ਬੁਰੀ ਖ਼ਬਰ: ਫਿਲੀਪੀਨਜ਼ ਵਿਚ ਸਿੱਖ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਫਿਲੀਪੀਨਜ਼-ਫਿਲੀਪੀਨਜ਼ ਵਿਚ ਇਕ ਸਿੱਖ ਨੌਜਵਾਨ ਤਰਨਜੀਤ ਸਿੰਘ ਦਾ 2 ਅਣਪਛਾਤੇ ਲੋਕਾਂ ਕਤਲ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ । ਮਿ੍ਰਤਕ ਸਿੱਖ ਨੌਜਵਾਨ ਦਾ ਨਾਂ ਤਰਨਜੀਤ ਸਿੰਘ ਹੈ। ਤਰਨਜੀਤ ਸਿੰਘ ਦੀ ਉਮਰ 35 ਸਾਲ ਦੀ ਸੀ।ਇਹ ਦੁਖਦਾਈ ਘਟਨਾ ਫਿਲੀਪੀਨਜ਼ ਦੇ ਮਨੀਲਾ ’ਚ ਐਤਵਾਰ ਨੂੰ ਵਾਪਰੀ।
ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਤਰਨਜੀਤ, ਮਨੀਲਾ ਵਿਖੇ ਪਿਛਲੇ 3 ਸਾਲਾਂ ਤੋਂ ‘ਇੰਡੀਅਨ ਰੈਸਟੋਰੈਂਟ’ ਚਲਾਉਂਦਾ ਸੀ। ਮਿ੍ਰਤਕ ਤਰਨਜੀਤ ਦੇ ਪਿਤਾ ਸ. ਦਿਆਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਉਂ ਮਾਰਿਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਮਿ੍ਰਤਕ ਸਿੱਖ ਨੌਜਵਾਨ ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ ਦੇ ਮਾਨਗੋ ਬਸਤੀ ਦਾ ਰਹਿਣ ਵਾਲਾ ਸੀ। ਤਰਨਜੀਤ ਦੇ ਚਾਚਾ ਗੁਰਦੀਪ ਸਿੰਘ ਨੇ ਕਿਹਾ ਕਿ ਹਮਲਾਵਰ ਬੰਦੂਕ ਲੈ ਕੇ ਰੈਸਟੋਰੈਂਟ ਵਿਚ ਦਾਖ਼ਲ ਹੋਏ ਸਨ। ਤਰਨਜੀਤ ਖ਼ੁਦ ਨੂੰ ਬਚਾਉਣ ਲਈ ਉੱਥੋਂ ਦੌੜਿਆ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਪਿੱਛੋਂ ਹੀ ਉਸ ’ਤੇ ਗੋਲੀਆਂ ਚਲਾਉਂਦੇ ਰਹੇ।

ਗੁਰਦੀਪ ਨੇ ਕਿਹਾ ਕਿ ਅਸੀਂ ਤਰਨਜੀਤ ਦੀ ਮਿ੍ਰਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਲਈ ਸੂਬਾਈ ਸਰਕਾਰ ਦੇ ਮਾਧਿਅਮ ਤੋਂ ਕੇਂਦਰੀ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਤਰਨਜੀਤ ਦੀ ਮਿ੍ਰਤਕ ਦੇਹ ਭਾਰਤ ਵਾਪਸ ਲਿਆਉਣ ’ਚ ਮਦਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਫਿਲੀਪੀਨਜ਼ ਅਤੇ ਭਾਰਤ ਵਿਚਾਲੇ ਸਿੱਧੀ ਹਵਾਈ ਸੇਵਾ ਨਾ ਹੋਣ ਕਰ ਕੇ ਉਨ੍ਹਾਂ ਦੇ ਪੁੱਤਰ ਦੀ ਮਿ੍ਰਤਕ ਦੇਹ ਨੂੰ ਭਾਰਤ ਲਿਆਉਣ ’ਚ ਪਰੇਸ਼ਾਨੀ ਆ ਰਹੀ ਹੈ।  

ਟੀਵੀ ਪੰਜਾਬ ਬਿਊਰੋ