10 ਹਜ਼ਾਰ ਤੋਂ ਘੱਟ ਕੀਮਤ ‘ਚ ਲਾਂਚ ਕੀਤੇ ਗਏ ਇਸ ਨਵੇਂ 5G ਫੋਨ ‘ਚ ਮਜ਼ਬੂਤ ​​ਬੈਟਰੀ ਦੇ ਨਾਲ ਹੈ 50MP ਕੈਮਰਾ

Lava Blaze 2 5G ਭਾਰਤ ‘ਚ ਲਾਂਚ ਕੀਤਾ ਗਿਆ ਹੈ। ਇਹ ਕੰਪਨੀ ਦਾ ਲੇਟੈਸਟ ਬਜਟ 5G ਫੋਨ ਹੈ। Lava Blaze 2 5G ਨੂੰ ਪਿਛਲੇ ਸਾਲ ਦੇ Blaze 5G ਦੇ ਅੱਪਗ੍ਰੇਡ ਵਜੋਂ ਲਾਂਚ ਕੀਤਾ ਗਿਆ ਹੈ। ਇਸ ‘ਚ ਸੈਗਮੈਂਟ ਪਹਿਲੀ ਰਿੰਗ ਲਾਈਟ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਫੋਨ ‘ਚ ਹੋਰ ਕੀ ਖਾਸ ਹੈ।

Lava Blaze 2 5G ਦੀ ਕੀਮਤ 4GB + 64GB ਵੇਰੀਐਂਟ ਲਈ 9,999 ਰੁਪਏ ਰੱਖੀ ਗਈ ਹੈ। ਉਥੇ ਹੀ, 6GB + 128GB ਵੇਰੀਐਂਟ ਦੀ ਕੀਮਤ ਅਜੇ ਸਾਹਮਣੇ ਨਹੀਂ ਆਈ ਹੈ। ਇਸ ਨੂੰ ਗਲਾਸ ਬਲੈਕ, ਗਲਾਸ ਬਲੂ ਅਤੇ ਗਲਾਸ ਲੈਵੇਂਡਰ ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ। ਇਹ ਫੋਨ 9 ਨਵੰਬਰ ਤੋਂ ਲਾਵਾ ਈ-ਸਟੋਰ ਅਤੇ ਅਮੇਜ਼ਨ ਤੋਂ ਵੇਚਿਆ ਜਾਵੇਗਾ।

Lava Blaze 2 5G ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਊਲ-ਸਿਮ (ਨੈਨੋ) ਸਪੋਰਟ ਵਾਲਾ ਇਹ ਸਮਾਰਟਫੋਨ ਐਂਡ੍ਰਾਇਡ 13 ‘ਤੇ ਚੱਲਦਾ ਹੈ ਅਤੇ ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਫੋਨ ਨੂੰ ਐਂਡ੍ਰਾਇਡ 14 ਅਪਡੇਟ ਵੀ ਮਿਲੇਗੀ। ਇਸ ਤੋਂ ਇਲਾਵਾ ਦੋ ਸਾਲਾਂ ਲਈ ਸੁਰੱਖਿਆ ਅਪਡੇਟ ਵੀ ਉਪਲਬਧ ਹੋਣਗੇ।

ਇਸ ਫੋਨ ‘ਚ 90Hz ਰਿਫਰੈਸ਼ ਰੇਟ ਦੇ ਨਾਲ 6.56-ਇੰਚ HD+ (720×1,600 ਪਿਕਸਲ) ਡਿਸਪਲੇ ਹੈ। ਇਸ ਲਾਵਾ ਫੋਨ ਵਿੱਚ 6GB ਤੱਕ ਦੀ ਰੈਮ ਦੇ ਨਾਲ ਇੱਕ ਆਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 6020 ਪ੍ਰੋਸੈਸਰ ਹੈ।

ਇਸ ਸਮਾਰਟਫੋਨ ‘ਚ ਵਰਚੁਅਲ ਰੈਮ ਲਈ ਵੀ ਸਪੋਰਟ ਹੈ। ਅਜਿਹੇ ‘ਚ ਰੈਮ ਨੂੰ 12GB ਤੱਕ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ‘ਚ 50MP ਪ੍ਰਾਇਮਰੀ ਕੈਮਰਾ ਅਤੇ 0.08MP ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ਦੇ ਫਰੰਟ ‘ਤੇ 8MP ਕੈਮਰਾ ਹੈ।

ਫੋਨ ਦੀ ਇੰਟਰਨਲ ਮੈਮਰੀ 128GB ਹੈ, ਜਿਸ ਨੂੰ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ। Lava Blaze 2 5G ਦੀ ਬੈਟਰੀ 5,000mAh ਹੈ ਅਤੇ ਇੱਥੇ 18W ਫਾਸਟ ਚਾਰਜਿੰਗ ਲਈ ਸਪੋਰਟ ਵੀ ਦਿੱਤਾ ਗਿਆ ਹੈ।