ਟੋਕੀਓ ਪੈਰਾ ਉਲੰਪਿਕਸ ਸ਼ੁਰੂ

ਟੋਕੀਓ : ਉਲੰਪਿਕਸ ਖੇਡਾਂ ਤੋਂ ਬਾਅਦ ਹੁਣ ਟੋਕੀਓ ਵਿਚ ਪੈਰਾ ਅਥਲੀਟਾਂ ਦੀਆਂ ਖੇਡਾਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ 16 ਵੀਂਆਂ ਪੈਰਾ ਉਲੰਪਿਕਸ 24 ਅਗਸਤ ਤੋਂ ਟੋਕੀਓ ਦੇ ਨੈਸ਼ਨਲ ਸਟੇਡੀਅਮ ਵਿਚ ਸ਼ੁਰੂ ਹੋ ਗਈਆਂ ਹਨ । ਭਾਰਤ ਨੇ ਇਸ ਸਾਲ ਪੈਰਾ ਉਲੰਪਿਕਸ ਵਿਚ ਆਪਣੀ ਸਭ ਤੋਂ ਵੱਡੀ ਟੁਕੜੀ ਭੇਜੀ ਹੈ ਜਿਸ ਵਿਚ 9 ਖੇਡਾਂ ਵਿਚ 54 ਪੈਰਾ-ਅਥਲੀਟਾਂ ਨੇ ਹਿੱਸਾ ਲਿਆ ਹੈ।

ਉਦਘਾਟਨੀ ਸਮਾਰੋਹ ਵਿਚ ਟੇਕ ਚੰਦ ਥੰਗਾਵੇਲੂ ਮਾਰੀਅੱਪਨ ਦੀ ਥਾਂ ਭਾਰਤ ਦੇ ਝੰਡਾਬਰਦਾਰ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿਚ ਟੋਕੀਓ ਪੈਰਾ ਉਲੰਪਿਕਸ ਦਾ ਸਿੱਧਾ ਪ੍ਰਸਾਰਣ ਯੂਰੋਸਪੋਰਟ ਚੈਨਲ ਅਤੇ ਦੂਰਦਰਸ਼ਨ ਉੱਤੇ ਕੀਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ