ਖ਼ਾਲਸਾਈ ਜਾਹੋ-ਜਲਾਲ ਨਾਲ ਸਰੀ ’ਚ ਸਜਾਇਆ ਗਿਆ ਮੀਰੀ-ਪੀਰੀ ਨਗਰ ਕੀਰਤਨ

Surrey- ਸਰੀ ’ਚ ਐਤਵਾਰ ਨੂੰ ਵਿਸ਼ਾਲ ਮੀਰੀ-ਪੀਰੀ ਨਗਰ ਕੀਤਰਨ ਸਜਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਸਵੇਰੇ 8 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਅਤੇ ਨਿਊਟਨ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਸ਼ਾਮੀਂ ਇਹ ਨਗਰ ਕੀਰਤਨ ਆਪਣੇ ਅੰਤਿਮ ਪੜਾਅ ’ਤੇ ਪਹੁੰਚਿਆ। ਇਸ ਦੌਰਾਨ ਥਾਂ-ਥਾਂ ਗੁਰੂ ਕੇ ਲੰਗਰ ਅਟੁੱਟ ਵਰਤ ਰਹੇ ਸਨ। ਨਗਰ ਕੀਤਰਨ ਨੂੰ ਲੈ ਕੇ ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸੜਕਾਂ ’ਤੇ ਸੰਗਤ ਦੀ ਭਾਰੀ ਆਮਦ ਸਰੀ ਦੇ ਮਾਹੌਲ ਨੂੰ ਖ਼ਾਲਸਾਈ ਬਣਾ ਰਹੀ ਸੀ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਨਗਰ ਕੀਰਤਨ ਦੇ ਸਵਾਗਤ ਲਈ ਖੜ੍ਹੀਆਂ ਸੰਗਤਾਂ ਸ਼ਰਧਾ ਦਾ ਪ੍ਰਗਟਾਵਾ ਕਰ ਰਹੀਆਂ ਸਨ।