● On air now · ਟੀਵੀ ਪੰਜਾਬ

Punjabi News · Since 2013

Breaking

ਠਾਹ-ਠਾਹ ਗਿਣਾਏ ਕੰਮ! ਸੁਣੋ Pardeep Kooner ਨੂੰ!

ਕੁਲਦੀਪ ਮਾਨ (Host): ਸਤਿ ਸ੍ਰੀ ਅਕਾਲ, ‘ਟੀਵੀ ਪੰਜਾਬ’ ‘ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਯੰਗ ਐਂਟਰਪ੍ਰਿਨਿਓਰ (Young Entrepreneur), ਇੱਕ ਬਹੁਤ ਹੀ ਸਕਸੈੱਸਫੁਲ ਚਾਰਟਰਡ ਅਕਾਊਂਟੈਂਟ ਪ੍ਰਦੀਪ ਕੂਨਰ ਜੀ ਨਾਲ਼, ਜਿਹੜੇ ਪਿਛਲੇ ਚਾਰ…


ਕੁਲਦੀਪ ਮਾਨ (Host): ਸਤਿ ਸ੍ਰੀ ਅਕਾਲ, ‘ਟੀਵੀ ਪੰਜਾਬ’ ‘ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਯੰਗ ਐਂਟਰਪ੍ਰਿਨਿਓਰ (Young Entrepreneur), ਇੱਕ ਬਹੁਤ ਹੀ ਸਕਸੈੱਸਫੁਲ ਚਾਰਟਰਡ ਅਕਾਊਂਟੈਂਟ ਪ੍ਰਦੀਪ ਕੂਨਰ ਜੀ ਨਾਲ਼, ਜਿਹੜੇ ਪਿਛਲੇ ਚਾਰ ਸਾਲ ਤੋਂ ਕੌਂਸਲ ਦੇ ਵਿੱਚ ਬੈਠ ਕੇ ਅਗਵਾਈ ਕਰਦੇ ਰਹੇ ਨੇ। ਇਸ ਵਾਰੀ ਫਿਰ ਮੈਦਾਨ ‘ਚ ਨੇ, ਉਹ ਫਿਰ ਤੋਂ ਰੀ-ਇਲੈਕਸ਼ਨ (Re-election) ਵਾਸਤੇ ਜੱਦੋ-ਜਹਿਦ ਕਰ ਰਹੇ ਨੇ। ਉਹ ਅੱਜ ਸਾਡੇ ਸਟੂਡੀਓ ‘ਚ ਗੱਲਬਾਤ ਲਈ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ।

ਕੁਲਦੀਪ ਮਾਨ: ਪ੍ਰਦੀਪ ਜੀ, ਤੁਸੀਂ ਚਾਰ ਸਾਲ ਵਾਸਤੇ ਪਾਵਰ ‘ਚ ਸੀਗੇ। ਕੀ ਉਪਲਬਧੀਆਂ ਹੈਗੀਆਂ ਤੁਹਾਡੀਆਂ ਚਾਰ ਸਾਲ ਦੀਆਂ?

ਪ੍ਰਦੀਪ ਕੂਨਰ: ਆਈ ਥਿੰਕ ਨੰਬਰ ਵਨ ਜਿਹੜਾ ਆਪਾਂ ਕੀਤਾ—ਫ਼ੋਕਸ ਆਨ ਦ ਰੋਡਜ਼ (Focus on the roads)। ਬਹੁਤ ਟ੍ਰੈਫਿਕ ਹੈਗੀ ਆਪਣੀ ਸਿਟੀ ਦੇ ਵਿੱਚ। ਬਹੁਤ ਲੋਕੀ ਮੂਵ ਹੋਏ ਆਪਣੀ ਸਿਟੀ ਦੇ ਵਿੱਚ, ਆਪਾਂ ਨੂੰ ਰੋਡਜ਼ ਦੀ ਡਬਲਿੰਗ ਕਰਨੀ ਪਈ। ਉੱਥੇ 132nd, 84th Avenue, 24th Avenue, 152nd Street ਵੀ ਕੀਤੀ ਆ, 64th Avenue ਵੀ ਕੀਤਾ। ਆਪਾਂ ਨੂੰ ਅਲਾਊ ਕਰਨਾ ਪੈਣਾ ਟੂ ਹੈਵ ਮੋਰ ਟ੍ਰਾਂਜ਼ਿਟ ਟੂ ਗੋ ਥਰੂ ਦ ਸਿਟੀ।

ਨੰਬਰ ਟੂ, ਆਪਾਂ ਕਮਿਊਨਿਟੀ ਦੇ ਪ੍ਰੋਜੈਕਟ ਬਿਲਡ ਕੀਤੇ। ਆਪਾਂ ਹੁਣ ਜਿਹੜੇ ਟਰਾਈ ਕਰਦੇ ਹਾਂ—ਸ਼ੈਲਟਰਜ਼ ਇਨ ਚਿਮਨੀ ਹਾਈਟਸ ਪਾਰਕ। ਪਾਰਕ ਦੇ ਵਿੱਚ, ਬੋਲੀਵਰ ਪਾਰਕ, ਬਜ਼ੁਰਗ ਲੋਕ ਯੂਜ਼ ਕਰਦੇ ਨੇ ਦੋਜ਼ ਸਪੇਸਿਜ਼। ਜਦੋਂ ਮੀਂਹ ਪੈਂਦਾ ਹੈ, ਉਹ ਮੰਗਦੇ ਆ ਸੇਫ਼ ਥਾਂ ਬੈਠਣ ਵਾਸਤੇ। ਸੋ ਆਪਾਂ ਉਹ ਵੀ ਬਿਲਡ ਕੀਤੇ ਆ। ਬੈਂਚ ਪਾਏ ਆ, ਬਾਥਰੂਮਜ਼ ਪਾਏ ਆ ਪਾਰਕਾਂ ਦੇ ਵਿੱਚ। ਜਿਹੜੀਆਂ ਚੀਜ਼ਾਂ ਲੋਕੀ ਮੰਗਦੇ ਸੀਗੇ, ਉਹੀ ਚੀਜ਼ਾਂ ‘ਤੇ ਆਪਾਂ ਕੰਮ ਕੀਤੇ ਆ।

ਕੁਲਦੀਪ ਮਾਨ: ਪ੍ਰਦੀਪ ਜੀ, ਤੁਸੀਂ ਇੱਥੋਂ ਦੇ ਹੀ ਬੌਰਨ ਐਂਡ ਬ੍ਰੌਟ ਅੱਪ (Born and brought up) ਹੈਗੇ ਹੋ, ਕੈਨੇਡੀਅਨ ਹੋ। ਪਰ ਤੁਹਾਡੀਆਂ ਰਗਾਂ ‘ਚ ਜਿਹੜਾ ਖ਼ੂਨ ਦੌੜਦਾ ਹੈਗਾ, ਉਹ ਪੰਜਾਬੀ ਹੈਗਾ। ਕਿਉਂਕਿ ਤੁਹਾਡੇ ਪੇਰੈਂਟਸ ਕਿਸੇ ਟਾਈਮ ਪੰਜਾਬ ਤੋਂ ਮਾਈਗ੍ਰੇਟ ਹੋਏ ਸੀਗੇ। ਪੰਜਾਬ ਦੇ ਜਿਹੜੇ ਮਾਈਗ੍ਰੈਂਟ ਨੇ, ਉਹਨਾਂ ਨੇ ਕਾਫ਼ੀ ਸਫ਼ਰ ਕੀਤਾ। ਤੁਸੀਂ ਦੇਖਿਆ ਇੱਥੇ ਐਕਸਟੌਰਸ਼ਨਜ਼ (Extortions) ਹੁੰਦੀਆਂ ਰਹੀਆਂ, ਇੱਥੇ ਗੋਲੀਆਂ ਚੱਲਦੀਆਂ ਰਹੀਆਂ। ਤਾਂ ਉਹਦੇ ‘ਚ ਤੁਸੀਂ ਆਪਣਾ ਜਿਹੜਾ ਮਿਊਂਸਪਲ ਬਾਡੀ ਦਾ ਰੋਲ ਕਿਵੇਂ ਦੇਖਦੇ ਹੋ? ਕੀ ਉਹਨਾਂ ਨੇ ਪ੍ਰੋਪਰ ਰੋਲ ਨਿਭਾਇਆ ਜਾਂ ਨਹੀਂ ਨਿਭਾਇਆ? ਕਿਵੇਂ ਤੁਸੀਂ ਇਹਨੂੰ ਦੇਖਦੇ ਹੋ?

ਪ੍ਰਦੀਪ ਕੂਨਰ: ਜਦੋਂ ਐਕਸਟੌਰਸ਼ਨ ਹੋਈ ਸੀਗੀ, ਆਪਾਂ ਨੂੰ ਪਤਾ ਸੀਗਾ ਇਹ ਕੈਨੇਡਾ-ਵਾਈਡ, ਨੌਰਥ ਅਮੈਰਿਕਾ-ਵਾਈਡ ਪ੍ਰੌਬਲਮ ਸੀਗੀ ਜਿਹੜੀ ਹੁਣ ਸੀਗੀ। ਸਰੀ ਅਲੋਨ ਇੱਕ ਸਿਟੀ ਇਹਨੂੰ ਫ਼ਾਈਟ ਨਹੀਂ ਕਰ ਸਕਦੀ। ਜਿਹੜੀ ਪ੍ਰੌਬਲਮ ਸੀਗੀ, ਆਪਾਂ ਨੂੰ ਵਰਕ ਟੂਗੈਦਰ ਕਰਨਾ ਪੈਣਾ ਸੀਗਾ ਪ੍ਰੋਵਿੰਸ ਨਾਲ ਨਾਲੇ ਫੈਡਰਲ ਗਵਰਨਮੈਂਟ ਨਾਲ। ਆਪਣੀ ਮੇਅਰ ਨੇ ਐਫ਼.ਬੀ.ਆਈ. (FBI) ਨਾਲ ਵੀ ਗੱਲ ਕੀਤੀ ਆ।

ਤੇ ਆਪਾਂ ਨੂੰ ਮੇਕ ਸ਼ੋਰ ਕਰਨਾ ਪਿਆ ਕਿ ਸਾਰੇ ਲੈਵਲ ਆਫ਼ ਗਵਰਨਮੈਂਟ ਟੂਗੈਦਰ ਕੰਮ ਕਰਨ ਇਹ ਐਕਸਟੌਰਸ਼ਨ ਸਟੌਪ ਕਰਨ ਲਈ। ਜਿਹੜੇ ਅਰੈਸਟ ਹੋਏ ਆ, ਉਹ ਦੋ-ਤਿੰਨ ਸਾਲਾਂ ਦਾ ਕੰਮ ਸੀਗਾ। ਪਰ ਥੋੜ੍ਹਾ ਜਿਹਾ ਹੁਣ ਲੈੱਸ ਪ੍ਰੈਸ਼ਰ ਹੈਗਾ ਆ ਐਕਸਟੌਰਸ਼ਨ ‘ਤੇ। ਪਰ ਜਦੋਂ ਇਹ ਚੀਜ਼ਾਂ ਹੁੰਦੀਆਂ ਸੀ, ਇਟ ਵਾਜ਼ ਵੈਰੀ ਡਿਫ਼ੀਕਲਟ। ਮੈਨੂੰ ਪਤਾ ਮੇਰੇ ਫ਼ਾਦਰ ਨੇ, ਮੇਰੀ ਮੰਮੀ ਨੇ ਕਿੰਨਾ ਹਾਰਡ ਵਰਕ ਕੀਤਾ ਸੀ ਇਸ ਕੰਟਰੀ ਨੂੰ ਹੈਲਪ ਬਿਲਡ ਕਰਨ ਵਾਸਤੇ। ਮੇਰੇ ਡੈਡੀ ਬਿਲਡ ਕਰਦੇ ਸੀ ਘਰਾਂ ‘ਚ, ਇਲੈਕਟ੍ਰੀਸ਼ੀਅਨ ਸੀਗੇ। ਨਾਲੇ ਸੇਵਾ ਕੀਤੀ ਗੁਰਦੁਆਰੇ ਦੇ ਵਿੱਚ, ਨਾਲੇ ਖ਼ਾਲਸਾ ਕ੍ਰੈਡਿਟ ਯੂਨੀਅਨ ਦੇ ਵਿੱਚ। ਸੋ ਮੈਨੂੰ ਪਤਾ ਕਿੰਨਾ ਕੰਮ ਕਰਦੇ ਸੀਗੇ ਟੂ ਗੈਟ ਟੂ ਦ ਪੁਆਇੰਟ ਜਿੱਥੇ ਪੀਪਲ ਸਕਸੈੱਸਫੁਲ ਹੋਣ। ਸੋ ਦੇਖ ਕੇ ਆਪਣੇ ਲੋਕਾਂ ਨੂੰ ਇੰਨਾ ਕੰਮ ਕਰਦੇ…

ਕੁਲਦੀਪ ਮਾਨ: ਪਰ ਉਹਦੇ ‘ਚ ਜਦੋਂ—ਕਿਉਂਕਿ ਟ੍ਰਾਂਜ਼ਿਸ਼ਨ ਵੀ ਤੁਹਾਡੇ ਟਾਈਮ ‘ਚ ਹੀ ਹੋਈ ਸੀਗੀ। ਕਿਉਂਕਿ ਜਿਹੜਾ ਆਰ.ਸੀ.ਐੱਮ.ਪੀ. (RCMP) ਪੁਲਿਸ ਨੂੰ ਸਰੀ ਪੁਲਿਸ ਨੇ ਰਿਪਲੇਸ ਕੀਤਾ ਹੈਗਾ। ਪਰ ਹਾਲੇ ਵੀ ਟ੍ਰਾਂਜ਼ਿਸ਼ਨ ਦਾ ਕੰਮ ਚੱਲ ਰਿਹਾ, ਉਹ ਕਾਫ਼ੀ ਲੰਬਾ ਚਲਾ ਗਿਆ। ਕਈ ਲੋਕੀ ਇਹ ਐਲੀਗੇਸ਼ਨ ਲਗਾਉਂਦੇ ਨੇ ਕਿ ਬਰੈਂਡਾ ਲੌਕ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ ਟੋਟਲ, ਉਹਨਾਂ ਨੇ ਇਹਦੇ ਵਿੱਚ ਹਿੰਡਰੈਂਸਜ਼ (Hindrances) ਕ੍ਰਿਏਟ ਕੀਤੀਆਂ, ਇਹਨੂੰ ਬਹੁਤ ਡਿਲੇਅ ਕੀਤਾ ਜਿਹੜੀ ਟ੍ਰਾਂਜ਼ਿਸ਼ਨ ਹੋਣੀ ਸੀ।

ਪ੍ਰਦੀਪ ਕੂਨਰ: ਸੋ ਮੈਂ ਬਿਲੀਵ ਨਹੀਂ ਕਰਦੀ। ਨੰਬਰ ਵਨ, ਜਦੋਂ ਆਪਾਂ ਇਲੈਕਟ ਹੋਏ ਸੀਗੇ, ਪ੍ਰੋਵਿੰਸ ਨੇ ਕਿਹਾ ਆਪਣੀ ਮਰਜ਼ੀ ਆ ਕਿ ਆਪਾਂ ਕਿਹੜੀ ਪੁਲਿਸ ਮੰਗਦੇ ਹਾਂ। ਸੋ ਆਪਾਂ ਨੂੰ ਪਤਾ ਸੀਗਾ ਜਿਹੜੀ ਆਰ.ਸੀ.ਐੱਮ.ਪੀ. ਸਸਤੀ ਪੈਣੀ ਸੀਗੀ। ਜਿਹੜੇ ਲੋਕਾਂ ਨੂੰ ਪ੍ਰੌਬਲਮ ਸੀਗੇ, ਉਹ ਯੂਨੀਫ਼ੌਰਮ ਨਾਲ ਨਹੀਂ ਪ੍ਰੌਬਲਮ ਸੀਗੇ, ਲੌਜ਼ (Laws) ਨਾਲ ਪ੍ਰੌਬਲਮ ਸੀਗੇ, ਰਾਈਟ? ਜਿਹੜੇ ਮਿਊਂਸਪਲ ਗਵਰਨਮੈਂਟ ਕੰਟਰੋਲ ਨਹੀਂ ਕਰ ਸਕਦੀ, ਉਹ ਪ੍ਰੋਵਿੰਸ਼ੀਅਲ ਲੌਜ਼ ਹੈਗੇ ਆ ਨਾਲੇ ਫੈਡਰਲ ਲੌਜ਼ ਹੈਗੇ ਆ। ਹੁਣ ਯੂਨੀਫ਼ੌਰਮ ਚੇਂਜ ਕਰਕੇ ਲਾਅ ਤਾਂ ਕੋਈ ਚੇਂਜ ਨਹੀਂ ਹੋਏ।

ਸੋ ਆਪਾਂ ਨੂੰ ਪਤਾ ਸੀਗਾ ਜੇ ਜ਼ਿਆਦਾ ਪੈਸੇ ਲੱਗਣੇ ਸੀ, ਤਾਂ ਆਪਾਂ ਨੂੰ ਪ੍ਰੋਵਿੰਸ ਨੂੰ ਕਹਿਣਾ ਪੈਣਾ ਸੀ ਕਿ ਜਿਹੜੇ ਤੁਸੀਂ ਹੁਣ ਐਕਸਟ੍ਰਾ ਖ਼ਰਚੇ ਆਪਣੇ ਰੈਜ਼ੀਡੈਂਟਸ ‘ਤੇ ਪਾਉਂਦੇ ਹੋ, ਤੁਹਾਨੂੰ ਪੈਸੇ ਦੇਣੇ ਚਾਹੀਦੇ ਆ। You are not allowed to penalize the local city। ਸੋ ਉਹਨਾਂ ਨੇ ਲਾਅ ਚੇਂਜ ਕੀਤੇ ਆ। ਪਰ ਆਪਾਂ ਨੂੰ ਪਤਾ ਸੀ $100 ਮਿਲੀਅਨ ਡਾਲਰ ਵੀ ਬਚ ਸਕਦਾ ਸੀਗਾ। ਜੇ ਉਹ $100 ਮਿਲੀਅਨ ਡਾਲਰ ਬਚ ਜਾਂਦਾ, ਤਾਂ 15% ਪ੍ਰੌਪਰਟੀ ਟੈਕਸ ਇੰਕ੍ਰੀਜ਼ ਆਪਣੇ ਰੈਜ਼ੀਡੈਂਟਸ ਨੂੰ ਪੇਅ ਨਹੀਂ ਕਰਨਾ ਪੈਣਾ ਸੀ। That’s tough. ਸੋ ਜੇ ਆਪਾਂ ਸਪੈਂਡ ਕੀਤਾ $1.2 ਮਿਲੀਅਨ…

ਕੁਲਦੀਪ ਮਾਨ: ਜਿਹੜਾ ਤੁਸੀਂ ਇੱਕ ਫ਼ੰਡ ਵੀ ਕੋਨਸਟੀਟਿਊਟ ਕੀਤਾ ਸੀਗਾ—2 ਲੱਖ ਡਾਲਰ ਆਈ ਥਿੰਕ—ਉਹ ਕਿ ਜਿਹੜਾ ਬੰਦਾ ਕੋਈ ਇਨਫ਼ੌਰਮੇਸ਼ਨ ਦੇਵੇਗਾ, ਉਹਦੇ ਵਾਸਤੇ ਸੀਗਾ। ਉਹਦੇ ਕੋਈ ਅੱਛੇ ਰਿਜ਼ਲਟ ਨਿਕਲੇ ਸੀ ਪੁਲਿਸ ਵਾਸਤੇ?

ਪ੍ਰਦੀਪ ਕੂਨਰ: ਸੋ ਉਹ ਪੁਲਿਸ ਨੂੰ ਪੈਸੇ ਦਿੱਤੇ ਆ…

ਕੁਲਦੀਪ ਮਾਨ: ਉਹਨਾਂ ਨੂੰ ਐਡਮਿਨਿਸਟਰ ਕਰਨ ਨੂੰ, ਜਿਹਨਾਂ ਨੇ ਉਹਨਾਂ ਨੂੰ ਹੈਲਪ ਕੀਤਾ ਇਨਫ਼ੌਰਮੇਸ਼ਨ ਦੇਣ ‘ਚ, ਉਹਨਾਂ ਲੋਕਾਂ ਲਈ?

ਪ੍ਰਦੀਪ ਕੂਨਰ: ਓਕੇ।

ਕੁਲਦੀਪ ਮਾਨ: ਸੋ ਤੁਸੀਂ ਜਦੋਂ ਸਿਟੀ ਕੌਂਸਲ ਦੇ ਵਿੱਚ ਸੀ, ਤਾਂ ਤੁਸੀਂ ਮਲਟੀਪਲ ਰੋਲ ਉੱਥੇ ਕੀਤੇ ਨੇ, ਤੁਸੀਂ ਬਹੁਤ ਸਾਰੀਆਂ ਕਮੇਟੀਆਂ ਦੇ ਹੈੱਡ ਰਹੇ ਹੋ। ਤੁਸੀਂ ਆਪਣੇ ਪਰਸਨਲ ਰੋਲ ਨੂੰ ਕਿੱਦਾਂ ਦੇਖਦੇ ਹੋ ਚਾਰ ਸਾਲਾਂ ‘ਚ?

ਪ੍ਰਦੀਪ ਕੂਨਰ: ਸੋ ਮੈਂ ਮੋਸਟਲੀ ਫ਼ਾਇਨਾਂਸ਼ੀਅਲਜ਼ ਦੀ ਕੇਅਰ ਕਰਦੀ ਹਾਂ। ਮੈਂ ਜਾਣ ਕੇ ਜ਼ਿਆਦਾ ਕਮੇਟੀਆਂ ‘ਤੇ ਬੈਠੀ ਹਾਂ ਬਿਕੌਜ਼ ਫਿਰ ਲੋਕ ਦੱਸ ਸਕਦੇ ਆ ਉਹਨਾਂ ਨੂੰ ਕੀ ਚਾਹੀਦਾ। ਸੋ ਜਦੋਂ ਹੁਣ ਮੈਂ ਪਾਰਕਸ ‘ਤੇ ਬੈਠੀ ਹਾਂ, ਮੈਨੂੰ ਪਤਾ ਲੋਕ ਆਪਣੇ ਘਰ ਆਉਂਦੇ ਆ, ਕਮਿਊਨਿਟੀ ਆਉਂਦੀ ਆ, ਕਮਿਊਨਿਟੀ ਰੈਜ਼ੀਡੈਂਟਸ ਬੈਠੇ ਆ ਕਮੇਟੀ ‘ਤੇ ਦੱਸਣ ਲਈ ਕਿ ਇਹ-ਇਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ। ਜਦੋਂ ਹੁਣ ਮੈਂ ਆਰਟਸ ‘ਤੇ ਬੈਠੀ ਹਾਂ, ਲਾਇਬ੍ਰੇਰੀ ‘ਤੇ ਬੈਠੀ ਹਾਂ, ਮੈਂ ਸੁਣਦੀ ਹਾਂ ਕਿਹੜੀਆਂ ਡੈਫ਼ੀਸ਼ੀਐਂਸੀਜ਼ ਹੈਗੀਆਂ ਆ ਆਪਣੀ ਸਿਟੀ ਦੇ ਵਿੱਚ। ਸੋ ਜਦੋਂ ਹੁਣ ਪਲੈਨ ਬਣਾਉਂਦੇ ਆਂ, ਸਿਟੀ ਨੂੰ ਕੀ-ਕੀ ਹੋਰ ਅਮੈਨਿਟੀਜ਼ ਚਾਹੀਦੀਆਂ, ਉਹ ਸਾਰਾ ਪਤਾ ਹੋਣਾ ਚਾਹੀਦਾ। ਤਾਂ ਮੈਂ ਜਾਣ ਕੇ ਆਪ ਜ਼ਿਆਦਾ ਕਮੇਟੀਆਂ ‘ਤੇ ਕੰਮ ਕੀਤਾ। ਸੋ ਆਈ ਕੈਨ ਵਰਕ ਓਵਰਆਲ ਫ਼ਾਇਨਾਂਸ਼ੀਅਲੀ ਟੂ ਮੇਕ ਸ਼ੋਰ ਕਿ ਪ੍ਰੌਪਰਟੀ ਟੈਕਸ ਲੋਅ ਰਹੇ, ਵ੍ਹਾਇਲ ਸਟਿਲ ਗਿਵਿੰਗ ਦ ਕਮਿਊਨਿਟੀਜ਼ ਅਮੈਨਿਟੀਜ਼ ਦੈਟ ਦੇ ਨੀਡ।

ਕੁਲਦੀਪ ਮਾਨ: ਹਾਲੇ ਵੀ ਪ੍ਰਦੀਪ ਜੀ, ਲੋਕੀ ਇਹ ਐਲੇਜ ਕਰ ਰਹੇ ਨੇ ਕਿ ਜਦੋਂ ਕਿਸੇ ਨੇ ਕੋਈ ਕੰਸਟ੍ਰਕਸ਼ਨ ਕਰਨੀ ਹੋਵੇ ਜਾਂ ਨਵੇਂ ਪ੍ਰੋਜੈਕਟਸ ਆਉਂਦੇ ਨੇ, ਤਾਂ ਮਲਟੀਪਲ ਲਾਇਸੈਂਸਜ਼ ਆਰ ਰਿਕੁਆਇਰਡ। ਉਹਨਾਂ ਨੂੰ ਲੈਣ ਵਾਸਤੇ ਬਹੁਤ ਸਾਰਾ ਟਾਈਮ ਲੱਗ ਜਾਂਦਾ, ਇਟ ਟੇਕਸ ਅ ਵੈਰੀ ਲੌਂਗ ਟਾਈਮ। ਤਾਂ ਕਈ ਵਾਰੀ ਪ੍ਰੋਜੈਕਟ ਦੀ ਜਿਹੜੀ ਐਕਚੁਅਲ ਕੌਸਟ ਹੁੰਦੀ ਹੈ—ਅੱਜ ਪਲੈਨ ਕੀਤਾ, ਦੋ ਸਾਲ ਬਾਅਦ ਲਾਇਸੈਂਸਜ਼ ਉਹਨਾਂ ਨੂੰ ਪ੍ਰੋਪਰ ਮਿਲੇ—ਤਾਂ ਉਹ ਜਿਹੜੀ ਕੌਸਟ ਆਫ਼ ਕੰਸਟ੍ਰਕਸ਼ਨ ਹੈ, ਉਹ ਮਲਟੀਪਲਾਈ ਹੋ ਜਾਂਦੀ ਹੈਗਾ। ਤਾਂ ਉਹਨੂੰ ਕੇਟਰ ਕਰਨ ਲਈ ਬਰੈਂਡਾ ਲੌਕ ਵੀ ਆਏ ਸੀਗੇ, ਉਹਨਾਂ ਨਾਲ ਗੱਲਬਾਤ ਹੋਈ ਸੀ। ਉਹ ਵੀ ਕਹਿੰਦੇ ਸੀਗੇ ਕਿ ਰੈੱਡ ਟੇਪਿਜ਼ਮ (Red Tapism) ਇਸ ਵਨ ਆਫ਼ ਦ ਥਿੰਗਜ਼…

ਪ੍ਰਦੀਪ ਕੂਨਰ: ਵੀ ਹੈਵ ਮੋਰ ਦੈਨ ਟੂ ਬੀ ਡਨ। ਮੈਂ ਚੇਅਰ ਹੈਗੀ ਹਾਂ ਡਿਵੈਲਪਮੈਂਟ ਟਾਸਕ ਫ਼ੋਰਸ ਦੀ। ਸੋ ਆਪਾਂ 60% ਚੇਂਜਿਜ਼ ਸੋ ਫ਼ਾਰ ਬਣਾ ਦਿੱਤੀਆਂ। ਦੇਅਰ ਇਜ਼ ਸਟਿਲ ਮੋਰ ਦੈਟ ਨੀਡਜ਼ ਟੂ ਹੈਪਨ। ਬਟ ਜਿਹੜਾ ਪਹਿਲਾਂ ਰੀਜ਼ੋਨਿੰਗ ‘ਚ 18 ਮਹੀਨੇ ਲੱਗਦੇ ਸੀ, ਹੁਣ ਲੋਕੀ ਆ ਕੇ ਕਹਿੰਦੇ ਆ ਆਪਾਂ ਤਿੰਨ ਮਹੀਨਿਆਂ ‘ਚ ਕਰ ਲਿਆ। ਸੋ ਬਟ ਜਿਹੜੇ ਇਹ ਪ੍ਰੌਬਲਮਜ਼ ਆ, ਇਹ ਇੱਕਦਮ ਨਹੀਂ ਸੋਲਵ ਹੋ ਸਕਦੇ। ਇੱਕ ਚੀਜ਼ ਨਹੀਂ ਹੈਗੀ ਜਿਹੜੀ ਪ੍ਰੌਬਲਮ ਆ, ਲੇਅਰਜ਼ ਹੈਗੇ ਆ ਪ੍ਰੌਬਲਮ ਦੇ, ਰਾਈਟ?

ਸੋ ਜਦੋਂ ਤੁਸੀਂ ਦੇਖਦੇ ਹੋ, ਪਲੈਨਿੰਗ ਡਿਪਾਰਟਮੈਂਟ ਕੋਲ ਜਾਂਦਾ, ਇੰਜੀਨੀਅਰਿੰਗ ਡਿਪਾਰਟਮੈਂਟ ਕੋਲ ਜਾਂਦਾ, ਫਿਰ ਪਾਰਕਸ ਐਂਡ ਰੈਕ ਡਿਪਾਰਟਮੈਂਟ ਕੋਲ ਜਾਂਦਾ। ਉਹ ਆਪਾਂ ਨੂੰ ਹੁਣ ਕਲੀਨ ਕਰਨਾ ਪੈਣਾ। ਸੋ ਇੱਕ ਪ੍ਰੋਜੈਕਟ ਜਦੋਂ ਜਾਂਦਾ, ਇੱਕੋ ਵਾਰੀ ਪਲੈਨਿੰਗ ਨੂੰ, ਸੇਮ ਟਾਈਮ ਇੰਜੀਨੀਅਰਿੰਗ ਦੇਖਦੀ ਆ, ਸੇਮ ਟਾਈਮ ਪਾਰਕਸ ਦੇਖਦੇ ਆ। ਸੋ ਆਪਾਂ ਉਹ ਚੇਂਜ ਆਲਰੇਡੀ ਬਣਾ ਦਿੱਤੀ।

ਆਲਸੋ, ਜਿਹੜੀ ਆਪਾਂ ਵੱਡੀ ਚੇਂਜ ਕੀਤੀ ਆ—ਪਹਿਲਾਂ ਜਦੋਂ ਕੋਈ ਪ੍ਰੋਜੈਕਟ ਆਉਂਦਾ ਸੀਗਾ, ਡਿਡ ਨੌਟ ਮੈਟਰ ਕਿਹੜਾ ਪਲੈਨ ਚੈਕਰ ਸੀਗਾ, ਦੇ ਵਰ ਨੌਟ ਫ਼ੋਕਸਡ। ਸੋ ਜਿਹੜਾ ਅਪਾਰਟਮੈਂਟ ਟਾਵਰ ਦਾ ਕੰਮ ਚੈੱਕ ਕਰਦਾ ਸੀ, ਉਹਨਾਂ ਕੋਲ ਟੈਨੈਂਟ ਇੰਪਰੂਵਮੈਂਟ ਦਾ ਵੀ ਸੀਗਾ, ਨਾਲੇ ਸਿੰਗਲ ਹਾਊਸ ਬਣਾਉਣ ਵਾਸਤੇ ਵੀ ਉਹਨਾਂ ਦੇ ਪ੍ਰੋਜੈਕਟ ਪਾਈਲ ਦੇ ਵਿੱਚ ਸੀਗਾ। ਸੋ ਸਟਾਫ਼ ਨੂੰ ਪਤਾ ਨਹੀਂ ਸੀਗਾ ਕਿੱਥੇ ਫ਼ੋਕਸ ਕਰੀਏ। ਸੋ ਆਪਾਂ ਉਹ ਵੀ ਚੇਂਜ ਕੀਤਾ। ਹੁਣ ਹੈਗਾ—ਜੇ ਤੁਸੀਂ ਟਾਵਰ ਬਣਾਉਣਾ, ਇੱਕ ਗਰੁੱਪ ਨੂੰ ਜਾਂਦਾ; ਜੇ ਤੁਸੀਂ ਘਰ ਬਣਾਉਣਾ, ਇੱਕ ਗਰੁੱਪ ਨੂੰ ਜਾਂਦਾ; ਜੇ ਤੁਸੀਂ ਟੈਨੈਂਟ ਇੰਪਰੂਵਮੈਂਟ ਕਰਨਾ ਜਾਂ ਕਮਰਸ਼ੀਅਲ ਕਰਨਾ, ਉਹ ਹੁਣ ਸਪੈਸੀਫ਼ਿਕ ਲੋਕਾਂ ਨੂੰ ਪ੍ਰੋਜੈਕਟ ਜਾਂਦੇ ਆ।

ਜੇ ਕੋਈ ਪ੍ਰੋਜੈਕਟ ਹੈਗੇ ਆ ਜਿਹੜੇ ਜ਼ਿਆਦਾ ਨਹੀਂ—ਸੇਅ, ਹੁਣ ਅਪਾਰਟਮੈਂਟ ਟਾਵਰਜ਼ ਬਣਦੇ ਨਹੀਂ, ਡਿਵੈਲਪਮੈਂਟ ਸਲੋਅ ਹੋ ਗਈ—ਹੁਣ ਮੋਰ ਟੈਨੈਂਟ ਇੰਪਰੂਵਮੈਂਟਸ ਆ, ਜਿਹੜੇ ਉਹ ਕੰਮ ਕਰਦੇ ਸੀਗੇ ਉਹਨਾਂ ਨੂੰ ਮੂਵ ਕਰ ਦਿੰਦੇ ਆ ਟੈਨੈਂਟ ਇੰਪਰੂਵਮੈਂਟਸ ‘ਤੇ ਟੂ ਮੇਕ ਸ਼ੋਰ ਉਹ ਵੀ ਠੀਕ ਰਹੇ। ਸੋ ਪਹਿਲਾਂ ਮਹੀਨੇ ਲੱਗਦੇ ਸੀਗੇ… ਸੋ ਜੇ ਤੁਹਾਡੇ ਕੋਲ ਕੰਪਲੀਟ ਪਲੈਨਜ਼ ਹੈਗੇ ਆ, accurate ਹੈਗੇ ਆ… ਐਵਰੀ ਪ੍ਰੋਜੈਕਟ ਇਜ਼ ਡਿਫ਼ਰੈਂਟ, ਐਵਰੀ ਲੈਂਡ ਇਜ਼ ਡਿਫ਼ਰੈਂਟ, ਸਲੋਪ ਹੁੰਦੀ ਆ, ਵੇਰੀਅੰਸ ਚਾਹੀਦਾ। ਉਹ ਹੁਣ ਆਪਾਂ ਟਰਾਈ ਕਰਦੇ ਹਾਂ ਟੂਵਰਡਜ਼ ਰੈੱਡ-ਟੇਪਿਜ਼ਮ ਪ੍ਰੌਬਲਮਜ਼। ਐਪਲੀਕੇਸ਼ਨ ਗੋਜ਼ ਇਨ, ਮਗਰੋਂ ਪਤਾ ਲੱਗੇ ਤਿੰਨ ਮਹੀਨੇ ਮਗਰੋਂ ਕਿ ਇੱਕ ਇੰਜੀਨੀਅਰਿੰਗ ਦੀ ਹੋਰ ਰਿਪੋਰਟ ਜਾਂ ਜੀਓਟੈਕ (Geotech) ਤੋਂ ਚਾਹੀਦੀ ਆ—ਉਹ ਆਪਾਂ ਟਰਾਈ ਕਰਦੇ ਹਾਂ ਹੁਣ ਐਲਿਮੀਨੇਟ ਕਰਨ ਨੂੰ।

ਕੁਲਦੀਪ ਮਾਨ: ਤੁਸੀਂ ਫ਼ਾਇਨਾਂਸ਼ੀਅਲ ਐਕਸਪਰਟ ਵੀ ਹੋ। ਤੁਹਾਨੂੰ ਲੱਗਦਾ ਕਿ ਦੇਅਰ ਆਰ ਸਰਟੇਨ ਏਰੀਆਜ਼ ਜਿੱਥੇ ਫ਼ਾਇਨਾਂਸ਼ੀਅਲ ਮਿਸਯੂਜ਼ ਹੋ ਰਿਹਾ ਫ਼ੰਡਜ਼ ਦਾ, ਜਾਂ ਉਹਨਾਂ ਦੀ ਬੈਟਰ ਯੂਟੀਲਾਇਜ਼ੇਸ਼ਨ ਵਾਸਤੇ… ਜਿਹੜੇ ਲੋਕਲ ਗਵਰਨਮੈਂਟ ਦੇ ਵਿੱਚ…

ਪ੍ਰਦੀਪ ਕੂਨਰ: [ਗਲਾ ਸਾਫ਼ ਕਰਦੇ ਹੋਏ] ਦਿਖਦਾ ਆ ਆਪਣੀਆਂ ਫ਼ਾਇਨਾਂਸ਼ੀਅਲ ਸਟੇਟਮੈਂਟਸ, ਇਨਫ਼ੌਰਮੇਸ਼ਨ ਆਪਣੇ ਕੋਲ ਇੰਟਰਨਲ ਵੀ ਹੈਗੀ ਆ ਸਰੀ ਦੇ ਵਿੱਚ। ਉਹ ਜਿਹੜੀਆਂ ਚੀਜ਼ਾਂ ਦੇਖਦੇ ਹਾਂ, ਉਹ ਮੈਸਿਵ ਇੰਪੈਕਟ ਨਹੀਂ ਹੋਣਾ ਪ੍ਰੌਪਰਟੀ ਟੈਕਸ ‘ਤੇ। ਉਹ ਜਿਹੜੀਆਂ ਚੀਜ਼ਾਂ ਆਪਾਂ ਚੇਂਜ ਕਰ ਸਕਦੇ ਹਾਂ, ਉਹ ਅਮੈਨਿਟੀਜ਼ ਡਿਲੀਵਰ ਕਰਨ ਵਾਸਤੇ ਆਪਾਂ ਚੇਂਜ ਕਰ ਸਕਦੇ ਹਾਂ ਟੂ ਇੰਕਰੀਜ਼ ਦੈਟ।

ਕੁਲਦੀਪ ਮਾਨ: ਪ੍ਰਦੀਪ ਜੀ, ਜਦੋਂ ਆਪਾਂ ਸਰੀ ਦੀ ਗੱਲ ਕਰਦੇ ਹਾਂ, ਇੱਕ ਤਾਂ ਅਸੀਂ ਲਾਅ ਐਂਡ ਆਰਡਰ ਦੇ ਮੁਕਾਮ ‘ਤੇ ਕਾਫ਼ੀ ਸਫ਼ਰ ਕੀਤਾ ਹੈਗਾ ਕਿ ਇੱਥੇ ਸ਼ੂਟਿੰਗਜ਼ ਦੇ ਹੋਰ ਇੰਸੀਡੈਂਟ ਹੁੰਦੇ ਰਹੇ। ਦੂਸਰਾ ਜਿਹੜਾ ਹੈ ਕਿ ਜਦੋਂ ਇਨਫ਼੍ਰਾਸਟ੍ਰਕਚਰ ਦੀ ਗੱਲ ਆਉਂਦੀ ਹੈ, ਤਾਂ ਸਰੀ ਰਿਲੇਟਿਵਲੀ—ਜਿਹੜੇ ਆਪਾਂ ਸਰਾਊਂਡਿੰਗ ਟਾਊਨਜ਼ ਦੇਖਦੇ ਹੈਗੇ ਹਾਂ, ਚਾਹੇ ਡੈਲਟਾ ਹੋਵੇ, ਚਾਹੇ ਦੂਸਰੇ ਪਾਸੇ ਦੂਸਰੇ ਸ਼ਹਿਰ ਹੋਣ—ਉਹਨਾਂ ਦੀ ਕੁਆਲਿਟੀ ਥੋੜ੍ਹੀ ਬੈਟਰ ਸਮਝੀ ਜਾਂਦੀ ਹੈ ਸਰੀ ਨਾਲੋਂ। ਤੁਸੀਂ ਚਾਰ ਸਾਲ ਗਵਰਨ ਕੀਤਾ ਹੈਗਾ। ਇਹਦੇ ‘ਚ ਤੁਸੀਂ ਕੀ ਸੋਚਦੇ ਹੋ ਕਿ ਕਿੱਥੇ ਅਸੀਂ ਸਟੈਂਡ ਕਰਦੇ ਹਾਂ ਸੋ ਫ਼ਾਰ ਐਜ਼ ਕੁਆਲਿਟੀ ਆਫ਼ ਲਾਈਫ਼ ਇਜ਼ ਕੰਸਰਨਡ?

ਪ੍ਰਦੀਪ ਕੂਨਰ: ਫ਼ਰਸਟ ਆਫ਼ ਆਲ, ਮੈਂ ਇੰਨਾ ਅਗਰੀ ਨਹੀਂ ਕਰਦੀ। ਜਦੋਂ ਹੁਣ ਮੈਂ ਦੇਖਦੀ ਹਾਂ ਸਰੀ ਨੂੰ, ਆਪਾਂ ਸਬਰਬ ਲੱਗਦੇ ਹਾਂ ਵੈਨਕੂਵਰ ਦਾ। ਜਿਹੜੀ ਉਹ ਪਾਸਟ ਦੇ ਵਿੱਚ… ਲੋਕੀ ਵੋਟਿੰਗ ਕਰਦੇ ਰਹੇ ਫ਼ਾਰ ਲੋਅ ਪ੍ਰੌਪਰਟੀ ਟੈਕਸਿਜ਼। ਇੰਨੇ ਲੋਕ ਮੂਵ ਹੋਏ ਆ ਆਪਣੀ ਸਿਟੀ ਦੇ ਵਿੱਚ—80%+ ਲੋਕ। ਜਦੋਂ ਤੁਸੀਂ ਜਸਟ ਪ੍ਰੌਮਿਸ ਕਰਦੇ ਹੋ, ਇਨਫ਼੍ਰਾਸਟ੍ਰਕਚਰ ਬਣਦਾ ਨਹੀਂਗਾ। ਨਾਲੇ ਆਪਣੇ ਕੋਲ ਸਭ ਤੋਂ ਲੋਅਐਸਟ ਪ੍ਰੌਪਰਟੀ ਟੈਕਸ ਪਰ ਪਰਸਨ ਹੈਗਾ ਪੂਰੇ ਪ੍ਰੋਵਿੰਸ ‘ਚ। ਫ਼ਰੇਜ਼ਰ ਇੰਸਟੀਚਿਊਟ (Fraser Institute) ਨੇ 1354… ਸਾਰੀਆਂ ਸਰਵਿਸਿਜ਼ ਜਿਹੜੀਆਂ ਸਿਟੀ ਦਿੰਦੀ ਆ… ਪਰ ਹੁਣ ਆਪਣੇ ਚਾਰ ਸਾਲ ਤੋਂ ਪਹਿਲਾਂ ਕੀ ਨਵੀਆਂ ਚੀਜ਼ਾਂ ਬਣੀਆਂ? ਉਸ ਤੋਂ ਚਾਰ ਸਾਲ ਪਹਿਲਾਂ ਕੀ ਬਣਿਆ? ਤੁਸੀਂ ਦੱਸ ਸਕਦੇ ਨਹੀਂ, ਮੈਨੂੰ ਵੀ ਨਹੀਂ ਚੇਤਾ।

ਹੁਣ ਨਿਊਟਨ ‘ਚ ਮੈਂ ਦੇਖਦੀ ਹਾਂ—ਆਪਾਂ ਨਿਊਟਨ ਰੈਕ ਸੈਂਟਰ ਕਰਨਾ $300 ਮਿਲੀਅਨ ਡਾਲਰ ਦਾ, ਓਲੰਪਿਕ-ਸਾਈਜ਼ ਪੂਲ, ਨਵੀਂ ਲਾਇਬ੍ਰੇਰੀ। ’93 ‘ਚ ਲਾਇਬ੍ਰੇਰੀ ਬਣੀ ਸੀ ਨਿਊਟਨ ਦੇ ਵਿੱਚ। ਨਿਊਟਨ ਦੀ ਪਾਪੂਲੇਸ਼ਨ ਸੇਮ ਹੈਗੀ ਆ ਟਾਊਨਸ਼ਿਪ ਆਫ਼ ਲੈਂਗਲੀ ਜਿੰਨੀ, ਨੋਬਡੀ ਬਿਲਟ ਫ਼ਾਰ ਨਿਊਟਨ।

ਕੁਲਦੀਪ ਮਾਨ: ਤੁਸੀਂ ਪ੍ਰਦੀਪ ਜੀ ਕਹਿ ਰਹੇ ਹੋ ਕਿ ਹਾਊਸਿੰਗ ਟੈਕਸ ਜਿਹੜਾ ਹੈਗਾ, ਉਹ ਹੀ ਮੇਨ ਸੋਰਸ ਆਫ਼ ਇਨਕਮ ਹੈਗਾ ਸਿਟੀ ਦਾ, ਤੁਹਾਡੀ ਮਿਊਂਸਪਲ ਬਾਡੀ ਦਾ। ਪਰ ਜਿਹੜੇ ਕੰਪੈਟੀਟਰਜ਼ ਨੇ, ਉਹ ਤਾਂ ਕਹਿ ਰਹੇ ਨੇ ਕਿ ਅਸੀਂ ਚਾਰ ਸਾਲ ਫ੍ਰੀਜ਼ ਕਰ ਦਿਆਂਗੇ ਬਿਲਕੁਲ ਇਹ ਟੈਕਸ। ਇੱਕ ਕੰਪੈਟੀਟਰ ਇਹ ਵੀ ਕਹਿ ਰਿਹਾ ਕਿ ਅਸੀਂ ਜਿਹੜਾ ਲੋਅਰ ਕਰ ਦਿਆਂਗੇ ਪ੍ਰੌਪਰਟੀ ਟੈਕਸ। ਇਹਤੇ ਫਿਰ ਸਰੀ ਦੀ ਕੁਆਲਿਟੀ ਆਫ਼ ਲਾਈਫ਼ ਕਿੱਥੇ ਜਾਏਗੀ?

ਪ੍ਰਦੀਪ ਕੂਨਰ: ਵੈੱਲ, ਉਹਨੇ ਆਲਸੋ ਪ੍ਰੌਮਿਸ ਕੀਤਾ ਕਿ ਉਹਨੇ ਪਾਣੀ ਨਾਲੇ ਸੂਅਰ ਦਾ ਵੀ ਬਿੱਲ ਅੱਧਾ ਕਰਨਾ। ਉਹ ਮੈਟ੍ਰੋ ਵੈਨਕੂਵਰ ਡਿਸਾਈਡ ਕਰਦਾ ਕਿ ਕਿਹੜਾ ਰੇਟ ਆ, ਉਹ ਸਿਟੀ ਨਹੀਂ ਡਿਸਾਈਡ ਕਰਦੀ। ਸੋ ਉਹਦਾ ਕੋਈ ਆਪਾਂ ਕਰ ਸਕਦੇ ਨਹੀਂ। ਜੇ $600 ਡਾਲਰ ਰੀਫ਼ੰਡ ਦੇਣਾ ਸਾਰਿਆਂ ਘਰਾਂ ਨੂੰ, ਨਾਲੇ ਜ਼ੀਰੋ ਪਰਸੈਂਟ ਪ੍ਰੌਪਰਟੀ ਟੈਕਸ ਕਰਨਾ, ਦੈਟ’ਜ਼ ਲਾਈਕ $100 ਮਿਲੀਅਨ ਡਾਲਰ। ਸੋ ਜਦੋਂ $100 ਮਿਲੀਅਨ ਡਾਲਰ ਇਸ ਸਾਲ ਦੇ ਵਿੱਚ ਲੂਜ਼ ਕਰਦੇ ਹਾਂ ਰੈਵੇਨਿਊ, ਹਾਓ ਡੂ ਯੂ ਡਿਲੀਵਰ ਦ ਸੇਮ ਲੈਵਲ ਆਫ਼ ਸਰਵਿਸਿਜ਼? ਹਾਓ ਡੂ ਯੂ ਬਿਲਡ ਰੋਡਜ਼? ਹਾਓ ਡੂ ਯੂ ਬਿਲਡ ਅਮੈਨਿਟੀਜ਼?

ਹੁਣ ਸਾਰੀਆਂ ਚੀਜ਼ਾਂ ਡਿਵੈਲਪਮੈਂਟ ਨਹੀਂ ਪੇਅ ਕਰ ਸਕਦੀ। ਰੂਲਜ਼ ਹੈਗੇ ਆ ਕਿ ਜਿਹੜਾ ਕੁਝ ਡਿਵੈਲਪਮੈਂਟ ਪੇਅ ਕਰ ਸਕਦੀ ਆ, ਦੂਜੇ ਪੈਸੇ ਸਾਰੇ ਪ੍ਰੌਪਰਟੀ ਟੈਕਸ ਤੋਂ ਹੀ ਆਉਣੇ ਪੈਣੇ ਆ। ਸੋ ਦੇਅਰ ਇਜ਼ ਨੋ ਕੰਮ…

ਕੁਲਦੀਪ ਮਾਨ: ਯਾਨੀ ਕਿ ਜੇ ਸਾਨੂੰ ਕੁਆਲਿਟੀ ਆਫ਼ ਲਾਈਫ਼ ਸਰੀ ਦੀ ਬੈਟਰ ਕਰਨੀ ਹੈ, ਤਾਂ ਸਾਨੂੰ ਪ੍ਰੌਪਰਟੀ ਟੈਕਸ ਇੰਕ੍ਰੀਜ਼ ਕਰਨਾ ਪੈਣਾ।

ਪ੍ਰਦੀਪ ਕੂਨਰ: ਆਪਾਂ ਪ੍ਰੌਮਿਸ ਕੀਤਾ, ਆਪਾਂ ਕਹਿੰਦੇ ਹਾਂ $1.5 ਬਿਲੀਅਨ ਡਾਲਰ ਅਮੈਨਿਟੀਜ਼ ਵੀ ਪਾਉਣੀਆਂ ਆ ਵਿੱਚ। ਦਿਸ ਇਜ਼ ਨੌਟ ਇੰਕਲੂਡਿੰਗ ਦ ਰੋਡਜ਼। ਸੋ ਰੋਡਜ਼ ਇਜ਼ ਓਨ ਟੌਪ ਆਫ਼ ਦੈਟ। ਜਿਹੜਾ ਆਪਾਂ ਕਮਿਟ ਕੀਤਾ ਹੋਇਆ 72nd Avenue ਕਰਨ ਨੂੰ, 16th Avenue ਕਰਦੇ ਹਾਂ, ਉਹ ਕੰਮ ਸਟਿਲ ਹੋਊਗਾ। ਪਲੱਸ, ਆਪਾਂ ਹੁਣ ਇੰਨੀਆਂ ਨਵੀਆਂ ਪ੍ਰੋਜੈਕਟਸ ਕਰਨਾ ਮੰਗਦੇ ਹਾਂ।

ਸੋ ਜਿਹੜੀ ਸਿਟੀ ਅਰੀਨਾ ਫੁੱਲੀ ਫ਼ਾਇਨਾਂਸਡ ਆ, ਉਹ ਆਪਾਂ ਰੈਡੀ ਕਰ ਦਿੱਤੀ 2026 ਦੇ ਵਿੱਚ। ਨਿਊਟਨ ਵਾਲੀ ਮਨੀ ਬੈਂਕ ਦੇ ਵਿੱਚ ਆ, ਰੈਡੀ ਟੂ ਗੋ। ਸੋ ਉਹਦਾ ਕੋਈ ਪ੍ਰੌਪਰਟੀ ਟੈਕਸਿਜ਼ ਤੋਂ ਪੈਸੇ ਨਹੀਂ ਚਾਹੀਦੇ। ਸੋ ਇਹ $1.5 ਬਿਲੀਅਨ ਜਿਹੜੇ ਪ੍ਰੋਜੈਕਟਸ ਹੈਗੇ ਆ, ਇਹ ਹੈਗੇ ਆ ਟੂ ਟੇਕ ਦ ਸਿਟੀ ਟੂ ਦ ਸੇਮ ਲੈਵਲ ਆਫ਼ ਵੈਨਕੂਵਰ। ਆਪਾਂ ਸਭ ਤੋਂ ਵੱਡੀ ਸਿਟੀ ਹੋਣੀ ਆ ਪ੍ਰੋਵਿੰਸ ਦੇ ਵਿੱਚ, ਆਪਣੇ ਕੋਲ ਅਮੈਨਿਟੀਜ਼ ਸੇਮ ਹੋਣੀਆਂ ਚਾਹੀਦੀਆਂ ਜਿਹੜੀਆਂ ਦੂਜੇ ਲੋਕਾਂ ਕੋਲ ਹੈਗੀਆਂ।

ਕੁਲਦੀਪ ਮਾਨ: ਤੁਹਾਨੂੰ ਇਹ ਵੀ ਲੱਗਦਾ ਕਿ ਜਿਹੜੀ ਸਰੀ ਨੂੰ ਪ੍ਰੋਵਿੰਸ਼ੀਅਲ ਤੇ ਫੈਡਰਲ ਸਪੋਰਟ ਉੱਨੀ ਨਹੀਂ ਮਿਲ ਰਹੀ ਜਿੰਨੀ ਵੈਨਕੂਵਰ ਨੂੰ ਮਿਲ ਰਹੀ ਹੈ?

ਪ੍ਰਦੀਪ ਕੂਨਰ: ਮੈਂ ਪਹਿਲਾਂ ਹਾਂ… ਫੈਡਰਲ… ਮੈਂ ਹੁਣ ਆਪਣੇ ਚਾਰ ਸਾਲਾਂ ਦੇ ਵਿੱਚ, ਜਦੋਂ ਆਪਾਂ ਉੱਥੇ ਐਡਵੋਕੇਟ ਕੀਤਾ ਫੈਡਰਲ ਗਵਰਨਮੈਂਟ ਨੂੰ, ਉਹਨਾਂ ਨੇ ਸਭ ਤੋਂ ਜ਼ਿਆਦਾ ਪੈਸੇ ਆਪਣੇ ਪ੍ਰੋਵਿੰਸ ‘ਚੋਂ ਸਰੀ ਨੂੰ ਦਿੱਤੇ ਆ। ਸੋ ਵੈਨਕੂਵਰ ਗੌਟ ਮਚ ਮਨੀ, ਬਟ ਆਪਾਂ ਨੂੰ ਫ਼ਾਈਟ ਕਰਨਾ ਪੈਣਾ ਪੈਸਿਆਂ ਵਾਸਤੇ ਪ੍ਰੋਵਿੰਸ ਤੋਂ। ਹਸਪਤਾਲ ਇਨਫ਼੍ਰਾਸਟ੍ਰਕਚਰ ਆਪਾਂ ਕਰ ਦਿੱਤਾ ਟਾਵਰ ਵਾਸਤੇ ਰੈਡੀ ਟੂ ਗੋ, ਦ ਪ੍ਰੋਵਿੰਸ ਹੈਜ਼ ਟੂ ਸੇ ‘ਯੈੱਸ’। ਆਪਣੀ ਸਿਟੀ ਸਾਈਡ ਤੋਂ ਕੱਲ੍ਹ ਨੂੰ ਸਟਾਰਟ ਕਰ ਸਕਦੇ ਹਾਂ, ਆਪਾਂ ਇੰਨਾ ਸੌਖਾ ਬਣਾ ਦਿੱਤਾ ਉਹਨਾਂ ਵਾਸਤੇ। ਬਿਕੌਜ਼ ਆਪਾਂ ਨੂੰ ਪਤਾ ਆਪਾਂ ਨੂੰ ਸੈਕਿੰਡ ਟਾਵਰ ਚਾਹੀਦਾ ਓਪਨ, ਆਪਾਂ ਨੂੰ ਚਿਲਡਰਨਜ਼ ਹਸਪਤਾਲ ਵੀ ਹੋਣਾ ਚਾਹੀਦਾ, ਆਪਣੇ ਕੋਲ ਸਭ ਤੋਂ ਹਾਈਐਸਟ ਨੰਬਰ ਆਫ਼ ਚਿਲਡਰਨ ਹੈਗੇ ਆ।

ਕੁਲਦੀਪ ਮਾਨ: ਤੁਹਾਡੀ ਜਿਹੜੀ ਸਲੇਟ ਹੈਗੀ ਆ ਫਿਰ ਤੋਂ ‘ਸਰੀ ਕਨੈਕਟ’, ਫਿਰ ਤੋਂ ਇਲੈਕਸ਼ਨ ਕੈਂਪੇਨ ਕਰ ਰਹੀ ਹੈ, ਫਿਰ ਤੋਂ ਕੋਸ਼ਿਸ਼ ਕਰ ਰਹੀ ਹੈ ਕਿ ਜਿੱਤਿਆ ਜਾਵੇ ਇਲੈਕਸ਼ਨ ਨੂੰ ਇੱਕ ਵਾਰੀ ਫਿਰ ਤੋਂ। ਤਾਂ ਉਹ ਕੀ ਏਜੰਡਾ ਲੈ ਕੇ ਜਾ ਰਹੇ ਹੋ ਤੁਸੀਂ ਇਲੈਕਟੋਰੇਟ ਦੇ ਵਿੱਚ? ਕੀ ਵਿਜ਼ਨ ਹੈਗਾ ਤੁਹਾਡਾ ਨੈਕਸਟ ਫ਼ੋਰ ਈਅਰਜ਼ ਦਾ?

ਪ੍ਰਦੀਪ ਕੂਨਰ: ਸੋ ਆਪਾਂ ਬਿਲਡ ਕਰਨਾ ਮੰਗਦੇ ਹਾਂ ਅਮੈਨਿਟੀਜ਼। ਸੋ ਆਪਾਂ 3 ਨਿਊ ਮੇਜਰ ਪਾਰਕਸ ਦਾ ਅਨਾਊਂਸ ਕੀਤਾ ਹੋਇਆ, $25 ਮਿਲੀਅਨ ਡਾਲਰ ਇਨਵੈਸਟਮੈਂਟ ਇਨ ਟੂ ਪਾਰਕਸ। ਪਬਲਿਕ ਸੇਫ਼ਟੀ ਆਲਵੇਜ਼ ਨੰਬਰ ਵਨ ਆ। ਆਪਾਂ ਮੰਗਦੇ ਹਾਂ ਆਪਦੀ ਸਿਟੀ ਇਮਰਜੈਂਸੀ ਵਾਸਤੇ ਪ੍ਰਿਪੇਅਰਡ ਹੋਵੇ। ਹੁਣ ਜੇ ਅਰਥਕੁਏਕ (Earthquake) ਆਇਆ, ਵੱਡੀ ਫ਼ਾਇਰ ਆਈ, ਵੱਡਾ ਫ਼ਲੱਡ ਆਇਆ, ਆਪਾਂ ਰੈਡੀ ਨਹੀਂਗੇ। ਵੀ ਵਾਂਟ ਟੂ ਮੇਕ ਸ਼ੋਰ ਆਪਣੇ ਰੈਜ਼ੀਡੈਂਟਸ ਪ੍ਰੋਟੈਕਟਿਡ ਹੈਗੇ ਆ।

ਸਪੈਸ਼ਲੀ ਹੁਣ ਜੇ ਸੋਚ ਲਓ ਆਪਣਾ ਪਾਣੀ ਕੋਕੁਇਟਲਮ (Coquitlam) ਤੋਂ ਆਉਂਦਾ, ਜੇ ਕੋਈ ਪ੍ਰੌਬਲਮ ਹੋ ਗਈ ਟਨਲ ‘ਚ, ਜਿਹੜਾ ਉਹਨਾਂ ਨੇ ਪਾਣੀ ਵਾਲਾ ਟਨਲ ਖ਼ਰਾਬ ਹੋ ਗਿਆ, ਆਪਣੀ ਸਿਟੀ ਨੂੰ ਬਹੁਤ ਖ਼ਤਰਾ ਹੋਣਾ। ਸੋ ਵੀ ਹੈਵ ਟੂ ਬੀ ਪ੍ਰਿਪੇਅਰਡ ਫ਼ਾਰ ਐਨੀ ਇਮਰਜੈਂਸੀ। ਕਦੇ ਕਿਸੇ ਨੇ ਪ੍ਰਿਪੇਅਰ ਨਹੀਂ ਕੀਤਾ ਇਮਰਜੈਂਸੀ ਪਲੈਨ ਆਪਣੀ ਸਿਟੀ ਵਾਸਤੇ। ਸੋ ਉਹ ਮੇਨ ਫ਼ੋਕਸ ਹੈਗੇ ਆ। ਐਂਡ ਆਪਾਂ ਮੰਗਦੇ ਹਾਂ ਜਿਹੜੇ ਪਬਲਿਕ ਸੇਫ਼ਟੀ ਵਾਲੇ ਕੰਮ ਕਰਦੇ ਆ, ਫੁੱਲ ਸਪੋਰਟ ਸਿਟੀ ਦੀ ਹੋਵੇ। ਜਿਹੜੇ ਫ਼ਾਇਰ, ਪੁਲਿਸ, ਬਾਏ-ਲੌਜ਼, ਜਿਹੜੇ ਸਰਚ ਐਂਡ ਰੈਸਕਿਊ ਵੀ ਕੰਮ ਕਰਦੇ ਆ, ਦੇ ਨੀਡ ਫ਼ੰਡਜ਼ ਬਿਕੌਜ਼ ਉਹ ਆਪਾਂ ਨੂੰ ਪ੍ਰੋਟੈਕਟ ਕਰਦੇ ਆ।

ਕੁਲਦੀਪ ਮਾਨ: ਪਰ ਪ੍ਰਦੀਪ ਜੀ, ਡੱਗ ਮੈਕੱਲਮ (Doug McCallum) ਇਹ ਕਹਿ ਰਹੇ ਨੇ ਕਿ ਬਰੈਂਡਾ ਲੌਕ ਦੀ ਐਗਜ਼ੀਕਿਊਸ਼ਨ ਪੂਅਰ ਹੈਗੀ ਆ, ਕੋਈ ਵੱਡਾ ਪ੍ਰੋਜੈਕਟ ਨਹੀਂ ਲਿਆ ਆਪਾਂ ਚਾਰ ਸਾਲ ‘ਚ।

ਪ੍ਰਦੀਪ ਕੂਨਰ: ਆਪਾਂ ਕਲੋਵਰਡੇਲ ਅਰੀਨਾ—ਜਿਹੜਾ ਉਹਨੇ ਕੈਂਸਲ ਕੀਤਾ ਸੀਗਾ—ਆਪਾਂ ਰੀ-ਐਸਟੈਬਲਿਸ਼ ਕੀਤਾ, ਇਟਜ਼ ਫ਼ਿਨਿਸ਼ਡ। ਹੁਣ ਥਰਡ ਸ਼ੀਟ ਵੀ ਬਣਦੀ ਆ, ਦੋ ਬਣ ਗਏ। ਥਰਡ ਸ਼ੀਟ ਆਪਾਂ ਐਕਚੁਅਲੀ ਐਕਸਟੈਂਡ ਕੀਤਾ, ਦੋ ਪਹਿਲਾਂ ਹੋਣੀਆਂ ਸੀਗੀਆਂ। ਆਪਾਂ ਕਿਹਾ ਦੋ ਇਨਫ਼ ਨਹੀਂਗੇ, ਤਿੰਨ ਪਾਈਏ। ਸੋ ਦ ਥਰਡ ਸ਼ੀਟ ਇਜ਼ ਆਲਮੋਸਟ ਡਨ। ਸੋ ਆਪਾਂ… ਦੈਟਜ਼ ਅ ਮੇਜਰ ਪ੍ਰੋਜੈਕਟ ਜਿਹੜਾ ਆਪਾਂ ਡਿਲੀਵਰ ਕੀਤਾ।

ਨਾਲੇ ਬਿਕੌਜ਼ ਉਹਨੇ ਕੈਂਸਲ ਕੀਤਾ ਸੀ, ਇਟ ਕੌਸਟ $50 ਮਿਲੀਅਨ ਡਾਲਰ ਮੋਰ ਟੂ ਬਿਲਡ। ਸੋ ਜਦੋਂ ਡਿਲੇਅ ਹੁੰਦੀ ਆ ਪ੍ਰੋਜੈਕਟ ਦੇ ਵਿੱਚ, ਉਹ ਟੈਕਸਪੇਅਰ ‘ਤੇ ਖ਼ਤਰਾ ਹੁੰਦਾ। ਸੋ ਵੈਨ ਯੂ ਕੈਂਸਲ ਪ੍ਰੋਜੈਕਟਸ… ਜਦੋਂ ਲਾਸਟ ਸੀਗਾ, ਉਹਨੇ ਲੈਂਡ ਸੇਲ ਕੀਤੇ ਪ੍ਰੌਪਰਟੀ ਟੈਕਸ ਲੋਅ ਰੱਖਣ ਨੂੰ। ਜਦੋਂ ਸਿਟੀ ਲੈਂਡ ਸੇਲ ਕਰਦੀ ਆ ਪ੍ਰੌਪਰਟੀ ਟੈਕਸ ਲੋਅ ਰੱਖਣ ਲਈ, ਉਹ ਆਪਣਾ ਫ਼ਿਊਚਰ ਸੇਲ ਕਰਦੇ ਆ। ਫਿਰ ਆਪਾਂ ਕੋਲ ਅਮੈਨਿਟੀਜ਼ ਨਹੀਂ ਹੋਣੀਆਂ। ਫਿਰ ਜਿਹੜੇ ਸਿਟੀ… ਆਹ ਜਿਹੜੇ ਤੁਸੀਂ ਕਹਿੰਦੇ ਹੋ ਡੈਲਟਾ ਦੇ ਵਿੱਚ, ਟਾਊਨਸ਼ਿਪ ਦੇ ਵਿੱਚ, ਵੈਨਕੂਵਰ ਦੇ ਵਿੱਚ—ਉਹਨਾਂ ਕੋਲ ਹੈਗੀਆਂ ਚੀਜ਼ਾਂ, ਆਪਣੇ ਕੋਲ ਹੈਗੀਆਂ ਨਹੀਂ।

ਕੁਲਦੀਪ ਮਾਨ: ਤੁਸੀਂ ਜਿਹੜਾ ਨਵਾਂ ਵਿਜ਼ਨ ਲੈ ਕੇ ਜਾ ਰਹੇ ਹੋ, ਉਹਦਾ ਕੀ ਰਿਸਪੌਂਸ ਮਿਲ ਰਿਹਾ ਹੁਣ ਇਲੈਕਟੋਰੇਟ ਦੇ ਵਿੱਚ?

ਪ੍ਰਦੀਪ ਕੂਨਰ: ਇਹ ਜਿਹੜਾ ਵਿਜ਼ਨ ਆ, ਇਹ ਮੇਰਾ ਵਿਜ਼ਨ ਨਹੀਂਗਾ। ਇਹ ਚਾਰ ਸਾਲਾਂ ‘ਚ ਲੋਕਾਂ ਨਾਲ ਗੱਲ ਕਰਕੇ… ਉਹਨਾਂ ਨੇ ਕਿਹਾ ਆਪਾਂ ਇਹ ਚੀਜ਼ਾਂ ਮੰਗਦੇ ਹਾਂ, ਇਹ ਚੀਜ਼ਾਂ ਆਪਾਂ ਡਿਜ਼ਰਵ ਕਰਦੇ ਹਾਂ। ਉਹਨਾਂ ਵਾਸਤੇ ਬਣਾਇਆ ਪਲੈਨ, ਜਿਹੜੇ ਲੋਕੀ ਆਪਾਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਇਹ ਚੀਜ਼ਾਂ ਚਾਹੀਦੀਆਂ। ਸੋ ਇਹ ਸਰੀ ਰੈਜ਼ੀਡੈਂਟਸ ਦਾ ਪਲੈਨ ਆ, ਆਪਣਾ ਨਹੀਂਗਾ।

ਕੁਲਦੀਪ ਮਾਨ: ਤੇ ਤੁਸੀਂ ਪਰਸਨਲੀ ਕੀ ਆਪਣੇ ਜਿਸ ਏਰੀਏ ‘ਚ ਰਹਿੰਦੇ ਹੋ, ਗੁਜ਼ਰਦੇ ਹੋ, ਉਹਨਾਂ ਲਈ ਵੀ ਕੁਝ ਕਮਿਟ ਕੀਤਾ ਹੈਗਾ ਜਾਂ ਵੱਡਾ ਪ੍ਰੋਜੈਕਟ ਲਿਆਂਦਾ?

ਪ੍ਰਦੀਪ ਕੂਨਰ: ਮੈਂ ਏਰੀਆ-ਸਪੈਸੀਫ਼ਿਕ ਨਹੀਂ ਦੇਖਦੀ। ਮੈਂ ਦੇਖਦੀ ਹਾਂ ਕੀ ਲੋੜ ਆ। ਹੁਣ ਫ਼ਲੀਟਵੁੱਡ ਦੇ ਵਿੱਚ ਲਾਇਬ੍ਰੇਰੀ ਛੋਟੀ ਆ, ਆਪਾਂ ਨਿਊਟਨ ਦਾ ਠੀਕ ਕਰ ਦੇਣਾ। ਜਦੋਂ ਕੰਸਟ੍ਰਕਸ਼ਨ ਸਟਾਰਟ ਹੋਈ ਆ ਨਿਊਟਨ ਦੀ ਲਾਇਬ੍ਰੇਰੀ ਦੀ, ਨਾਓ ਆਈ ਵਾਂਟ ਟੂ ਫ਼ੋਕਸ ਓਨ ਦ ਫ਼ਲੀਟਵੁੱਡ ਲਾਇਬ੍ਰੇਰੀ। ਉਹਨਾਂ ਦਾ ਵੀ ਬਹੁਤ ਟਾਈਟ ਥਾਂ ਹੈਗਾ।

ਸੋ ਦੇਖਦੇ ਹਾਂ, ਨੌਟ ਬਾਈ ਸਪੈਸੀਫ਼ਿਕ ਰੀਜਨ, ਬਟ ਕਿੱਥੇ ਗ੍ਰੋਥ ਹੁੰਦੀ ਆ, ਕਿੱਥੇ ਲੋਕੀ ਹੈਗੇ ਆ, ਕਿਹੜੀਆਂ ਇਨਫ਼੍ਰਾਸਟ੍ਰਕਚਰ ਦੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ। ਹੁਣ ਸਿਟੀ ਸੈਂਟਰ ‘ਚ ਪਹਿਲਾਂ ਪੂਲ ਸੀਗਾ, ਲੋਕੀ ਕਹਿੰਦੇ ਆਪਾਂ ਪੂਲ ਉੱਥੇ ਮੰਗਦੇ ਹਾਂ। ਹਾਂ, ਆਪਾਂ ਪਾ ਸਕਦੇ ਹਾਂ, ਪਾਉਣਾ ਚਾਹੀਦਾ, ਉੱਥੇ ਥਾਂ ਹੈਗਾ ਪੂਲ ਵਾਸਤੇ। ਸੇਮ ਵਿਦ ਕਲੇਟਨ/ਕਲੋਵਰਡੇਲ, ਉੱਥੇ ਇੰਨੀ ਡਿਵੈਲਪਮੈਂਟ ਹੁੰਦੀ ਆ, ਉਹਨਾਂ ਨੂੰ ਵੀ ਪੂਲ ਚਾਹੀਦਾ। ਹੁਣ ਜਦੋਂ ਆਈਸ ਹੌਕੀ ਦਾ ਦੇਖਦੇ ਹਾਂ, ਸਾਊਥ ਸਰੀ ‘ਚ ਗ੍ਰੈਂਡਵਿਊ ‘ਚ ਬਣਾਉਂਦੇ ਹਾਂ, ਉੱਥੇ ਬਹੁਤ ਲੋਕੀ ਮੂਵ ਹੋਣ ਲੱਗੇ ਆ। ਸੋ ਆਪਾਂ ਨੂੰ ਪਲੈਨ ਕਰਨਾ ਪੈਣਾ—ਜਿੱਥੇ ਲੋਕੀ ਹੋਣਗੇ, ਉੱਥੇ ਅਮੈਨਿਟੀਜ਼ ਹੋਣ।

ਕੁਲਦੀਪ ਮਾਨ: ਜੇ ਤੁਹਾਡੀ ਸਲੇਟ ਦੀ ਗੱਲ ਕਰੀਏ, ਹੁਣ ਕੈਂਪੇਨ ਪੀਕ ‘ਤੇ ਪਹੁੰਚ ਚੁੱਕੀ ਹੈ ਤੇ ਅਡਵਾਂਸ ਵੋਟਿੰਗ ਵੀ ਸ਼ੁਰੂ ਹੋ ਚੁੱਕੀ ਹੈ…

ਪ੍ਰਦੀਪ ਕੂਨਰ: ਹਾਂਜੀ।

ਕੁਲਦੀਪ ਮਾਨ: ਵੇਅਰ ਡੂ ਯੂ ਫ਼ਾਇੰਡ ਯੂਅਰਸੈਲਫ਼ ਐਂਡ ਯੂਅਰ ਫੁੱਲ ਸਲੇਟ ਸਟੈਂਡਿੰਗ?

ਪ੍ਰਦੀਪ ਕੂਨਰ: ਮੈਂ ਹੋਪ ਕਰਦੀ ਹਾਂ, ਜਿਹੜੇ ਲੋਕੀ ਸਿਟੀ ਦੇ ਵਿੱਚ ਚਾਰ ਸਾਲਾਂ ‘ਚ ਦੇਖ ਸਕਦੇ ਆ ਆਪਾਂ ਕੰਮ ਕੀਤਾ ਲੋਕਾਂ ਵਾਸਤੇ, ਹੋਪਫ਼ੁਲੀ ਰੈਕਗਨਾਈਜ਼ ਕਰਦੇ ਆ। ਜਿਹੜੀ ਥੋੜ੍ਹੀ ਜਿਹੀ ਰੋਡਜ਼ ਦੀ ਇਨਕਨਵੀਨੀਅੰਸ ਜਾਂ ਕੰਸਟ੍ਰਕਸ਼ਨ ਆ, ਸਾਰਾ ਕੁਝ ਟੈਂਪਰਰੀ ਆ। ਆਪਾਂ ਸਿਟੀ ਬਿਲਡ ਕਰਨਾ ਮੰਗਦੇ ਹਾਂ ਜਿਹੜੀ ਆਪਣੇ ਰੈਜ਼ੀਡੈਂਟਸ ਡਿਜ਼ਰਵ ਕਰਦੇ ਆ। ਹੋਪਫ਼ੁਲੀ, ਆਈ ਜਸਟ ਹੋਪ ਪੀਪਲ ਕੈਨ ਸੀ ਦੈਟ। ਆਪਾਂ ਪਬਲਿਕ ਸਰਵੈਂਟਸ ਹਾਂ, ਆਪਾਂ ਕੰਮ ਕਰਦੇ ਹਾਂ ਆਪਣੇ ਰੈਜ਼ੀਡੈਂਟਸ ਵਾਸਤੇ।

ਕੁਲਦੀਪ ਮਾਨ: ਸਾਡੀਆਂ ਬੈਸਟ ਵਿਸ਼ਿਜ਼ ਨੇ ਪ੍ਰਦੀਪ ਜੀ ਤੁਹਾਨੂੰ। ਤੁਸੀਂ ਕੋਈ ਸਾਡੇ ਇਸ ਮਾਧਿਅਮ ਦੇ ਜ਼ਰੀਏ, ‘ਟੀਵੀ ਪੰਜਾਬ’ ਦੇ ਮਾਧਿਅਮ ਰਾਹੀਂ, ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੋ ਤਾਂ ਕਰ ਸਕਦੇ ਹੋ।

ਪ੍ਰਦੀਪ ਕੂਨਰ: ਲੋਕੀ ਵੋਟ ਕਰਨ ਆਉਣ। ਮਿਊਂਸਪਲ ਇਲੈਕਸ਼ਨਜ਼ ਇੰਪੌਰਟੈਂਟ ਆ ਬਿਕੌਜ਼ ਤੁਹਾਡੀ ਐਵਰੀਡੇ ਲਾਈਫ਼ ਇੰਪੈਕਟ ਹੁੰਦੀ ਆ ਜਦੋਂ ਤੁਸੀਂ ਮਿਊਂਸਪਲ ਇਲੈਕਸ਼ਨਜ਼ ਦੇਖਦੇ ਹੋ। ਸੋ ਜਿਹੜੇ ਮੇਅਰ ਹੈਗੇ ਆ, ਜਿਹੜੇ ਕੌਂਸਲਰ ਹੈਗੇ ਆ, ਤੁਸੀਂ ਮੰਗਦੇ ਹੋ ਲੋਕੀ ਜਿਹੜੇ ਤੁਹਾਡੇ ਵਾਸਤੇ ਕੰਮ ਕਰਨ, ਤੁਹਾਡੀ ਕਮਿਊਨਿਟੀ ਬੈਟਰ ਬਣਾਉਣ, ਤੁਹਾਡੇ ਪਾਰਕਸ ਬਿਲਡ ਕਰਨ ਐਂਡ ਤੁਹਾਡੇ ਰੋਡਜ਼ ਇੰਪਰੂਵ ਕਰਨ। ਸੋ ਜੇ ਤੁਸੀਂ ਵੋਟ ਨਹੀਂ ਕਰਦੇ, ਫਿਰ ਤੁਹਾਡੀ ਵੌਇਸ ਨਹੀਂ ਹੁੰਦੀ ਇਹ ਡਿਸੀਜ਼ਨਜ਼ ਦੇ ਵਿੱਚ। ਸੋ ਜਸਟ ਪੀਪਲ ਵੋਟ, ਦੈਟ’ਜ਼ ਵੈਰੀ ਇੰਪੌਰਟੈਂਟ।

ਕੁਲਦੀਪ ਮਾਨ: ਥੈਂਕ ਯੂ ਪ੍ਰਦੀਪ ਜੀ, ਬਹੁਤ-ਬਹੁਤ ਸ਼ੁਕਰੀਆ। ਤੁਸੀਂ ਤਸ਼ਰੀਫ਼ ਫ਼ਰਮਾ ਹੋਏ ਸਾਡੇ ਸਟੂਡੀਓ ਦੇ ਵਿੱਚ, ਸਮਾਂ ਕੱਢਿਆ ਕੈਂਪੇਨ ਦੇ ਵਿੱਚੋਂ, ਤੁਹਾਡਾ ਬਹੁਤ-ਬਹੁਤ ਧੰਨਵਾਦ।


Filed under

, , ,