Vancouver: ਕੈਨੇਡਾ ਦੇ ਸਰ੍ਹੀ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਵੱਖ-ਵੱਖ ਸਲੇਟਸ ਵਲੋਂ ਆਪਣੀ ਮੁਹਿੰਮ ਨੂੰ ਤਿੱਖਾ ਕਰਨ ਲਈ ਸ਼ਹਿਰ ਦੇ ਕਈ ਚੌਰਾਹਿਆਂ ਅਤੇ ਸੜਕਾਂ ਕਿਨਾਰੇ ਫਲੈਕਸ ਬੋਰਡ ਲਗਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਜਿਹੇ ਵਿਚ ਕੁਝ ਉਮੀਦਵਾਰਾਂ ਦੇ ਪੋਸਟਰਾਂ ਨਾਲ਼ ਛੇੜਛਾੜ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
