● On air now · ਟੀਵੀ ਪੰਜਾਬ

Punjabi News · Since 2013

Breaking

Surrey ਦੇ ਹਾਈਵੇ ਤੇ ਭਿਆਨਕ ਹਾਦਸਾ ਵਾਪਰਿਆ

VANCOUVER –ਸਰੀ ਦੇ ਹਾਈਵੇ 17 ‘ਤੇ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਸਰੀ ਆਰਸੀਐਮਪੀ ਦਾ ਇਸ ਬਾਰੇ ਕਹਿਣਾ ਹੈ ਕਿ ਹਾਈਵੇਅ 17 ‘ਤੇ ਜੋ ਸਵੇਰ ਸਮੇਂ ਜੋ ਹਾਦਸਾ ਵਾਪਰਿਆ ਇਸ ਦੌਰਾਨ ਇੱਕ ਵਿਅਕਤੀ…


VANCOUVER –ਸਰੀ ਦੇ ਹਾਈਵੇ 17 ‘ਤੇ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਸਰੀ ਆਰਸੀਐਮਪੀ ਦਾ ਇਸ ਬਾਰੇ ਕਹਿਣਾ ਹੈ ਕਿ ਹਾਈਵੇਅ 17 ‘ਤੇ ਜੋ ਸਵੇਰ ਸਮੇਂ ਜੋ ਹਾਦਸਾ ਵਾਪਰਿਆ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਰੀਲੀਜ਼ ਦੇ ਅਨੁਸਾਰ ਇਹ ਹਾਦਸਾ 104 ਐਵੇਨਿਊ ਅਤੇ 108 ਐਵੇਨਿਊ ਦੇ ਵਿਚਕਾਰ ਹਾਈਵੇ ਉੱਤੇ ਵਾਪਰਿਆ ਜਿੱਥੇ ਇੱਕ ਟਰੈਕਟਰ-ਟ੍ਰੇਲਰ ਅਤੇ ਯਾਤਰੀ ਵਾਹਨ ਆਪਸ ਵਿੱਚ ਟਕਰਾ ਗਏ। ਇਸ ਤੋਂ ਬਾਅਦ 37 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਸਟਾਫ ਸਾਰਜੈਂਟ ਵੱਲੋਂ ਜਾਰੀ ਇੱਕ ਰੀਲੀਜ਼ ਅਨੁਸਾਰ, ਉਨ੍ਹਾਂ ਨਹ ਦੋ ਵਾਹਨਾਂ ਦੇ ਟਕਰਾਉਣ ਦੇ ਦੀਆਂ ਰਿਪੋਰਟਾਂ ਮਿਲੀਆਂ। ਇਸ ਲਈ ਪੁਲਿਸ ਨੂੰ ਸਵੇਰੇ 2:55 ਵਜੇ ਹਾਈਵੇ 17 ਤੇ ਬੁਲਾਇਆ ਗਿਆ ਸੀ। ਜਦੋਂ ਪੁਲਿਸ ਅਤੇ ਸਰੀ ਫਾਇਰ ਸਰਵਿਸ ਮੌਕੇ ਵਾਲੀ ਥਾਂ ‘ਤੇ ਪਹੁੰਚੀ, ਉਨ੍ਹਾਂ ਨੂੰ ਇੱਕ ਡਰਾਈਵਰ ਜ਼ਖ਼ਮੀ ਹਾਲਤ ‘ਚ ਮਿਲਿਆ।
ਫਿਲਹਾਲ ਪੁਲਿਸ ਨੂੰ ਘਟਨਾ ਦੇ ਕਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਕਿਵੇਂ ਵਾਪਰਿਆ। ਇਸ ਦੇ ਨਾਲ ਹੀ ਦੱਸਦਈਏ ਕਿ ਪੁਲਸ ਨੇ ਅਜੇ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ।


Filed under