ਖਾਲਿਸਤਾਨ ਵਿਰੋਧੀ ਮਾਰਚ ਕੱਢਣ ਵਾਲੇ ਸ਼ਿਵ ਸੈਨਾ ਨੇਤਾ ਨੂੰ ਪਾਰਟੀ ਨੇ ਕੱਢਿਆ

ਜਲੰਧਰ- ਪਟਿਆਲਾ ਚ ਵਿਵਾਦਤ ਮਾਰਚ ਕੱਢਣ ਵਾਲੇ ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਪਟਿਆਲਾ ਨੂੰ ਸ਼ਿਵ ਸੈਨਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ਤੋਂ ਹੀ ਕੱਢ ਦਿੱਤਾ ਹੈ । ਸ਼ਿਵ ਸੈਨਾ ਬਾਲ ਠਾਕਰੇ ਦੇ ਕੌਮੀ ਪ੍ਰਧਾਨ ਊਧਵ ਠਾਕਰੇ ਦੇ ਹੁਕਮਾਂ ‘ਤੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਇਹ ਕਾਰਵਾਈ ਕੀਤੀ ਹੈ ।ਪਟਿਆਲਾ ਚ ਸਿੱਖ ਸੰਗਠਨਾਂ ਨਾਲ ਹੋਏ ਵਿਵਾਦ ਤੋ ਬਾਅਦ ਪਾਰਟੀ ਵਲੋਂ ਫੌਰੀ ਤੌਰ ‘ਤੇ ਇਹ ਫੈਸਲਾ ਲਿਆ ਗਿਆ ਹੈ ।

ਵਿਵਾਦ ਦੇ ਭਖਣ ਤੋਂ ਬਾਅਦ ਸ਼ਿਵ ਸੈਨਾ ਵਲੋਂ ਕਰਵਾਏ ਜਾਣ ਵਾਲੇ ਮਾਰਚ ਅਤੇ ਇਸਦੀ ਮੰਜ਼ੂਰੀ ਨੂੰ ਲੈ ਕੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਸਨ ।ਸੂਤਰਾਂ ਮੁਤਾਬਿਕ ਸ਼ਿਵ ਸੈਨਾ ਨੇਤਾ ਹਰੀਸ਼ ਸਿੰਘਲਾ ਵਲੋਂ ਪਾਰਟੀ ਹਾਈਕਮਾਨ ਨੂੰ ਇਸ ਬਾਬਤ ਕੋਈ ਸੂਚਨਾ ਜਾਂ ਮੰਜ਼ੂਰੀ ਨਹੀਂ ਲਈ ਗਈ ਸੀ ।ਇਹ ਵੀ ਚਰਚਾ ਹੈ ਕਿ ਨੇਤਾ ਵਲੋਂ ਮਾਰਚ ਬਾਬਤ ਸਥਾਣਕ ਪ੍ਰਸ਼ਾਸਨ ਨੂੰ ਨਾਲ ਵੀ ਕੋਈ ਪੁਖਤਾ ਗੱਲਬਾਤ ਨਹੀਂ ਕੀਤੀ ਗਈ ਸੀ । ਫਿਲਹਾਲ ਇਸ ਸਾਰੇ ਮਾਮਲੇ ‘ਤੇ ਹਰੀਸ਼ ਸਿੰਗਲਾ ਨਾਲ ਕੋਈ ਸੰਪਰਕ ਨਹੀਂ ਹੋ ਪਾਇਆ ਹੈ ।