, , , , ,

ਸੁਖਦੇਵ ਢੀਂਡਸਾ ਨੂੰ ਹੋਇਆ ਕੋਰੋਨਾ,ਮੋਦੀ ਦੀ ਰੈਲੀ ਤੋਂ ਕੀਤਾ ਕਿਨਾਰਾ

ਸੰਗਰੂਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਆਉਣ ਤੋਂ ਪਹਿਲਾਂ ਸੂਬੇ ਚ ਉਨ੍ਹਾਂ ਦੇ ਭਾਈਵਾਲ ਕੋਰੋਨਾ ਦੀ ਲਪੇਟ ਚ ਆ ਗਏ ਹਨ.ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ.ਢੀਂਡਸਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਰੈਲੀ ਚ ਸ਼ਾਮਿਲ ਵੀ ਹੋਣਾ ਸੀ ਜਦਕਿ ਹੁਣ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ‘ਚ ਕਰ ਲਿਆ ਹੈ.ਢੀਂਡਸਾ ਨੇ ਆਪਣੇ ਕਰੀਬੀਆਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ.ਦਰਅਸਲ ਸਰਦਾਰ ਢੀਂਡਸਾ ਨੇ ਬੀਤੇ ਦਿਨੀ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਕੋਰੋਨਾ ਟੈਸਟ ਕਰਵਾਇਆ ਸੀ.ਬੁੱਧਵਾਰ ਸਵੇਰੇ ਜਦੋਂ ਉਹ ਮੋਦੀ ਦੀ ਰੈਲੀ ਚ ਹਿੱਸਾ ਲੈਣ ਲਈ ਰਵਾਨਾ ਹੋਏ ਤਾਂ ਰਾਹ ਵਿੱਚ ਹੀ ਉਨ੍ਹਾਂ ਦੀ ਰਿਪੋਰਟ ਆ ਗਈ.ਰਿਪੋਰਟ ਸੁਖਾਵੀਂ ਨਾ ਹੋਣ ਕਾਰਣ ਰੈਲੀ ਦਾ ਪ੍ਰੋਗਰਾਮ ਰੱਦ ਕਰਨਾ ਪਿਆ.

Corrections

Spotted an error in this story? Email contact@tvpunjab.com. We correct at the same prominence as the original.

More from TV Punjab