ਐੱਸ.ਵਾਈ.ਐੱਲ: ਬੇਸਿੱਟਾ ਰਹੀ ਬੈਠਕ, ਮਾਨ ਦੀ ਖਟੱੜ ਨੂੰ ਦੋ ਟੁੱਕ , ‘ਬੋਲੇ ਨਹੀਂ ਹੈ ਪਾਣੀ’

ਦਿੱਲੀ – ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਲੋਂ ਤੀਜੀ ਬੈਠਕ ਕੀਤੀ ਗਈ । ਇਹ ਬੈਠਕ ਵੀ ਬਾਕੀਆਂ ਵਾਂਗ ਬੇਸਿੱਟਾ ਹੀ ਰਹੀ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਆਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦੋ ਸ਼ਬਦਾਂ ਚ ਕੋਰੀ ਨਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਲ ਆਪਣੇ ਲਈ ਹੀ ਲੋੜੀਂਦਾ ਪਾਣੀ ਨਹੀਂ ਹੈ । ਕਿਸੇ ਹੋਰ ਸੂਬੇ ਨੂੰ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ।ਮਾਨ ਨੇ ਐੱਸ.ਵਾਈ.ਐੱਲ ਦੀ ਥਾਂ ਵਾਈ.ਐੱਸ.ਐੱਲ ਬਨਾਉਣ ਦੀ ਗੱਲ ਆਖੀ ਹੈ ।ਬੈਠਕ ਚ ਕੇਂਦਰੀ ਜਲ ਸੰਸਾਧਨ ਮੰਤਰੀ ਵੀ ਮੌਜੂਦ ਸਨ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੱਟੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਐੱਸ.ਵਾਈ.ਐੱਲ ਤੋਂ ਇਨਕਾਰ ਕਰ ਇਸ ਮੁੱਦੇ ਨੂੰ ਫਿਰ ਭਟਕਾਉਣ ਦਾ ਕੰਮ ਕੀਤਾ ਹੈ ।ਖਟੱੜ ਮੁਤਾਬਿਕ ਮਾਨਯੋਗ ਕੋਰਟ ਨੇ ਨਹਿਰ ਬਨਾਉਣ ਲਈ ਕਿਹਾ ਹੈ ਪਰ ਫਿਰ ਵੀ ਪੰਜਾਬ ਇਸ ਤੋਂ ਇਨਕਾਰ ਕਰ ਰਿਹਾ ਹੈ ।ਉਨ੍ਹਾ ਕਿਹਾ ਪੰਜਾਬ 2004 ਬਣਾਏ ਹੋਏ ਐਕਟ ਨੂੰ ਮੰਨਣ ਲਈ ਤਿਆਰ ਨਹੀਂ ਹਨ ।ਸੀ.ਅੇੱਮ ਨੇ ਕਿਹਾ ਕਿ ਉਹ ਪੰਜਾਬ ਦੇ ਰਵਿਏ ਨੂੰ ਲੈ ਕੇ ਉਹ ਸੁਪਰੀਮ ਕੋਰਟ ਨੂੰ ਜਾਣਕਾਰੀ ਦੇਣਗੇ ।ਯਮੁਨਾ ਵਲੋਂ ਸਤਲੁਜ ਨੂੰ ਪਾਣੀ ਦੇਣ ਦੇ ਸੀ.ਅੇੱਮ ਮਾਨ ਦੀ ਗੱਲ ‘ਤੇ ਖਟੱੜ ਨੇ ਕਿਹਾ ਕਿ ਸਾਰੀ ਨਦੀਆਂ ਦੇ ਪਾਣੀ ਨੂੰ ਗਿਣਿਆਂ ਜਾ ਚੁੱਕਾ ਹੈ । ਯਮੁਨਾ ਦੇ ਵਿੱਚ ਵੀ ਬਹੁਤਾ ਪਾਣੀ ਨਹੀਂ ਹੈ ।ਮਾਨ ਦੇ ਸੁਰ ਨਾਲ ਸੁਰ ਮਿਲਾਉਂਦਿਆ ਖੱਟੜ ਨੇ ਕਿਹਾ ਕਿ ਹਰਿਆਣਾ ਸੂਬੇ ਦੇ ਵੀ ਕਈ ਪਿੰਡ ਪਾਣੀ ਦੀ ਕਮੀ ਨਾਲ ਡਾਰਕ ਜ਼ੋਨ ਚ ਚਲੇ ਗਏ ਹਨ ।