● On air now · ਟੀਵੀ ਪੰਜਾਬ

Punjabi News · Since 2013

Breaking

ਅਕਾਲੀ ਦਲ ‘ਸੋਨਾ’ ਸੀ,ਸੁਖਬੀਰ ਨੇ ਕੀਤਾ ਸੁਆਹ-ਸੁਖਪਾਲ ਖਹਿਰਾ

ਕਪੂਰਥਲਾ-ਭੁੱਲਥ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਚੋਣਾ ਚ ਅਕਾਲੀ ਦਲ ਦੀ ਹੋਈ ਫਜ਼ੀਹਤ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਿਆ ਹੈ.ਖਹਿਰਾ ਮੁਤਾਬਿਕ ਅਕਾਲੀ ਦਲ ਸੋਨਾ ਸੀ ਜਿਸਨੂੰ ਸੁਖਬੀਰ ਬਾਦਲ ਦੀਆਂ ਨੀਤੀਆਂ ਨੇ ਸੁਆਹ ਕਰ…


ਕਪੂਰਥਲਾ-ਭੁੱਲਥ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਚੋਣਾ ਚ ਅਕਾਲੀ ਦਲ ਦੀ ਹੋਈ ਫਜ਼ੀਹਤ ‘ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਘੇਰਿਆ ਹੈ.ਖਹਿਰਾ ਮੁਤਾਬਿਕ ਅਕਾਲੀ ਦਲ ਸੋਨਾ ਸੀ ਜਿਸਨੂੰ ਸੁਖਬੀਰ ਬਾਦਲ ਦੀਆਂ ਨੀਤੀਆਂ ਨੇ ਸੁਆਹ ਕਰ ਦਿੱਤਾ.ਪੰਜਾਬ ਦੇ ਭਾਵੀ ਮੁੱਖ ਮੰਤਰੀ ਭਗਵੰਤ ਮਾਨ ਵੀ ਖਹਿਰਾ ਦੇ ਨਿਸ਼ਾਨੇ ‘ਤੇ ਰਹੇ.ਉਨ੍ਹਾਂ ਕਿਹਾ ਕਿ ਭਗਵੰਤ ਨੂੰ ਸੱਚਾਈ ਦਾ ਪਤਾ ਲੱਗ ਗਿਆ ਹਹੈ.ਝਾੜੂ ਤੋਂ ਬਗੈਰ ਵੀ ਭੁਲੱਥ ਹਲਕੇ ਦੀ ਜਨਤਾ ਨੇ ਉਨ੍ਹਾਂ ਨੂੰ ਜੇਤੂ ਬਣਾਇਆ ਹੈ.ਜ਼ਿਕਰਯੋਗ ਹੈ ਕਿ ਖਹਿਰਾ ਨੂੰ ਲੈ ਕੇ ਮਾਨ ਨੇ ਬਿਆਨ ਦਿੱਤਾ ਸੀ ਕਿ ਝਾੜੂ ਦੇ ਬੈਨਰ ਹੇਠ ਹੀ ਖਹਿਰਾ ਚੋਣ ਜਿੱਤ ਸਕਦੇ ਹਨ.
ਭੁਲੱਥ ਹਲਕੇ ਤੋਂ ਚੋਣ ਜਿੱਤਣ ਵਾਲੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਵੋਟਰਾਂ ਦਾ ਧੰਂਵਾਦ ਕੀਤਾ ਹੈ.ਇਕ ਬੇਠਕ ਨੂੰ ਸੰਬੋਧਨ ਕਰਨ ਸੋਸ਼ਲ ਮੀਡੀਆ ‘ਤੇ ਲਾਈਵ ਹੋਏ ਖਹਿਰਾ ਨੇ ‘ਆਪ’ ਦੇ ਨਾਲ ਅਕਾਲੀ ਦਲ ‘ਤੇ ਵੀ ਖੂਬ ਇਲਜ਼ਾਮ ਲਗਾਏ.ਮੁੱਖ ਮੰਤਰੀ ਬਣਨ ਵਾਲੇ ਭਗਵੰਤ ਮਾਨ ਨੂੰ ਵਧਾਈ ਦਿੰਦਿਆ ਹੋਇਆ ਖਹਿਰਾ ਨੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ ਹੈ.ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਹਨੀਮੂਨ ਪੀਰੀਅਡ ਹੈ .ਕਾਂਗਰਸ ਪਾਰਟੀ ਉਨ੍ਹਾਂ ਦੀ ਹਰੇਕ ਹਰਕਤ ‘ਤੇ ਨਜ਼ਰ ਰੱਖੇਗੀ.ਸਰਕਾਰ ਨੂੰ ਜਨਤਾ ਦਾ ਸਾਥ ਦੇਣਾ ਪਵੇਗਾ.
ਅਕਾਲੀ ਦਲ ਦੀ ਉਮੀਦਵਾਰ ਬੀਬੀ ਜਾਗੀਰ ਕੌਰ ਨੂੰ ਹਰਾਉਣ ਤੋਂ ਬਾਅਦ ਸੁਖਬੀਰ ਬਾਦਲ ਖਹਿਰਾ ਦੇ ਨਿਸ਼ਾਨੇ ‘ਤੇ ਰਹੇ.ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਰਟੀ ਕਿਸੇ ਸਮੇਂ ਚ ਸੋਨਾ ਪਾਰਟੀ ਹੁੰਦੀ ਸੀ.ਪਰ ਸੁਖਬੀਰ ਬਾਦਲ ਨੇ ਇਸ ਪਾਰਟੀ ਨੂੰ ਸੁਆਹ ਕਰਕੇ ਰੱਖ ਦਿੱਤਾ.ਖਹਿਰਾ ਨੇ ਅਕਾਲੀ ਦਲ ਦੀ ਦੁਰਦਸ਼ਾ ਲਈ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਹੈ.


Filed under