● On air now · ਟੀਵੀ ਪੰਜਾਬ

Punjabi News · Since 2013

Breaking

ਅਮਰੀਕਾ ਛੱਡ ਕੈਨੇਡਾ ਆਉਣ ਲੱਗੇ ਟਰਾਂਸਜੈਂਡਰ!

Calgary: ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2024 ਦੇ ਪੂਰੇ ਸਮੇਂ ਨਾਲੋਂ 2025 ਦੇ ਪਹਿਲੇ ਅੱਧ ਵਿੱਚ ਜ਼ਿਆਦਾ ਅਮਰੀਕੀਆਂ ਨੇ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ। ਕੈਨੇਡਾ ਵਿੱਚ ਸ਼ਰਣ ਲਈ ਯੋਗਤਾ ਪੂਰੀ ਕਰਨ…


Calgary: ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2024 ਦੇ ਪੂਰੇ ਸਮੇਂ ਨਾਲੋਂ 2025 ਦੇ ਪਹਿਲੇ ਅੱਧ ਵਿੱਚ ਜ਼ਿਆਦਾ ਅਮਰੀਕੀਆਂ ਨੇ ਸ਼ਰਨਾਰਥੀ ਦਰਜੇ ਲਈ ਅਰਜ਼ੀ ਦਿੱਤੀ। ਕੈਨੇਡਾ ਵਿੱਚ ਸ਼ਰਣ ਲਈ ਯੋਗਤਾ ਪੂਰੀ ਕਰਨ ਲਈ ਬਿਨੈਕਾਰਾਂ ਨੂੰ ਨਸਲ, ਧਰਮ, ਕੌਮੀਅਤ, ਸਮਾਜਿਕ ਸਮੂਹ ਜਾਂ ਸਿਆਸੀ ਵਿਚਾਰਧਾਰਾ ਦੇ ਆਧਾਰ ‘ਤੇ ਤਸ਼ੱਦਦ ਹੋਣ ਦੀ ਸੰਭਾਵਨਾ ਨੂੰ ਸਾਬਤ ਕਰਨਾ ਪੈਂਦਾ ਹੈ ਅਤੇ ਇਹ ਦਿਖਾਉਣਾ ਪੈਂਦਾ ਹੈ ਕਿ ਉਹ ਆਪਣੇ ਦੇਸ਼ ਵਿੱਚ ਸੁਰੱਖਿਅਤ ਢੰਗ ਨਾਲ ਨਿਵਾਸ ਨਹੀਂ ਕਰ ਸਕਦੇ ਜਾਂ ਸੁਰੱਖਿਆ ਪ੍ਰਾਪਤ ਨਹੀਂ ਕਰ ਸਕਦੇ। ਇਸ ਦੌਰਾਨ ਟਰੰਪ ਨੇ ਟਰਾਂਸਜੈਂਡਰ ਅਤੇ ਗ਼ੈਰ-ਬਾਈਨਰੀ ਨਾਗਰਿਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕੀਤੇ ਹਨ। ਟਰੰਪ ਵਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਕਾਰਣ ਵੱਖ-ਵੱਖ ਲੋਕਾਂ ਤੋਂ ਇਲਾਵਾ ਟ੍ਰਾਂਸਜੈਂਡਰ ਜਾਂ LGBTQ+ ਵਲੋਂ ਵੀ ਕੈਨੇਡਾ ਵਿਚ ਸ਼ਰਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦਰਅਸਲ, ਗੇਅ ਐਂਡ ਲੈਸਬੀਅਨ ਅਲਾਇੰਸ ਅਗੇਂਸਟ ਡੈਫੇਮੇਸ਼ਨ (ਜੀਐੱਲਏਏਡੀ) ਨੇ ਟਰੰਪ ਦੇ ਪਹਿਲੇ 100 ਦਿਨਾਂ ਦੇ ਕਾਰਜਕਾਲ ਦੌਰਾਨ 225 ਐਂਟੀ- ਐੱਲਜੀਬੀਟੀ ਕਾਰਵਾਈਆਂ ਦਾ ਦਸਤਾਵੇਜ਼ੀਕਰਨ ਕੀਤਾ। ਇੱਕ ਟਰਾਂਸਜੈਂਡਰ ਹੰਨਾਅ ਕ੍ਰੇਗਰ ਅਮਰੀਕਾ ਦੇ ਐਰੀਜ਼ੋਨਾ ਦੇ ਟਕਸਨ ਵਿੱਚ ਰਹਿੰਦੀ ਹੈ ਅਤੇ ਅਪ੍ਰੈਲ ਮਹੀਨੇ ਤੋਂ ਹੀ ਆਪਣਾ ਦੇਸ਼ ਛੱਡਣ ਦੀਆਂ ਸੋਚਾਂ ਵਿੱਚ ਸੀ। ਉਨ੍ਹਾਂ ਨੂੰ ਅਮਰੀਕਾ ਵਿੱਚ ਕਾਰਕੁੰਨਾਂ ਅਤੇ ਸੰਗਠਨਾਂ ਵੱਲੋਂ ਐੱਲਜੀਬੀਟੀ ਭਾਈਚਾਰੇ ਲਈ ਵਧਦੇ ਵਿਰੋਧੀ ਮਾਹੌਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਉਸਨੇ ਟਕਸਨ ਵਿੱਚ ਦੋਸਤਾਂ ਨੂੰ ਅਲਵਿਦਾ ਕਿਹਾ, ਆਪਣਾ ਸਮਾਨ ਪੈਕ ਕੀਤਾ ਅਤੇ, ਆਪਣੇ ਪਰਿਵਾਰ ਦੇ ਸਮਰਥਨ ਨਾਲ, ਉੱਤਰ ਵੱਲ ਕੈਨੇਡੀਅਨ ਸਰਹੱਦ ਵੱਲ ਗਈ, ਜਿੱਥੇ ਉਸਨੇ ਸ਼ਰਣ ਦੀ ਬੇਨਤੀ ਕੀਤੀ। ਉਹ ਹੁਣ ਕੈਲਗਰੀ, ਅਲਬਰਟਾ ਵਿੱਚ ਆਪਣੇ ਕੇਸ ਦੇ ਨਤੀਜੇ ਦੀ ਉਡੀਕ ਵਿੱਚ ਹਨ।

 

 


Filed under