10,499 ਰੁਪਏ ਦੇ ਇਸ ਨਵੇਂ 5G ਫੋਨ ‘ਚ ਮਹਿੰਗੇ ਫੋਨਾਂ ਦੇ ਫੀਚਰਸ, 26 ਦਸੰਬਰ ਤੋਂ ਸ਼ੁਰੂ ਹੋਵੇਗੀ ਸੇਲ

ਨਵੀਂ ਦਿੱਲੀ: Poco M6 5G ਭਾਰਤ ‘ਚ ਲਾਂਚ ਕੀਤਾ ਗਿਆ ਹੈ। ਇਹ ਕੰਪਨੀ ਦਾ ਸਸਤਾ 5ਜੀ ਫੋਨ ਹੈ। ਇਸ ਵਿੱਚ 8GB ਤੱਕ RAM ਦੇ ਨਾਲ MediaTek Dimensity 6100+ ਪ੍ਰੋਸੈਸਰ ਹੈ। ਇਹ ਫੋਨ ਐਂਡ੍ਰਾਇਡ 13 ਆਧਾਰਿਤ MIUI 14 ‘ਤੇ ਚੱਲਦਾ ਹੈ ਅਤੇ ਇਸ ‘ਚ 5,000mAh ਦੀ ਬੈਟਰੀ ਵੀ ਹੈ। ਗਾਹਕ ਇਸ ਨੂੰ ਦੋ ਕਲਰ ਆਪਸ਼ਨ ‘ਚ ਖਰੀਦ ਸਕਣਗੇ।

Poco M6 5G ਦੇ 4GB + 128GB ਵੇਰੀਐਂਟ ਦੀ ਕੀਮਤ 10,499 ਰੁਪਏ ਰੱਖੀ ਗਈ ਹੈ, 6GB + 128GB ਵੇਰੀਐਂਟ ਦੀ ਕੀਮਤ 11,499 ਰੁਪਏ ਅਤੇ 8GB + 256GB ਵੇਰੀਐਂਟ ਦੀ ਕੀਮਤ 13,499 ਰੁਪਏ ਰੱਖੀ ਗਈ ਹੈ। ਇਸ ਨੂੰ ਬਲੈਕ ਅਤੇ ਬਲੂ ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ। ਗਾਹਕ ਇਸ ਨਵੇਂ ਸਮਾਰਟਫੋਨ ਨੂੰ 26 ਦਸੰਬਰ ਤੋਂ ਫਲਿੱਪਕਾਰਟ ਤੋਂ ਖਰੀਦ ਸਕਣਗੇ। ਸੇਲ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਕੰਪਨੀ ਨੇ ਕਿਹਾ ਹੈ ਕਿ ਗਾਹਕਾਂ ਨੂੰ ICICI ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ‘ਤੇ 1,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।

Poco M6 5G ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ ਵਿੱਚ 6.74-ਇੰਚ ਦੀ HD+ (1,600 x 720 ਪਿਕਸਲ) ਡਿਸਪਲੇ 90Hz ਰਿਫ੍ਰੈਸ਼ ਰੇਟ, 600 nits ਪੀਕ ਬ੍ਰਾਈਟਨੈੱਸ ਅਤੇ 180Hz ਟੱਚ ਸੈਂਪਲਿੰਗ ਰੇਟ ਹੈ। ਇਸ ਡਿਸਪਲੇ ‘ਚ ਕਾਰਨਿੰਗ ਗੋਰਿਲਾਸ ਗਲਾਸ 3 ਪ੍ਰੋਟੈਕਸ਼ਨ ਵੀ ਉਪਲੱਬਧ ਹੈ।

Poco M6 5G ਵਿੱਚ 8GB LPDDR4X ਰੈਮ, Mali-G57 MC2 GPU ਅਤੇ 256GB UFS 2.2 ਸਟੋਰੇਜ਼ ਦੇ ਨਾਲ MediaTek Dimensity 6100+ ਪ੍ਰੋਸੈਸਰ ਹੈ। ਰੈਮ ਨੂੰ 8GB ਤੱਕ ਵੀ ਵਧਾਇਆ ਜਾ ਸਕਦਾ ਹੈ। ਨਾਲ ਹੀ, ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 1TB ਤੱਕ ਵਧਾਇਆ ਜਾ ਸਕਦਾ ਹੈ। ਇਹ ਹੈਂਡਸੈੱਟ ਐਂਡਰਾਇਡ 13 ਆਧਾਰਿਤ MIUI 14 ‘ਤੇ ਚੱਲਦਾ ਹੈ।

ਫੋਟੋਗ੍ਰਾਫੀ ਲਈ, ਫੋਨ ਦੇ ਪਿਛਲੇ ਹਿੱਸੇ ਵਿੱਚ ਇੱਕ 50MP ਪ੍ਰਾਇਮਰੀ ਕੈਮਰਾ ਅਤੇ ਇੱਕ ਸੈਕੰਡਰੀ ਸੈਂਸਰ ਹੈ। ਫੋਨ ਦੇ ਫਰੰਟ ‘ਚ 5MP ਕੈਮਰਾ ਵੀ ਮੌਜੂਦ ਹੈ। Poco M6 5G ਦੀ ਬੈਟਰੀ 5,000mAh ਹੈ ਅਤੇ ਇੱਥੇ 18W ਵਾਇਰਡ ਚਾਰਜਿੰਗ ਸਪੋਰਟ ਵੀ ਦਿੱਤਾ ਗਿਆ ਹੈ। ਇਸ ਫੋਨ ‘ਚ 3.5mm ਆਡੀਓ ਜੈਕ ਵੀ ਦਿੱਤਾ ਗਿਆ ਹੈ।