● On air now · ਟੀਵੀ ਪੰਜਾਬ

Punjabi News · Since 2013

Breaking

ਬਾਬਾ ਗੌਰਖਾ ਤੋਂ ਬਾਅਦ ਅੰਮ੍ਰਿਤਪਾਲ ਦੇ ਦੂਜੇ ਕਰੀਬੀ ਵਰਿੰਦਰ ਜੌਹਲ ‘ਤੇ ਵੀ N.S.A

ਡੈਸਕ- ਖਾਲਿਸਤਾਨੀ ਸਮਰਥਕ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਕਰੀਬੀ ਗਨਮੈਨ ‘ਤੇ ਪੁਲਿਸ ਨੇ ਸਖਤ ਐਕਸ਼ਨ ਲਿਆ ਹੈ । ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਉਤੇ N.S.A ਲਗਾਇਆ ਗਿਆ ਹੈ। ਅੰਮ੍ਰਿਤਪਾਲ ਦੇ ਗੰਨਮੈਨ ਵਰਿੰਦਰ ਜੌਹਲ ਉਤੇ ਇਹ ਸਖਤ ਕਾਨੂੰਨ ਲਗਾਇਆ…


ਡੈਸਕ- ਖਾਲਿਸਤਾਨੀ ਸਮਰਥਕ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਕਰੀਬੀ ਗਨਮੈਨ ‘ਤੇ ਪੁਲਿਸ ਨੇ ਸਖਤ ਐਕਸ਼ਨ ਲਿਆ ਹੈ । ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਉਤੇ N.S.A ਲਗਾਇਆ ਗਿਆ ਹੈ। ਅੰਮ੍ਰਿਤਪਾਲ ਦੇ ਗੰਨਮੈਨ ਵਰਿੰਦਰ ਜੌਹਲ ਉਤੇ ਇਹ ਸਖਤ ਕਾਨੂੰਨ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਜੌਹਲ ਏ.ਕੇ.ਐਫ ਵਿੱਚ ਸ਼ਾਮਲ ਨੌਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੰਦਾ ਸੀ।

ਵਰਿੰਦਰ ਜੌਹਲ ਅੰਮ੍ਰਿਤਪਾਲ ਦੇ ਨਾਲ ਰਹਿੰਦਾ ਸੀ ਅਤੇ ਉਸ ਦਾ ਕਾਫੀ ਕਰੀਬੀ ਸੀ। ਉਸ ਉਤੇ N.S.A ਲਗਾਇਆ ਗਿਆ ਹੈ। ਉਸ ਨੂੰ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਵਰਿੰਦਰ ਜੌਹਲ ਅਠਵਾਂ ਸ਼ਖਸ ਹੈ, ਜਿਸ ਨੂੰ ਅਸਾਮ ਭੇਜਿਆ ਗਿਆ ਹੈ।


Filed under