● On air now · ਟੀਵੀ ਪੰਜਾਬ

Punjabi News · Since 2013

Breaking

ਤ੍ਰਿਣਮੂਲ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਦਿੱਤਾ ਬੇਟੇ ਨੂੰ ਜਨਮ

ਕੋਲਕਾਤਾ : ਤ੍ਰਿਣਮੂਲ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨੁਸਰਤ ਜਹਾਂ ਇਕ ਸਿਆਸਤਦਾਨ ਹੋਣ ਦੇ ਨਾਲ -ਨਾਲ ਇਕ ਅਦਾਕਾਰਾ ਵੀ ਹੈ। ਉਹ ਆਪਣੀਆਂ ਫਿਲਮਾਂ ਕਾਰਨ ਘੱਟ ਪਰ ਵਿਵਾਦਾਂ ਦੇ ਕਾਰਨ ਜਿਆਦਾ…


ਕੋਲਕਾਤਾ : ਤ੍ਰਿਣਮੂਲ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨੁਸਰਤ ਜਹਾਂ ਇਕ ਸਿਆਸਤਦਾਨ ਹੋਣ ਦੇ ਨਾਲ -ਨਾਲ ਇਕ ਅਦਾਕਾਰਾ ਵੀ ਹੈ। ਉਹ ਆਪਣੀਆਂ ਫਿਲਮਾਂ ਕਾਰਨ ਘੱਟ ਪਰ ਵਿਵਾਦਾਂ ਦੇ ਕਾਰਨ ਜਿਆਦਾ ਸੁਰਖੀਆਂ ਵਿਚ ਰਹਿੰਦੀ ਹੈ। ਗਰਭ ਅਵਸਥਾ ਦੇ ਕਾਰਨ ਵਿਵਾਦਾਂ ਵਿਚ ਆਈ ਨੁਸਰਤ ਜਹਾਂ ਨੂੰ ਕੋਲਕਾਤਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਜਿੱਥੇ ਉਸਨੇ ਬੇਟੇ ਨੂੰ ਜਨਮ ਦਿੱਤਾ। ਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਨੁਸਰਤ ਜਹਾਂ 25 ਅਗਸਤ ਨੂੰ ਕੋਲਕਾਤਾ ਦੇ ਪਾਰਕ ਸਟਰੀਟ ਖੇਤਰ ਦੇ ਇਕ ਹਸਪਤਾਲ ਵਿਚ ਜਾਂਚ ਲਈ ਗਈ ਸੀ। ਜਿਸਦੇ ਬਾਅਦ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਨੁਸਰਤ ਜਹਾਂ ਹਾਲ ਹੀ ਵਿਚ ਆਪਣੇ ਪਤੀ ਨਿਖਿਲ ਜੈਨ ਤੋਂ ਵੱਖ ਹੋਣ ਕਾਰਨ ਸੁਰਖੀਆਂ ਵਿਚ ਸੀ। ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿਚ ਤ੍ਰਿਣਮੂਲ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਕਾਰੋਬਾਰੀ ਨਿਖਿਲ ਜੈਨ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਸਾਲ 2021 ਵਿਚ ਤਣਾਅ ਦੇ ਕਾਰਨ ਦੋਵੇਂ ਵੱਖ ਹੋ ਗਏ ਸਨ।

ਟੀਵੀ ਪੰਜਾਬ ਬਿਊਰੋ


Filed under