ਸਰੀ `ਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ

ਸਰੀ `ਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ

SHARE

Surrey : ਸਰੀ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸੇ ਹਿੰਸਾ ਨੇ ਇਕ ਹੋਰ ਪੰਜਾਬੀ ਨੌਜਵਾਨ ਦੀ ਜਾਨ ਲੈ ਲਈ ਹੈ। ਸਰੀ ਦੇ ਨਿਊਟਨ ਇਲਾਕੇ `ਚ ਗੋਲੀਆਂ ਮਾਰ ਕੇ 31 ਸਾਲ ਦੇ ਬਿਕੀ ਖੱਖ ਦਾ ਕਤਲ ਕਰ ਦਿੱਤਾ ਗਿਆ। ਘਟਨਾ ਸ਼ੁਕਰਵਾਰ ਸ਼ਾਮ ਸਵਾ ਸੱਤ ਦੇ ਕਰੀਬ ਵਾਪਰੀ। ਜਾਣਕਾਰੀ ਅਨੁਸਾਰ ਸ਼ਾਮ ਸਵਾ ਸੱਤ ਵਜੇ ਪੁਲਿਸ ਨੂੰ 13900 ਬਲਾਕ ਤੇ 58 ਏ ਐਵੇਨਿਯੂ  ਤੇ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਤਰੁੰਤ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਜਦ ਪੁਲਿਸ ਪਹੁੰਚੀ ਤਾਂ ਗੋਲੀਆਂ ਦਾ ਸ਼ਿਕਾਰ ਨੌਜਵਾਨ ਤੜਫ ਰਿਹਾ ਸੀ ਤੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਪੁਲਿਸ ਵਲੋਂ ਕਾਤਲ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ। ਘਟਨਾ ਤੋਂ ਕੁਝ ਸਮਾਂ ਬਾਅਦ ਹੀ ਪੁਲਿਸ ਨੂੰ ਕਿੰਗ King George Boulevard ਤੇ Colebrook Road ਤੇ ਇਕ ਸੜੀ ਹੋਈ ਕਾਰ ਮਿਲੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਕਾਰ ਦਾ ਵਾਰਦਾਤ ਨਾਲ ਸਬੰਧ ਹੋ ਸਕਦਾ ਹੈ। ਫਿਲਹਾਲ ਦੋਸ਼ੀਆਂ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਆਈ ਹਿੱਟ  ਦੀ ਟੀਮ ਘਟਨਾ ਦੀ ਪੜਤਾਲ ਕਰਨ `ਚ ਲੱਗੀ ਹੋਈ ਹੈ।

Short URL:tvp http://bit.ly/2Tx0j6c

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab