਡੇਟ ਕਰ ਰਿਹਾ ਹੈ। ਕੁਝ ਲੋਕ ਸਾਰਾ ਤੇਂਦੁਲਕਰ ਨੂੰ ਸਾਰਾ ਨਾਂ ਨਾਲ ਸੰਕੇਤ ਕਰ ਰਹੇ ਹਨ, ਕੁਝ ਸਾਰਾ ਅਲੀ ਖਾਨ ਵੱਲ ਸੰਕੇਤ ਕਰ ਰਹੇ ਹਨ। ਦਰਅਸਲ ਸ਼ੁਭਮਨ ਨੂੰ ਸਾਰਾ ਅਲੀ ਖਾਨ ਨਾਲ ਕਈ ਵਾਰ ਸਪਾਟ ਕੀਤਾ ਗਿਆ ਹੈ। ਸਾਰਾ ਨਾਲ ਉਨ੍ਹਾਂ ਦੀ ਦੋਸਤੀ ਦੀਆਂ ਵੀ ਚਰਚਾਵਾਂ ਹਨ। ਅਜਿਹੇ ‘ਚ ਲੋਕ ਵੀ ਭੰਬਲਭੂਸੇ ‘ਚ ਹਨ ਕਿ ਕ੍ਰਿਕਟਰ ਕਿਸ ਨੂੰ ਡੇਟ ਕਰ ਰਹੇ ਹਨ। ਇਸ ਦੌਰਾਨ ਸੋਨਮ ਬਾਜਵਾ ਦੇ ਟਵੀਟ ਨੇ ਪ੍ਰਸ਼ੰਸਕਾਂ ‘ਚ ਹੋਰ ਹਲਚਲ ਮਚਾ ਦਿੱਤੀ ਹੈ।


Filed under