ਹਾਰ ਦੇ ਬਾਵਜੂਦ ਸਿੱਧੂ ਦਾ ਗ੍ਰਾਫ ਹੋਇਆ ਉੱਚਾ,ਚੰਨੀ ਗਏ ਡਾਊਨ

ਜਲੰਧਰ- 20 ਫਰਵਰੀ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਹਾਲਾਤ ਕੁੱਝ ਹੋਰ ਸਣ.10 ਮਾਰਚ ਆਉਂਦੇ ਆਉਂਦੇ ਅਤੇ ਇਸ ਤੋਂ ਬਾਅਦ ਕਾਂਗਰਸ ਰੋਜ਼ਾਨਾ ਰੰਗ ਬਦਲ ਰਹੀ ਹੈ.ਅਸੀਂ ਗੱਲ ਕਰ ਰਹੇ ਹਾਂ ਕਾਂਗਰਸ ਪਾਰਟੀ ਦੇ ਦਿੱਗਜ ਨੇਤਾਵਾਂ ਦੀ ਅਤੇ ਪਾਰਟੀ ਚ ਚੱਲ ਰਹੀ ਗੁੱਟਬਾਜ਼ੀ ਦੀ.ਕਰੀਬ ਮਹੀਨਾ ਪਹਿਲਾਂ ਤੱਕ ਜਿੱਥੇ ਚਰਨਜੀਤ ਚੰਨੀ ਦੀ ਤੂਤੀ ਬੋਲ ਰਹੀ ਸੀ ਉੱਥੇ ਹਾਰ ਤੋਂ ਬਾਅਦ ਹਰ ਕੋਈ ਪਾਣੀ ਪੀ ਪੀ ਕੇ ਚੰਨੀ ‘ਤੇ ਇਲਜ਼ਾਮ ਲਗਾ ਰਿਹਾ ਹੈ.ਪਰ ਇਸ ਸੱਭ ਦੇ ਵਿਚਕਾਰ ਦਿਲਚਸਪ ਰਿਹਾ ਹੈ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਕਰੈਕਟਰ.
ਚੋਣਾ ਤੋਂ ਪਹਿਲਾਂ ਤੱਕ ਜਿੱਥੇ ਕਾਂਗਰਸ ਦੇ ਲਗਭਗ ਸਾਰੇ ਨੇਤਾ ਸਿੱਧੂ ਦੇ ਮੁੱਖ ਮੰਤਰੀ ਉਮੀਦਵਾਰ ਨਾ ਚੁਣੇ ਜਾਣ ‘ਤੇ ਖੁਸ਼ ਸਨ ਹੁਣ ਉਹੀ ਨੇਤਾ ਸਿੱਧੂ ਦੇ ਅਕਸ ਨੂੰ ਸਮਝ ਗਏ ਹਨ.ਪਾਰਟੀ ਵਲੋਂ ਕੀਤੇ ਗਏ ਮੰਥਨ ਦੌਰਾਨ ਬੜੇ ਹੈਰਾਨ ਕਰਨ ਵਾਲੇ ਬਿਆਨ ਸੁਨਣ ਨੂੰ ਮਿਲੇ.ਨਵਜੋਤ ਸਿੱਧੂ ਖਿਲਾਫ ਮੋਰਚਾ ਖੋਲਣ ਵਾਲੇ ਸੁਨੀਲ ਜਾਖੜ ਨੇ ਸੱਭ ਤੋਂ ਪਹਿਲਾਂ ਸਿੱਧੂ ਖਿਲਾਫ ਨਰਮੀ ਦਿਖਾਈ.ਇਨ੍ਹਾਂ ਹੀ ਨਹੀਂ ਕਾਂਗਰਸ ਅੰਦਰ ਇਹ ਵੀ ਬਿਆਨ ਸੁਨਣ ਨੂੰ ਮਿਲੇ ਕਿ ਜੇਕਰ ਚਿਹਰਾ ਸਿੱਧੂ ਹੁੰਦੇ ਤਾਂ ਤਸਵੀਰ ਸ਼ਾਇਦ ਕੁੱਝ ਹੋਰ ਹੀ ਹੁੰਦੀ.ਸੁਨੀਲ ਜਾਖੜ ਨੇ ਸਿੱਧੂ ਦੀ ਬਣਦੀ ਸ਼ਲਾਘਾ ਕੀਤੀ.
ਫਿਰ ਵਾਰੀ ਆਈ ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਸੁਖਪਾਲ ਖਹਿਰਾ ਦੀ.ਜਿੱਤਣ ਤੋਂ ਬਾਅਦ ਹੀ ਸੀ.ਐੱਮ ਭਗਵੰਤ ਖਿਲਾਫ ਮੋਰਚਾ ਖੋਲਣ ਵਾਲੇ ਖਹਿਰਾ ਨੇ ਸਮੇਂ੍ਹ ਦੀ ਨਜ਼ਾਕਤ ਨੂੰ ਸਮਝ ਕੇ ਬਿਆਨਬਾਜ਼ੀ ਕੀਤੀ ਹੈ.ਅਹੁਦੇ ਦੀ ਸਹੁੰ ਚੁੱਕਣ ਅਆਏ ਖਹਿਰਾ ਨੇ ਵੀ ਸਿੱਧੂ ਦੀ ਤਰੀਫਾਂ ਦੇ ਪੁੱਲ ਬੰਨ੍ਹ ਕੇ ਪੰਜਾਬ ਕਾਂਗਰਸ ਚ ਹਲਚਲ ਪੈਦਾ ਕਰ ਦਿੱਤੀ.ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇਣ ਉਪਰੰਤ ਅਚਾਨਕ ਹੀ ਸਿੱਧੂ ਸਮਰਥਕਾਂ ਦਾ ਹੜ੍ਹ ਆ ਗਿਆ ਹੈ.
ਪਤਾ ਚੱਲਿਆ ਹੈ ਕਿ ਮੰਥਨ ਬੈਠਕ ਚ ਵੀ ਸਿੱਧੂ ਦੇ ਪੱਖ ਚ ਬਹੁੱਤੇ ਲੋਕ ਭੁਗਤੇ ਹਨ.ਹੁਣ ਕਾਂਗਰਸ ਦੀ ਕੇਂਦਰੀ ਲੀਡਡਰਸ਼ਿਪ ਇਸ ਬਦਲਾਅ ਤੋਂ ਬਾਅਦ ਭੰਬਲਭੂਸੇ ਚ ਹੈ.ਗੱਲ ਇਹ ਵੀ ਨਿਕਲ ਰਹੀ ਹੈ ਕਿ ਕੋਈ ਵੱਡੀ ਗੱਲ ਨਹੀਂ ਹੈ ਕਿ ੳਸਤੀਫੇ ਦੀ ਔਪਚਾਰਕਤਾ ਤੋਂ ਬਾਅਦ ਵੀ ਪੰਜਾਬ ਕਾਂਗਰਸ ਦੀ ਕਮਾਨ ਮੁੜ ਤੋਂ ਸਿੱਧੂ ਦੇ ਹੱਥ ਆ ਜਾਵੇ.