ਸਿੱਧੂ ਦੀ ਵੱਡੀ ਭੈਣ ਆਈ ਸਾਹਮਨੇ,ਲਗਾਏ ਗੰਭੀਰ ਇਲਜ਼ਾਮ

ਚੰਡੀਗੜ੍ਹ- ਪੰਜਾਬ ਦੀਆਂ ਵਿਧਾਨ ਸਭਾ ਚੋਣਾ ਚ ਮਹਿਲਾਵਾਂ ਲਈ ਵੱਡੇ ਐਲ਼ਾਨ ਕਰਨ ਵਾਲੇ ਪੰਜਾਬ ਕਾਂਗਰਸ ਨਵਜੋਤ ਸਿੱਧੂ ਵੱਡੇ ਵਿਵਾਦ ਚ ਫੰਸ ਗਏ ਹਨ.ਅਮਰੀਕਾ ਤੋਂ ਆਈ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਆਪਣੇ ਛੋਟੇ ਭਰਾ ਨਵਜੋਤ ਸਿੱਧੂ ਖਿਲਾਫ ਇਲਜ਼ਾਮਾਂ ਦੀ ਝੜੀ ਲਗਾ ਦਿੱਤੀ.

ਪੰਜਾਬ ਚੋਣਾਂ ਦੀ ਸਰਗਰਮੀ ਦੇ ਵਿਚਕਾਰ ਸਿੱਧੂ ਦੀ ਵੱਡੀ ਭੈਣ ਨੇ ਅਚਾਨਕ ਸਾਹਮਨੇ ਆ ਕੇ ਸਿਆਸਤ ਗਰਮਾ ਦਿੱਤੀ ਹੈ.ਸੁਮਨ ਤੂਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਭਰਾ ਨਵਜੋਸ ਸਿੱਧੂ ਉਂ੍ਹਾਂ ਨੂੰ ਘਰ ਚ ਵੜਨ ਨਹੀਂ ਦਿੰਦੇ.ਉਨ੍ਹਾਂ ਦੀ ਮਾਂ ਨੂੰ ਸਿੱਧੂ ਨੇ ਘਰੋਂ ਕੱਢ ਦਿੱਤਾ.ਜਿਸ ਤੋਂ ਬਾਅਦ ਲਾਵਾਰਿਸ ਹਾਲਾਤਾਂ ਚ ਉਨ੍ਹਾਂ ਦੀ ਮੌਤ ਹੋ ਗਈ.ਸੁਮਨ ਨੇ ਕਿਹਾ ਕਿ ਸਿੱਧੂ ਨੇ ਪੈਸਿਆਂ ਦੇ ਲਾਲਚ ਚ ਭੈਣਾ ਨੂੰ ਭੁੱਲ ਗਿਆ.ਇਨ੍ਹਾਂ ਹੀ ਨਹੀਂ ਸਿੱਧੂ ਨੇ ਪਿਤਾ ਦੇ ਘਰ ‘ਤੇ ਵੀ ਕਬਜ਼ਾ ਕਰ ਲਿਆ.ਸੁਮਨ ਮੁਤਾਬਿਕ ਆਪਣੀ ਸੱਸ ਜਸਬੀਰ ਕੌਰ ਦੇ ਕਹਿਣ ‘ਤੇ ਨਵਜੋਤ ਨੇ ਆਪਣੇ ਪਰਿਵਾਰ ਆਪਣੀ ਭੈਣਾ ਨਾਲ ਧੱਕਾ ਕੀਤਾ ਹੈ.