ਡੈਸਕ- ਪੰਜਾਬ ਸਰਕਾਰ ਵਲੋਂ ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੀ ਸਿੱਖਿਅਕ ਅਦਾਰਿਆਂ ਚ 26 ਅਗਸਤ ਤੱਕ ਛੁੱਟੀ ਕਰ ਦਿੱਤੀ ਹੈ।ਸਰਕਾਰ ਦੇ ਇਸ ਫੈਸਲੇ ਦਾ ਕਈ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਸਿਰਫ ਪ੍ਰਭਾਵਤ ਇਲਾਕਿਆਂ ਚ ਹੀ ਸਕੂਲ ਬੰਦ ਹੋਣੇ ਚਾਹੀਦੇ ਹਨ, ਪੂਰੇ ਸੂਬੇ ਚ ਨਹੀ। ਇਸੇ ਵਿਚਕਾਰ ਨੇ ਸਰਕਾਰ ਨੇ ਆਪਣੇ ਫੈਸਲੇ ਚ ਥੌੜਾ ਬਦਲਾਅ ਵੀ ਕੀਤਾ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ।ਸਰਕਾਰ ਦਾ ਤਰਕ ਹੈ ਕਿ ਇਨ੍ਹਾਂ ਸਕੂਲਾਂ ਚ ਹੋਸਟਲ ਮੌਜੂਦ ਹਨ। ਜਿਨ੍ਹਾਂ ਚ ਵਿਦਿਆਰਥੀ ਰਹਿਣਦੇ ਹਨ। ਇਨ੍ਹਾਂ ਬੱਚਿਆਂ ਨੂੰ ਆਉਣ ਜਾਣ ਦੀ ਕੋਈ ਤਕਲੀਫ ਨਹੀ ਹੈ। ਇਸ ਲਈ ਇਨ੍ਹਾਂ ਸਕੂਲਾਂ ਚ ਸਿੱਖਿਆ ਜਾਰੀ ਰਹੇਗੀ।