● On air now · ਟੀਵੀ ਪੰਜਾਬ

Punjabi News · Since 2013

Breaking

ਕੈਪਟਨ ਖ਼ਿਲਾਫ਼ ਬੋਲਦਿਆਂ ਸ਼ਬਦਾਂ ਦੀ ਮਰਿਆਦਾ ਭੁੱਲੇ ਸਿੱਧੂ

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਬਦਾਂ ਦੀ ਮਰਿਆਦਾ ਭੁਲਦਿਆਂ ਕੈਪਟਨ ਅਮਰਿੰਦਰ ਸਿੰਘ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਕੀਤਾ। ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਵੱਲ ਸਿੱਧਾ ਹੁੰਦਿਆਂ ਕਿਹਾ ਕਿ…


ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਬਦਾਂ ਦੀ ਮਰਿਆਦਾ ਭੁਲਦਿਆਂ ਕੈਪਟਨ ਅਮਰਿੰਦਰ ਸਿੰਘ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ ਕੀਤਾ।

ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਵੱਲ ਸਿੱਧਾ ਹੁੰਦਿਆਂ ਕਿਹਾ ਕਿ ਪੰਜਾਬ ਨੂੰ ਕੈਪਟਨ ਦਾ ਪਿਉ ਜਿਤਾਏਗਾ। ਸਿੱਧੂ ਨੇ ਅੱਗੇ ਕਿਹਾ ਕਿ ਕੈਪਟਨ ਫਰੌਡ ਆਦਮੀ ਹੈ।

ਸਿੱਧੂ ਨੇ ਕਿਹਾ ਜਿਉਂ -ਜਿਉਂ ਉਮਰ ਵਧਦੀ ਹੈ ਤਾਂ ਬੰਦਾ ਰੋਂਦੂ ਹੋ ਜਾਂਦਾ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਵੀ ਰੋਂਦੂ ਬਣ ਗਏ ਹਨ। ਸਿੱਧੂ ਨੇ ਕਿਹਾ ਕਿ ਕੈਪਟਨ ਦੀ ਪਤਨੀ ਵੀ ਕੈਪਟਨ ਦੇ ਨਾਲ ਨਹੀਂ ਹੈ।

ਸਿੱਧੂ ਨੇ ਕਿਹਾ ਕਿ ਕੈਪਟਨ ਦੇ ਨਾਲ ਇਕ ਕੌਂਸਲਰ ਤੱਕ ਨਹੀਂ ਖੜ੍ਹਾ। ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਪਣਾ ਗੁੱਸਾ ਕਢਦਿਆਂ ਸਿੱਧੂ ਨੇ ਕੈਪਟਨ ਨੂੰ ਚੱਲਿਆ ਹੋਇਆ ਕਾਰਤੂਸ ਕਹਿ ਦਿੱਤਾ। ਨਵਜੋਤ ਸਿੰਘ ਸਿੱਧੂ ਇਹ ਭੁੱਲ ਗਏ ਕਿ ਉਹ ਕਿਸ ਬਾਰੇ ਕੀ ਬੋਲੇ ਹਨ ਤੇ ਫਿਰ ਕਹਿ ਦਿੱਤਾ ਕਿ ਮੈਂ ਚੱਲੇ ਹੋਏ ਕਾਰਤੂਸਾਂ ਦੀ ਗੱਲ ਨਹੀਂ ਕਰਦਾ।

ਟੀਵੀ ਪੰਜਾਬ ਬਿਊਰੋ

 


Filed under