● On air now · ਟੀਵੀ ਪੰਜਾਬ

Punjabi News · Since 2013

Breaking

ਫਾਈਨਲ ਮੈਚ ‘ਚ ਸਰਫਰਾਜ਼ ਖਾਨ ਨੇ ਲਗਾਇਆ ਸੈਂਕੜਾ, ਜਸ਼ਨ ਦੇਖ ਪ੍ਰਸ਼ੰਸਕਾਂ ਨੂੰ ਆਈ ਸਿੱਧੂ ਮੂਸੇਵਾਲਾ ਦੀ ਯਾਦ

ਸਰਫਰਾਜ਼ ਖਾਨ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਰਣਜੀ ਟਰਾਫੀ ਦੇ ਫਾਈਨਲ ‘ਚ ਸੈਂਕੜਾ ਲਗਾਇਆ। ਮੁੰਬਈ ਲਈ ਖੇਡਦੇ ਹੋਏ ਸਰਫਰਾਜ਼ ਨੇ ਖਿਤਾਬੀ ਮੈਚ ਦੇ ਦੂਜੇ ਦਿਨ 190 ਗੇਂਦਾਂ ‘ਚ ਸੈਂਕੜਾ ਜੜਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਜਸ਼ਨ ਦੇਖਣ…


ਸਰਫਰਾਜ਼ ਖਾਨ ਨੇ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਰਣਜੀ ਟਰਾਫੀ ਦੇ ਫਾਈਨਲ ‘ਚ ਸੈਂਕੜਾ ਲਗਾਇਆ। ਮੁੰਬਈ ਲਈ ਖੇਡਦੇ ਹੋਏ ਸਰਫਰਾਜ਼ ਨੇ ਖਿਤਾਬੀ ਮੈਚ ਦੇ ਦੂਜੇ ਦਿਨ 190 ਗੇਂਦਾਂ ‘ਚ ਸੈਂਕੜਾ ਜੜਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਜਸ਼ਨ ਦੇਖਣ ਯੋਗ ਸੀ। ਇਸ ਦਾ ਵੀਡੀਓ ਖੁਦ ਬੀਸੀਸੀਆਈ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ।

ਸਰਫਰਾਜ਼ ਖਾਨ ਨੇ ਕੁਮਾਰ ਕਾਰਤਿਕੇਅ ਦੀ ਗੇਂਦ ‘ਤੇ ਚੌਕਾ ਲਗਾ ਕੇ ਸੈਂਕੜਾ ਪੂਰਾ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣਾ ਪੱਟ ਮਾਰ ਕੇ ਇਸ ਦਾ ਜਸ਼ਨ ਮਨਾਇਆ। ਸਰਫਰਾਜ਼ ਨੂੰ ਅਜਿਹਾ ਕਰਦੇ ਦੇਖ ਪ੍ਰਸ਼ੰਸਕਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਯਾਦ ਆ ਗਈ। ਸਰਫਰਾਜ਼ ਖਾਨ ਨੇ 13 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 134 ਦੌੜਾਂ ਦੀ ਪਾਰੀ ਖੇਡੀ।

 


Filed under