6,999 ਰੁਪਏ ਵਿੱਚ ਲਾਂਚ ਹੋਇਆ ਇਹ ਨਵਾਂ ਫੋਨ, 6,000mAh ਦੀ ਹੈ ਬੈਟਰੀ

ਨਵੀਂ ਦਿੱਲੀ: Infinix ਨੇ ਭਾਰਤ ਵਿੱਚ ਇੱਕ ਨਵਾਂ ਐਂਟਰੀ-ਲੈਵਲ ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਦਾ ਨਾਂ Infinix Smart 8 Plus ਹੈ। ਭਾਰਤ ‘ਚ ਕੰਪਨੀ ਦਾ ਸਮਾਰਟ 8 ਸੀਰੀਜ਼ ਦਾ ਇਹ ਤੀਜਾ ਸਮਾਰਟਫੋਨ ਹੈ। ਇਸ ਤੋਂ ਪਹਿਲਾਂ ਕੰਪਨੀ ਨੇ Infinix Smart 8 ਅਤੇ Smart 8 HD ਨੂੰ ਵੀ ਲਾਂਚ ਕੀਤਾ ਸੀ। ਆਓ ਜਾਣਦੇ ਹਾਂ ਇਸ ਨਵੇਂ ਫੋਨ ਦੀ ਕੀਮਤ ਅਤੇ ਹੋਰ ਫੀਚਰਸ।

Infinix Smart 8 Plus ਨੂੰ ਫਲਿੱਪਕਾਰਟ ਤੋਂ 9 ਮਾਰਚ ਤੋਂ ਵੇਚਿਆ ਜਾਵੇਗਾ। ਬੈਂਕ ਆਫਰ ਦੇ ਨਾਲ ਇਸਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਇਸ ਨੂੰ ਗਲੈਕਸੀ ਵ੍ਹਾਈਟ, ਟਿੰਬਰ ਬਲੈਕ ਅਤੇ ਸ਼ਾਇਨੀ ਗੋਲਡ ਕਲਰ ਆਪਸ਼ਨ ‘ਚ ਲਾਂਚ ਕੀਤਾ ਗਿਆ ਹੈ।

Infinix Smart 8 Plus ਦੇ ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ ਵਿੱਚ 6.6-ਇੰਚ HD+ (1612 x 720 ਪਿਕਸਲ) IPS LCD ਡਿਸਪਲੇ 90Hz ਰਿਫਰੈਸ਼ ਰੇਟ, 500 nits ਪੀਕ ਬ੍ਰਾਈਟਨੈੱਸ ਅਤੇ 180Hz ਟੱਚ ਸੈਂਪਲਿੰਗ ਰੇਟ ਹੈ। ਡਿਸਪਲੇ ਦੇ ਸਿਖਰ ‘ਤੇ ਫਰੰਟ ਕੈਮਰੇ ਲਈ ਪੰਚ ਹੋਲ ਵੀ ਦਿੱਤਾ ਗਿਆ ਹੈ। ਇਸ ਫੋਨ ‘ਚ 4GB LPDDR4x ਰੈਮ ਅਤੇ 128GB ਸਟੋਰੇਜ ਦੇ ਨਾਲ MediaTek Helio G36 ਪ੍ਰੋਸੈਸਰ ਹੈ। ਕਾਰਡ ਦੀ ਮਦਦ ਨਾਲ ਫੋਨ ਦੀ ਇੰਟਰਨਲ ਮੈਮਰੀ ਨੂੰ 2TB ਤੱਕ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ, ਫੋਨ ਦੇ ਪਿਛਲੇ ਹਿੱਸੇ ਵਿੱਚ 50MP ਪ੍ਰਾਇਮਰੀ ਕੈਮਰਾ ਅਤੇ f/2.0 ਅਪਰਚਰ ਵਾਲਾ AI ਲੈਂਸ ਹੈ। ਸੈਂਸਰ ਦੇ ਕੋਲ ਇੱਕ LED ਫਲੈਸ਼ ਮੋਡੀਊਲ ਵੀ ਹੈ। ਸੈਲਫੀ ਲਈ ਇਸ ਹੈਂਡਸੈੱਟ ‘ਚ ਫਰੰਟ ‘ਤੇ 8MP ਕੈਮਰਾ ਵੀ ਹੈ।

ਸਮਾਰਟ 8 ਪਲੱਸ ਵਿੱਚ 18W ਫਾਸਟ ਚਾਰਜਿੰਗ ਸਪੋਰਟ ਦੇ ਨਾਲ 6,000mAh ਦੀ ਬੈਟਰੀ ਹੈ। ਇਹ ਫੋਨ ਐਂਡਰਾਇਡ 13 (ਗੋ ਐਡੀਸ਼ਨ) ਆਧਾਰਿਤ XOS 13 ‘ਤੇ ਚੱਲਦਾ ਹੈ। ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇੱਥੇ Wi-Fi 5, GPS, ਬਲੂਟੁੱਥ v5.0, ਇੱਕ USB-C ਪੋਰਟ ਅਤੇ 3.5mm ਹੈੱਡਫੋਨ ਜੈਕ ਸਪੋਰਟ ਦਿੱਤਾ ਗਿਆ ਹੈ।