● On air now · ਟੀਵੀ ਪੰਜਾਬ

Punjabi News · Since 2013

Breaking

ਸਰ੍ਹੀ ਮੇਅਰ ਕੈਂਡੀਡੇਟ ਹੋਨਵੀਰ ਸਿੰਘ ਰੰਧਾਵਾ ਦਾ ਕੀ ਹੈ ਰੋਡਮੈਪ?

SURREY: ਸਰ੍ਹੀ ਵਿਚ ਕੌਂਸਲ ਚੋਣਾ ਲਈ ਮਹੌਲ ਗਰਮਾਇਆ ਹੋਇਆ ਹੈ। ਹਰ ਸਲੇਟ ਵਲੋਂ ਜ਼ੋਰਦਾਰ ਤਰੀਕੇ ਨਾਲ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਖਾਸ ਤੌਰ ‘ਤੇ ਉਮੀਦਵਾਰ ਉਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਨੂੰ ਪਹਿਲ ਦੇ ਰਹੇ ਨੇ ਜਿੱਥੇ ਲੋਕਾਂ ਦਾ ਇਕੱਠ ਇਨ੍ਹਾਂ…


SURREY: ਸਰ੍ਹੀ ਵਿਚ ਕੌਂਸਲ ਚੋਣਾ ਲਈ ਮਹੌਲ ਗਰਮਾਇਆ ਹੋਇਆ ਹੈ। ਹਰ ਸਲੇਟ ਵਲੋਂ ਜ਼ੋਰਦਾਰ ਤਰੀਕੇ ਨਾਲ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਖਾਸ ਤੌਰ ‘ਤੇ ਉਮੀਦਵਾਰ ਉਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋਣ ਨੂੰ ਪਹਿਲ ਦੇ ਰਹੇ ਨੇ ਜਿੱਥੇ ਲੋਕਾਂ ਦਾ ਇਕੱਠ ਇਨ੍ਹਾਂ ਨੂੰ ਅਸਾਨੀ ਨਾਲ਼ ਮਿਲ਼ ਜਾਵੇ। ਬੀਤੇ ਦਿਨੀ ਸਰ੍ਹੀ ਦੇ ਨਿਊਟਨ ਐਥਲੈਟਿਕ ਪਾਰਕ ਵਿਚ ਪੇਂਡੂ ਖੇਡ ਮੇਲਾ ਕਰਵਾਇਆ ਗਿਆ ਜਿਸ ਵਿਚ ‘ਕੰਜ਼ਰਵੇਟਿਵ ਪਾਰਟੀ ਆਫ ਸਰ੍ਹੀ’ ਦੇ ਮੇਅਰ ਕੈਂਡੀਡੇਟ ਹੋਨਵੀਰ ਸਿੰਘ ਰੰਧਾਵਾ ਪਹੁੰਚੇ। ਇੱਥੇ ਟੀ ਵੀ ਪੰਜਾਬ ਦੀ ਟੀਮ ਨਾਲ਼ ਉਨ੍ਹਾਂ ਵਲੋਂ ਕੀਤੀ ਗੱਲਬਾਤ ਦੇ ਕੁਝ ਅੰਸ਼ ਹੇਠਾ ਦਿੱਤੇ ਗਏ ਨੇ;

ਜਸਵੀਰ ਹੁਸੈਨ: ਸਰੀ ਦੀਆਂ ਸਿਆਸੀ ਪ੍ਰੋਬਲਮਾਂ ਬਾਰੇ ਗੱਲ ਕਰੀਏ। ਤੁਸੀਂ ਕਿਹੜੇ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਉੱਤਰੇ ਹੋ?

ਹੋਨਵੀਰ ਸਿੰਘ ਰੰਧਾਵਾ: ਅਸੀਂ ਲੋਕਾਂ ਦੀਆਂ ਅਸਲ ਲੋੜਾਂ ਵਿੱਚੋਂ ਨਿਕਲੇ ਹਾਂ। ਜਦੋਂ ਸ਼ਹਿਰ ਵਿੱਚ ਗੋਲੀਬਾਰੀ ਅਤੇ ਉਗਰਾਹੀ (extortion) ਦੀਆਂ ਘਟਨਾਵਾਂ ਵਧੀਆਂ, ਤਾਂ ਅਸੀਂ 88 ਐਵੇਨਿਊ ਅਤੇ ਕਿੰਗ ਜੌਰਜ ‘ਤੇ ਤਿੰਨ ਮਹੀਨੇ ਪ੍ਰੋਟੈਸਟ ਕੀਤਾ। ਪੁਲਿਸ ਟ੍ਰਾਂਜ਼ਿਸ਼ਨ ਦਾ ਮੁੱਦਾ ਦੋ ਸਾਲ ਲਟਕਦਾ ਰਿਹਾ, ਜਿਸ ਦਾ ਭਾਰੀ ਨੁਕਸਾਨ ਕਮਿਊਨਿਟੀ ਨੇ ਭੁਗਤਿਆ।
ਸਾਡਾ ਮੁੱਖ ਏਜੰਡਾ ਹੈ: 600 ਨਵੇਂ ਪੁਲਿਸ ਅਫ਼ਸਰ ਭਰਤੀ ਕਰਨਾ, ਜਿਨ੍ਹਾਂ ਵਿੱਚੋਂ 250 ਤੋਂ 300 ਸਕੂਲ ਲਿਸਨ ਅਫ਼ਸਰ (School Liaison Officers) ਹੋਣਗੇ, ਤਾਂ ਜੋ ਬੱਚਿਆਂ ਨੂੰ ਨਸ਼ਿਆਂ ਅਤੇ ਗੈਂਗਵਾਰ ਤੋਂ ਬਚਾਇਆ ਜਾ ਸਕੇ।
$600 ਪ੍ਰੋਪਰਟੀ ਟੈਕਸ ਵਿੱਚ ਕਟੌਤੀ ਅਤੇ ਅਗਲੇ 4 ਸਾਲਾਂ ਲਈ ਟੈਕਸਾਂ ਵਿੱਚ ਕੋਈ ਵਾਧਾ ਨਾ ਕਰਨਾ, ਤਾਂ ਜੋ ਘਰਾਂ ਦੇ ਮਾਲਕਾਂ ‘ਤੇ ਆਰਥਿਕ ਬੋਝ ਘਟਾਇਆ ਜਾ ਸਕੇ।

ਜਸਵੀਰ ਹੁਸੈਨ: ਰੰਧਾਵਾ ਸਾਹਿਬ, ਤੁਹਾਡੀ ਮੁਹਿੰਮ ਦੀ ਚਰਚਾ ਨਿਊਯਾਰਕ ਦੇ ਮਸ਼ਹੂਰ ਨੇਤਾ ਜ਼ੋਹਰਾਨ ਮਮਦਾਨੀ (Zohran Mamdani) ਦੇ ਸਟਾਈਲ ਨਾਲ ਕੀਤੀ ਜਾ ਰਹੀ ਹੈ—ਚੌਕਾਂ ‘ਚ ਖੜ੍ਹਨਾ, ਬਜ਼ੁਰਗਾਂ ਨਾਲ ਸਿੱਧਾ ਸੰਵਾਦ ਕਰਨਾ। ਕੀ ਇਹ ਕੋਈ ਪ੍ਰੇਰਨਾ ਹੈ?

ਹੋਨਵੀਰ ਸਿੰਘ ਰੰਧਾਵਾ: : ( ਮੁਸਕੁਰਾਉਂਦੇ ਹੋਏ) ਦੇਖੋ ਜੀ, ਇਹ ਹਰ ਵਿਅਕਤੀ ਦਾ ਆਪਣਾ ਸੁਭਾਅ ਹੁੰਦਾ ਹੈ। ਮੈਂ ਪ੍ਰੋਬਲਮ ਨੂੰ ਫਿਕਸ (ਸੁਧਾਰਨ) ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ। ਅਸੀਂ ਬਜ਼ੁਰਗਾਂ ਲਈ ਪਬਲਿਕ ਵਾਸ਼ਰੂਮ ਬਣਾਉਣ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਗੱਲ ਕਰ ਰਹੇ ਹਾਂ ਜੋ 15 ਸਾਲਾਂ ਤੋਂ ਨਹੀਂ ਹੋਈ।ਜੇਕਰ ਨਿਊਯਾਰਕ ਵਿੱਚ ਡੇਢ ਲੱਖ ਨਵੀਂ ਵੋਟ ਪੈ ਸਕਦੀ ਹੈ, ਤਾਂ ਸਰੀ ਵਿੱਚ ਵੀ ਸਾਡੀ ਕਮਿਊਨਿਟੀ ਨੂੰ ਬਾਹਰ ਨਿਕਲਣਾ ਪਵੇਗਾ। ਸਾਡੀ ਡੇਢ ਲੱਖ ਦੀ ਪੰਜਾਬੀ ਵੋਟ ਵਿੱਚੋਂ ਸਿਰਫ਼ 35,000 ਵੋਟ ਪੈਂਦੀ ਹੈ। ਜੇ ਅਸੀਂ ਬਦਲਾਅ ਚਾਹੁੰਦੇ ਹਾਂ, ਤਾਂ ਸਭ ਨੂੰ ਬਾਹਰ ਨਿਕਲ ਕੇ ਵੋਟ ਪਾਉਣੀ ਪਵੇਗੀ।

ਟੀਮ ਦੇ ਹੋਰ ਉਮੀਦਵਾਰਾਂ ਨਾਲ ਗੱਲਬਾਤ
ਜਸਵੀਰ ਹੁਸੈਨ: ਸਾਡੇ ਨਾਲ ਟੀਮ ਦੇ ਹੋਰ ਕਾਊਂਸਲਰ ਉਮੀਦਵਾਰ ਵੀ ਮੌਜੂਦ ਹਨ। ਮਨੂ ਸ਼ਰਮਾ ਸਾਹਿਬ, ਤੁਸੀਂ ਇਹ ਦੱਸੋ ਕਿ ਤੁਹਾਡੀ ਪਾਰਟੀ ਹੋਰਾਂ ਨਾਲੋਂ ਵੱਖਰੀ ਕਿਵੇਂ ਹੈ?

ਮਨੂ ਸ਼ਰਮਾ: ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਸਾਡਾ ਏਜੰਡਾ ਬਹੁਤ ਸਾਫ਼ ਹੈ—’C for Conservative, C for Common Man’. ਸਾਡੀ ਪਾਪੂਲੇਸ਼ਨ ਵੈਨਕੂਵਰ ਜਿੰਨੀ ਹੈ ਪਰ ਪੁਲਿਸ ਅੱਧੀ ਹੈ। ਮੌਜੂਦਾ ਪ੍ਰਸ਼ਾਸਨ ਨੇ ਟੈਕਸ ਵਧਾ ਕੇ ਆਮ ਲੋਕਾਂ ‘ਤੇ ਬੋਝ ਪਾਇਆ ਹੈ। ਸਾਡੇ ‘ਤੇ ਕੋਈ ਪੁਰਾਣਾ ਸਿਆਸੀ ਬੋਝ ਨਹੀਂ ਹੈ, ਸਾਡੇ ਕੋਲ ਪੜ੍ਹੀ-ਲਿਖੀ ਅਤੇ ਸਾਫ਼-ਸੁਥਰੀ ਟੀਮ ਹੈ ਜੋ ਆਮ ਲੋਕਾਂ ਦੇ ਮੁੱਦੇ ਚੁੱਕ ਰਹੀ ਹੈ।

ਜਸਵੀਰ ਹੁਸੈਨ: ਬਹੁਤ-ਬਹੁਤ ਧੰਨਵਾਦ ਆਪ ਸਭ ਦਾ।


Filed under