ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਲਾਲ ਕਿਲ੍ਹੇ ਦੀ ਸੁਰੱਖਿਆ ਵਧਾਈ

ਨਵੀਂ ਦਿੱਲੀ : ਇਸ ਸਾਲ 26 ਜਨਵਰੀ ਨੂੰ ਵਿਰੋਧ ਕਰ ਰਹੇ ਕਿਸਾਨਾਂ ਦੇ ਰੂਪ ਵਿਚ ਕੁੱਝ ਲੋਕ ਲਾਲ ਕਿਲ੍ਹੇ ਵਿਚ ਦਾਖਲ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ ਸੀ। ਸੁਰੱਖਿਆ ਬਲਾਂ ਨੇ ਇਸ ਵਾਰ ਲਾਲ ਕਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਹੈ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਤੁਹਾਨੂੰ ਦੱਸ ਦੇਈਏ ਕਿ ਜਿਸ ਗੇਟ ਰਾਹੀਂ ਉਹ ਲੋਕ 26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਏ ਸਨ, ਉਸ ਗੇਟ ਨੂੰ ਪਹਿਲੀ ਵਾਰ ਲੋਹੇ ਦੇ ਕੰਟੇਨਰ ਨਾਲ ਸੀਲ ਕੀਤਾ ਗਿਆ ਹੈ। 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ, ਲਾਲ ਕਿਲ੍ਹੇ ਦੇ ਪ੍ਰਵੇਸ਼ ਦੁਆਰ ‘ਤੇ ਕੰਧਾਂ ਵਰਗੇ ਉੱਚੇ ਕੰਟੇਨਰ ਰੱਖੇ ਗਏ ਹਨ।

ਇਕ ਖਬਰ ਅਨੁਸਾਰ, ਸਖਤ ਸੁਰੱਖਿਆ ਦੇ ਵਿਚ 9 ਐਂਟੀ-ਡਰੋਨ ਸਿਸਟਮ ਵੀ ਲਗਾਏ ਜਾਣਗੇ। ਦਿੱਲੀ ਪੁਲਿਸ ਅਨੁਸਾਰ, 26 ਜਨਵਰੀ ਨੂੰ ਜਿਸ ਤਰ੍ਹਾਂ ਹਿੰਸਕ ਮਾਹੌਲ ਬਣਾਇਆ ਗਿਆ ਸੀ, ਸਥਿਤੀ ਅਤੇ ਜੋਖਮ ਨੂੰ ਦੁਬਾਰਾ ਨਹੀਂ ਲਿਆ ਜਾ ਸਕਦਾ। ਦੱਸ ਦਈਏ ਕਿ ਇਨ੍ਹਾਂ ਕੰਟੇਨਰਾਂ ਨੂੰ ਸਜਾਇਆ ਗਿਆ ਹੈ ਜਿਸ ਵਿਚ ਪੇਂਟਿੰਗ ਕਰਦੇ ਸਮੇਂ ‘ਨੇਸ਼ਨ ਫਸਟ ਆਲਵੇਜ ਫਸਟ’ ਦਾ ਵਿਸ਼ਾ ਵੀ ਦਿਖਾਇਆ ਜਾਵੇਗਾ।

ਇਸ ਦੇ ਨਾਲ ਹੀ ਦਿੱਲੀ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸਖਤ ਸੁਰੱਖਿਆ ਵਿਚ 40 ਹਜ਼ਾਰ ਤੋਂ ਵੱਧ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ। ਖੁਫੀਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਇਹ ਸੁਰੱਖਿਆ ਵਧਾ ਦਿੱਤੀ ਗਈ ਹੈ।

ਟੀਵੀ ਪੰਜਾਬ ਬਿਊਰੋ