ਟੀਵੀ ਪੰਜਾਬ ਬਿਊਰੋ- ਜਿਲਾ ਸੰਗਰੂਰ ਵਿਚ ਸੰਦੌੜ ਨੇੜੇ ਪੈਂਦੇ ਪਿੰਡ ਕੁਠਾਲਾ ਵਿਖੇ ਇਕ ਹੀ ਪਰਿਵਾਰ ਦੀਆਂ ਤਿੰਨ ਔਰਤਾਂ ਵੱਲੋਂ ਇਕੱਠਿਆਂ ਹੀ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਖੁਦਕੁਸ਼ੀ ਕੀਤੀ ।
ਮ੍ਰਿਤਕ ਤਿੰਨੋਂ ਮਾਵਾਂ ਧੀਆਂ ਹਨ। ਮ੍ਰਿਤਕਾਂ ਦੀ ਪਛਾਣ ਹਰਮੇਲ ਕੌਰ (ਨਾਨੀ), ਉਨ੍ਹਾਂ ਦੀ ਧੀ ਸੁਖਵਿੰਦਰ ਕੌਰ (43) ਅਤੇ ਸੁਖਵਿੰਦਰ ਕੌਰ ਦੀ ਪੁੱਤਰੀ ਅਮਨਜੋਤ ਕੋਰ (19) ਵਜੋਂ ਹੋਈ ਹੈ।
ਗੌਰਤਲਬ ਹੈ ਕਿ ਪਰਿਵਾਰ ਵਿਚ ਕੋਈ ਮਰਦ ਕਮਾਊ ਮੈਂਬਰ ਨਹੀਂ ਸੀ ਜਿਸ ਕਾਰਨ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਸੀ। ਹੁਣ ਪਰਿਵਾਰ ਵਿਚ ਇਕ ਦਾਦੀ ਅਤੇ ਮ੍ਰਿਤਕ ਔਰਤ ਦੇ ਦੋ ਬੱਚੇ ਇਕ ਕੁੜੀ ਅਤੇ ਮੁੰਡਾ ਰਹਿ ਗਏ ਹਨ।
Filed under

