● On air now · ਟੀਵੀ ਪੰਜਾਬ

Punjabi News · Since 2013

Breaking

ਸਰੀ ‘ਚ ਆਯੋਜਿਤ ਕੀਤੀ ਗਈ ‘ਸੁਰੀਲੀ ਸ਼ਾਮ’

Surrey: ਕੈਨੇਡਾ ਵਿਚ ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਕਾਰਜਸ਼ੀਲ ਸੰਸਥਾ ਗ਼ਜ਼ਲ ਮੰਚ ਸਰੀ ਵਲੋਂ ਐਤਵਾਰ ਨੂੰ ਰਿਫਲੈਕਸ਼ਨ ਬੈਂਕੂਇਟ ਤੇ ਕਨਵੈਨਸ਼ਨ ਸੈਂਟਰ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸਨੂੰ ਸੁਰੀਲੀ ਸ਼ਾਮ ਦਾ ਨਾਮ ਦਿੱਤਾ ਗਿਆ। ਇਸ ਸਮਾਗਮ ਦੌਰਾਨ…


Surrey: ਕੈਨੇਡਾ ਵਿਚ ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਕਾਰਜਸ਼ੀਲ ਸੰਸਥਾ ਗ਼ਜ਼ਲ ਮੰਚ ਸਰੀ ਵਲੋਂ ਐਤਵਾਰ ਨੂੰ ਰਿਫਲੈਕਸ਼ਨ ਬੈਂਕੂਇਟ ਤੇ ਕਨਵੈਨਸ਼ਨ ਸੈਂਟਰ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸਨੂੰ ਸੁਰੀਲੀ ਸ਼ਾਮ ਦਾ ਨਾਮ ਦਿੱਤਾ ਗਿਆ। ਇਸ ਸਮਾਗਮ ਦੌਰਾਨ ਨਾਮਵਰ ਅਦਬੀ ਗਾਇਕ ਸੁਖਦੇਵ ਸਾਹਿਲ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸਤੋਂ ਇਲਾਵਾ ਸਾਂਝ ਜੌੜਾ, ਪਰਖਜੀਤ ਅਤੇ ਕਰਨਜੀਤ ਵਲੋਂ ਵੀ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਗਈਆਂ।

ਸਮਾਗਮ ਦੌਰਾਨ ਅਸ਼ੋਕ ਬੰਸਲ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਾਹਿਤ ਅਤੇ ਸੰਗੀਤ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਪ੍ਰਸੰਸਕ ਇਸ ਸੁਰੀਲੀ ਸ਼ਾਮ ਦਾ ਅਨੰਦ ਮਾਨਣ ਲਈ ਪਹੁੰਚੇ।

ਸੰਸਥਾ ਦੇ ਪ੍ਰਧਾਨ ਸ਼ਾਇਰ ਜਸਵਿੰਦਰ ਮੁਤਾਬਿਕ ਉਨ੍ਹਾਂ ਦੀ ਸੰਸਥਾ ਵਲੋਂ ਪੰਜਾਬੀ ਗ਼ਜ਼ਲ ਲਿਖਣ ਵਾਲੇ ਨਵੇਂ ਸ਼ਾਇਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਰਹਿਨੁਮਾਈ ਦੇਣ ਲਈ ਲਗਾਤਾਰ ਤਰੱਦਦ ਕੀਤੇ ਜਾਂਦੇ ਹਨ।

ਸੰਸਥਾ ਦੇ ਮੈਂਬਰ ਅਤੇ ਸ਼ਾਇਰ ਰਾਜਵੰਤ ਰਾਜ ਨੇ ਕਿਹਾ ਕਿ ਅਜਿਹੇ ਸਮਾਗਮ ਦੇ ਆਯੋਜਨ ਵਿਚ ਕੈਨੇਡਾ ਵਿਚ ਬੈਠੇ ਪੰਜਾਬੀਆਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ, ਜਿਸ ਕਾਰਣ ਉਹ ਹਰ ਵਾਰ ਨਵੇਂ ਉਤਸ਼ਾਹ ਨਾਲ਼ ਸਮਾਗਮ ਆਯੋਜਿਤ ਕਰਦੇ ਹਾਂ।


Filed under