● On air now · ਟੀਵੀ ਪੰਜਾਬ

Punjabi News · Since 2013

Breaking

ਸਾਊਥ ਦੀ ਸੁਪਰਸਟਾਰ ਅਦਾਕਾਰਾ ਸਮੰਥਾ ਅਕਕੀਨੇਨੀ ਅਤੇ ਨਾਗਾ ਚੈਤਨਿਆ ਨੇ ਲਿਆ ਵੱਖ ਹੋਣ ਦਾ ਫੈਸਲਾ

ਮੁੰਬਈ : ਸਾਊਥ ਦੀ ਸੁਪਰਸਟਾਰ ਅਦਾਕਾਰਾ ਸਮੰਥਾ ਅਕਕੀਨੇਨੀ ਅਤੇ ਨਾਗਾ ਚੈਤਨਿਆ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਦੋਵੇਂ ਸੁਪਰਸਟਾਰਸ ਨੇ ਖੁਦ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੋਵਾਂ ਨੇ ਇਕ ਨੋਟ ਸਾਂਝਾ ਕੀਤਾ…


ਮੁੰਬਈ : ਸਾਊਥ ਦੀ ਸੁਪਰਸਟਾਰ ਅਦਾਕਾਰਾ ਸਮੰਥਾ ਅਕਕੀਨੇਨੀ ਅਤੇ ਨਾਗਾ ਚੈਤਨਿਆ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਦੋਵੇਂ ਸੁਪਰਸਟਾਰਸ ਨੇ ਖੁਦ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਦੋਵਾਂ ਨੇ ਇਕ ਨੋਟ ਸਾਂਝਾ ਕੀਤਾ ਹੈ ਜਿਸ ਵਿਚ ਤਲਾਕ ਦਾ ਐਲਾਨ ਕੀਤਾ ਗਿਆ ਹੈ। ਪੋਸਟ ‘ਤੇ ਲਿਖਿਆ ਗਿਆ ਹੈ ਕਿ ਸਾਡੇ ਸਾਰੇ ਸ਼ੁੱਭਚਿੰਤਕੋ ਬਹੁਤ ਵਿਚਾਰ ਵਟਾਂਦਰੇ ਤੋਂ ਬਾਅਦ, ਚਾਈ ਅਤੇ ਮੈਂ ਆਪਣੇ-ਆਪਣੇ ਮਾਰਗ ਜਾਰੀ ਰੱਖਣ ਲਈ ਪਤੀ ਅਤੇ ਪਤਨੀ ਵਜੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਅਸੀਂ ਖੁਸ਼ਕਿਸਮਤ ਹਾਂ ਕਿ ਇਕ ਦਹਾਕੇ ਤੋਂ ਵੱਧ ਦੀ ਦੋਸਤੀ ਸਾਡੇ ਰਿਸ਼ਤੇ ਦਾ ਇਕ ਮੁੱਖ ਹਿੱਸਾ ਸੀ ਅਤੇ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਵਿਚ ਹਮੇਸ਼ਾ ਇਕ ਖਾਸ ਬੰਧਨ ਰਹੇਗਾ।

ਅਸੀਂ ਆਪਣੇ ਪ੍ਰਸ਼ੰਸਕਾਂ, ਸ਼ੁਭਚਿੰਤਕਾਂ ਅਤੇ ਮੀਡੀਆ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮੁਸ਼ਕਲ ਸਮੇਂ ਵਿਚ ਸਾਡਾ ਸਾਥ ਦੇਣ ਅਤੇ ਸਾਨੂੰ ਨਿੱਜਤਾ ਦੇਣ। ਤੁਹਾਡੇ ਸਾਥ ਲਈ ਧੰਨਵਾਦ।

ਟੀਵੀ ਪੰਜਾਬ ਬਿਊਰੋ


Filed under