● On air now · ਟੀਵੀ ਪੰਜਾਬ

Punjabi News · Since 2013

Breaking

ਜਹਾਜ਼ਾਂ ਦੀ ਟੱਕਰ ‘ਚ ਦੋ ਪਾਇਲਟਾਂ ਦੀ ਮੌਤ

Winnipeg- ਮੈਨੀਟੋਬਾ ਪ੍ਰਾਂਤ ਦੇ ਸਟੀਨਬੈਕ ਸ਼ਹਿਰ ਦੇ ਨੇੜੇ ਮੰਗਲਵਾਰ ਸਵੇਰੇ ਦੋ ਸਿੰਗਲ ਇੰਜਨ ਜਹਾਜ਼ਾਂ ਦੀ ਹਵਾਈ ਟੱਕਰ ਦੌਰਾਨ ਦੋ ਵਿਦਿਆਰਥੀ ਪਾਇਲਟਾਂ ਦੀ ਮੌਤ ਹੋ ਗਈ। ਹਰਵਜ਼ ਏਅਰ ਫਲਾਈਟ ਸਕੂਲ ਦੇ ਪ੍ਰਧਾਨ ਐਡਮ ਪੈੱਨਰ ਨੇ ਦੱਸਿਆ ਕਿ ਦੋਵੇਂ ਪਾਇਲਟ ਛੋਟੇ ਸੈਸਨਾ…


Winnipeg- ਮੈਨੀਟੋਬਾ ਪ੍ਰਾਂਤ ਦੇ ਸਟੀਨਬੈਕ ਸ਼ਹਿਰ ਦੇ ਨੇੜੇ ਮੰਗਲਵਾਰ ਸਵੇਰੇ ਦੋ ਸਿੰਗਲ ਇੰਜਨ ਜਹਾਜ਼ਾਂ ਦੀ ਹਵਾਈ ਟੱਕਰ ਦੌਰਾਨ ਦੋ ਵਿਦਿਆਰਥੀ ਪਾਇਲਟਾਂ ਦੀ ਮੌਤ ਹੋ ਗਈ।
ਹਰਵਜ਼ ਏਅਰ ਫਲਾਈਟ ਸਕੂਲ ਦੇ ਪ੍ਰਧਾਨ ਐਡਮ ਪੈੱਨਰ ਨੇ ਦੱਸਿਆ ਕਿ ਦੋਵੇਂ ਪਾਇਲਟ ਛੋਟੇ ਸੈਸਨਾ ਜਹਾਜ਼ਾਂ ‘ਚ ਟੇਕ-ਆਫ਼ ਅਤੇ ਲੈਂਡਿੰਗ ਦੀ ਅਭਿਆਸ ਕਰ ਰਹੇ ਸਨ, ਪਰ ਦੋਹਾਂ ਨੇ ਇੱਕੋ ਵੇਲੇ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਹਾਜ਼ ਟਕਰਾ ਗਏ।
ਆਰ.ਸੀ.ਐੱਮ.ਪੀ. ਨੇ ਪਹੁੰਚ ਕੇ ਦੱਸਿਆ ਕਿ ਦੋਹਾਂ ਦੀ ਮੌਤ ਘਟਨਾ ਸਥਲ ‘ਤੇ ਹੋ ਗਈ। ਹਾਲਾਂਕਿ ਇੱਕ ਪਰਿਵਾਰਕ ਮੈਂਬਰ ਨੇ ਇਕ ਪਾਇਲਟ ਦੀ ਪਹਚਾਣ 20 ਸਾਲਾ ਸਵੰਨਾ ਮੇ ਰੋਇਜ਼ ਵਜੋਂ ਕੀਤੀ, ਜਿਸਨੂੰ “ਖੁਸ਼ੀ ਦੀ ਮੂਰਤ” ਦੱਸਿਆ ਗਿਆ।
ਇਹ ਹਾਦਸਾ ਹਰਵਜ਼ ਏਅਰ ਸਕੂਲ ਨੇੜੇ ਹੋਇਆ, ਜੋ 51 ਸਾਲਾਂ ਤੋਂ ਉੱਚ ਦਰਜੇ ਦੀ ਉਡਾਣ ਸਿਖਲਾਈ ਦਿੰਦਾ ਹੈ। ਹਾਦਸੇ ਦੀ ਜਾਂਚ ਲਈ ਕੈਨੇਡਾ ਦਾ ਟਰਾਂਸਪੋਰਟ ਸੇਫਟੀ ਬੋਰਡ ਜਾਣਕਾਰੀ ਇਕੱਤਰ ਕਰ ਰਿਹਾ ਹੈ।
ਸਟੀਨਬੈਕ ਵਿਨੀਪੈਗ ਤੋਂ ਲਗਭਗ 42 ਮੀਲ ਦੱਖਣ ਵੱਲ ਸਥਿਤ ਹੈ।


Filed under