● On air now · ਟੀਵੀ ਪੰਜਾਬ

Punjabi News · Since 2013

Breaking

ਭਾਜਪਾ ਨੇ ਖੇਡਿਆ ਸਿਆਸੀ ਦਾਅ,’ਦ ਗ੍ਰੇਟ ਖਲੀ’ ਨੂੰ ਕੀਤਾ ਪਾਰਟੀ ‘ਚ ਸ਼ਾਮਿਲ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਚੋਣਾਂ ਚ ਵਿਰੋਧੀਆਂ ਨੂੰ ਪਛਾੜਦੀ ਨਜ਼ਰ ਆ ਰਹੀ ਹੈ.ਕੁੱਝ ਸਮਾਂ ਪਹਿਲਾਂ ਜਿੱਥੇ ਪੰਜਾਬ ਭਾਜਪਾ ਦੇ ਨੇਤਾ ਘਰ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਸਨ ,ਪਰ ਹੁਣ ਪੰਜਾਬ ਦੀ ਫਿਜ਼ਾ ਬਦਲਦੀ ਨਜ਼ਰ ਆ ਰਹੀ…


ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਚੋਣਾਂ ਚ ਵਿਰੋਧੀਆਂ ਨੂੰ ਪਛਾੜਦੀ ਨਜ਼ਰ ਆ ਰਹੀ ਹੈ.ਕੁੱਝ ਸਮਾਂ ਪਹਿਲਾਂ ਜਿੱਥੇ ਪੰਜਾਬ ਭਾਜਪਾ ਦੇ ਨੇਤਾ ਘਰ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਸਨ ,ਪਰ ਹੁਣ ਪੰਜਾਬ ਦੀ ਫਿਜ਼ਾ ਬਦਲਦੀ ਨਜ਼ਰ ਆ ਰਹੀ ਹੈ.ਕਰੀਬ ਦੋ ਮਹੀਨਿਆਂ ਤੋਂ ਪੰਜਾਬ ਭਾਜਪਾ ਚ ਨੇਤਾਵਾਂ ,ਅਦਾਕਰਾਂ ਅਤੇ ਖਿਡਾਰੀਆਂ ਦਾ ਆਉਣਾ ਬਦਸਤੂਰ ਜਾਰੀ ਹੈ.ਵੀਰਵਾਰ ਨੂੰ ਦੁਨੀਆਂ ਦੇ ਮਸ਼ਹੂਰ ਫ੍ਰੀ ਸਟਾਈਲ ਰੈਸਲਰ ਦ ਗ੍ਰੇਟ ਖਲੀ ਯਾਨੀ ਦਲੀਪ ਸਿੰਘ ਰਾਣਾ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ.
ਨਵੀਂ ਦਿੱਲੀ ਚ ਭਾਜਪਾ ਮੁੱਖ ਦਫਤਰ ਵਿਖੇ ਹੋਏ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਸਿੰਘ ਅਤੇ ਜਤਿੰਦਰ ਸਿੰਘ ਨੇ ਖਲੀ ਨੂੰ ਪਾਰਟੀ ਦੀ ਮੈਂਬਰਸ਼ਿਪ ਸੌਂਪੀ.ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਨੇਤਾਵਾਂ ਨੇ ਕਿਹਾ ਕਿ ਖਲੀ ਦੇ ਆਉਣ ਨਾਲ ਪੰਜਾਬ ਚ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ.ਸਿਆਸਤ ਚ ਆਏ ਖਲੀ ਆਪਣੀ ਪਹਿਲੀ ਹੀ ਪ੍ਰੈਸ ਮਿਲਣੀ ਦੌਰਾਨ ਕੋਈ ਸਿਆਸੀ ਬਿਆਨ ਨਾ ਦੇ ਸਕੇ.ਉਨ੍ਹਾਂ ਕਿਹਾ ਕਿ ਉਹ ਭਾਜਪਾ ਰਾਹੀਂ ਦੇਸ਼ ਦੀ ਸੇਵਾ ਕਰਣਗੇ.


Filed under