,

SIT ਸਾਹਮਣੇ ਬਤੌਰ ਗਵਾਹ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਬਰਗਾੜੀ ਗੋਲੀ ਕਾਂਡ ਨੂੰ ਲੈ ਕੇ ਬਣੀ ਨਵੀਂ ਐੱਸਆਈਟੀ ਅੱਜ ਪਟਿਆਲਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਦੇ ਸਰਕਟ ਹਾਊਸ ਪੁੱਜੇ।ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਦੇ ਸਰਕਟ ਹਾਊਸ ਵਿੱਚ ਪਹੁੰਚ ਗਈ। ਜਦੋਂ ਕਿ ਭਾਈ ਢੱਡਰੀਆਂਵਾਲਾ ਆਪਣੇ ਕਾਫ਼ਲੇ ਸਮੇਤ ਸਾਢੇ ਗਿਆਰਾਂ ਵਜੇ ਸਰਕਟ ਹਾਊਸ ਵਿੱਚ ਦਾਖਲ ਹੋਏ। ਉਨ੍ਹਾਂ ਤੋਂ ਟੀਮ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।ਦੱਸ ਦੇਈਏ ਕਿ ਬੀਤੇ ਦਿਨੀਂ ਨਵੀਂ ਗਠਿਤ ਐੱਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ ਪੜਤਾਲ ਕੀਤੀ ਸੀ।

Corrections

Spotted an error in this story? Email news@tvpunjab.com. We correct at the same prominence as the original.

More from TV Punjab