● On air now · ਟੀਵੀ ਪੰਜਾਬ

Punjabi News · Since 2013

Breaking

ਜਲੰਧਰ ‘ਚ ਦਾਖਿਲ ਹੋਏ ਹਥਿਆਰਬੰਦ ਸ਼ੱਕੀ ਬੰਦੇ , ਪੁਲਿਸ ਨੇ ਪਾਇਆ ਘੇਰਾ

ਜਲੰਧਰ – ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵਲੋਂਨਜਾਰੀ ਮੁਹਿੰਮ ਤਹਿਤ ਰੋਜ਼ਾਨਾ ਕੋਈ ਨਾ ਕੋਈ ਬਦਮਾਸ਼ ਗੈਂਗਸਟਰ ਪੁਲਿਸ ਦੇ ਹੱਥੇ ਚੜ੍ਹ ਰਿਹਾ ਹੈ । ਤਾਜ਼ਾ ਖਬਰ ਜਲੰਧ੍ਰ ਦੇ ਭੋਗਪੁਰ ਤੋਂ ਮਿਲ ਰਹੀ ਹੈ ।ਇੱਥੇ ਦੋ ਤੋਂ ਤਿੰਨ ਹਥਿਆਰਬੰਦ ਸ਼ੱਕੀ ਲੋਕਾਂ…


ਜਲੰਧਰ – ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵਲੋਂਨਜਾਰੀ ਮੁਹਿੰਮ ਤਹਿਤ ਰੋਜ਼ਾਨਾ ਕੋਈ ਨਾ ਕੋਈ ਬਦਮਾਸ਼ ਗੈਂਗਸਟਰ ਪੁਲਿਸ ਦੇ ਹੱਥੇ ਚੜ੍ਹ ਰਿਹਾ ਹੈ । ਤਾਜ਼ਾ ਖਬਰ ਜਲੰਧ੍ਰ ਦੇ ਭੋਗਪੁਰ ਤੋਂ ਮਿਲ ਰਹੀ ਹੈ ।ਇੱਥੇ ਦੋ ਤੋਂ ਤਿੰਨ ਹਥਿਆਰਬੰਦ ਸ਼ੱਕੀ ਲੋਕਾਂ ਨੂੰ ਵੇਖਿਆ ਗਿਆ ਹੈ । ਪੁਲਿਸ ਦੀ ਕਾਰਵਾਈ ਸ਼ੁਰੂ ਹੋਣ ‘ਤੇ ਹਥਿਆਰਬੰਦ ਭੋਗਪੁਰ ਦੇ ਪਿੰਡ ਚੱਕਝੰਡੂ ਦੇ ਖੇਤਾਂ ਚ ਲੁੱਕ ਗਏ ਹਨ ।

ਵੱਡੀ ਗਿਣਤੀ ਚ ਜਲੰਧਰ ਦਿਹਾਤੀ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਇਲਾਕੇ ਨੂੰ ਘੇਰ ਲਿਆ ਹੈ । ਡਰੋਨਦ ੇ ਸਹਾਰੇ ਖੇਤਾਂ ਦਾ ਚੱਪਾ ਚੱਪਾ ਛਾਣਿਆ ਜਾ ਰਿਹਾ ਹੈ । ਇਹ ਸ਼ੱਕੀ ਬੰਦੇ ਕੌਣ ਹਨ ਇਸ ਬਾਰੇ ਫਿਲਹਾਲ ਪੁਲਿਸ ਵਲੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ।ਇਸ ਤੋਂ ਪਹਿਲਾਂ ਤਰਨਤਾਰਨ ਚ ਪੁਲਿਸ ਵਲੋਂ ਘੇਰਾ ਪਾ ਕੇ ਖੇਤਾਂ ਚੋਂ ਇਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਸੀ ।

ਪੁਲਿਸ ਅਧਿਕਾਰੀ ਪੂਸ਼ਪ ਬਾਲੀ ਨੇ ਦੱਸਿਆ ਕੀ ਗੁਪਤ ਇਤਲਾਹ ਦੇ ਅਧਾਰ ‘ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਸੀ । ਪੁਲਿਸ ਨੂੰ ਵੇਖ ਕੇ ਜਦੋਂ ਹਥਿਆਰਬੰਦ ਲੋਕ ਭੱਜ ਗਏ ਤਾਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ।ਇਸ ਤੋਂ ਬਾਅਦ ਇਹ ਖਤਰਨਾਕ ਬੰਦੇ ਭੋਗਪੁਰ ਦੇ ਪਿੰਡ ਚੱਕਝੰਡੂ ਦੇ ਖੇਤਾਂ ਚ ਲੁੱਕ ਗਏ । ਪੁਲਿਸ ਵਲੋਂ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ ।


Filed under